ਪੱਛਮ ਬੰਗਾਲ ਸਰਕਾਰ ਨੂੰ ਰੇਰਾ ਲਾਗੂ ਕਰਨ ਦੀ ਬੇਨਤੀ ਕਰੇਗੀ ਕੇਂਦਰੀ ਟੀਮ
Published : Jun 10, 2018, 5:11 pm IST
Updated : Jun 10, 2018, 5:11 pm IST
SHARE ARTICLE
RERA
RERA

ਕੇਂਦਰ ਸਰਕਾਰ ਘਰ ਖ਼ਰੀਦਦਾਰਾਂ ਦੇ ਹਿੱਤਾਂ ਦੀ ਸੁਰੱਖਿਆ ਦੇ ਲਈ ਪੱਛਮ ਬੰਗਾਲ ਸਰਕਾਰ ਨੂੰ ਰਿਅਲ ਸਟੇਟ ਨਿਯਮ ਕਾਨੂੰਨ (ਰੇਰਾ) ਲਾਗੂ ਕਰਨ

ਕੋਲਕਾਤਾ : ਕੇਂਦਰ ਸਰਕਾਰ ਘਰ ਖ਼ਰੀਦਦਾਰਾਂ ਦੇ ਹਿੱਤਾਂ ਦੀ ਸੁਰੱਖਿਆ ਦੇ ਲਈ ਪੱਛਮ ਬੰਗਾਲ ਸਰਕਾਰ ਨੂੰ ਰਿਅਲ ਸਟੇਟ ਨਿਯਮ ਕਾਨੂੰਨ (ਰੇਰਾ) ਲਾਗੂ ਕਰਨ ਦੀ ਬੇਨਤੀ ਕਰਨ ਦੇ ਲਈ ਇੱਥੇ ਇਕ ਟੀਮ ਭੇਜੇਗੀ। ਇਕ ਅਧਿਕਾਰੀ ਨੇ ਦਸਿਆ ਕਿ ਅਜਿਹੇ ਸਮੇਂ ਵਿਚ ਜਦੋਂ ਕੇਂਦਰ ਪੂਰੇ ਦੇਸ਼ ਵਿਚ ਰੇਰਾ ਲਾਗੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਦੋਂ ਪੱਛਮ ਬੰਗਾਲ ਸਰਕਾਰ ਨੇ ਅਪਣੇ ਪੱਧਰ 'ਤੇ ਪੱਛਮ ਬੰਗਾਲ ਰਿਹਾਇਸ਼ੀ ਇੰਡਸਟਰੀ ਰੈਗੁਲੇਟਰੀ ਐਕਟ 2017 ਲਾਗੂ ਕੀਤਾ ਹੈ, ਜੋ ਬੇਹੱਦ ਪਰੇਸ਼ਾਨ ਕਰਨ ਵਾਲਾ ਹੈ। 

Central GovtCentral Govtਫੋਰਮ ਫਾਰ ਪੀਪਲਜ਼ ਕਾਲੇਕਟਿਵ ਐਫਰਟਸ ਦੇ ਪ੍ਰਧਾਨ ਅਭੈ ਉਪਾਧਿਆਏ ਨੇ ਦਸਿਆ ਕਿ ਪੱਛਮ ਬੰਗਾਲ ਸਰਕਾਰ ਦੇਸ਼ ਵਿਚ ਅਜਿਹਾ ਰਾਜ ਹੈ ਜੋ ਰੇਰਾ ਬਣਾਏ ਜਾਣ ਤੋਂ ਬਾਅਦ ਅਪਣਾ ਕਾਨੂੰਨ ਲੈ ਕੇ ਆਇਆ ਹੈ ਜੋ ਰਿਅਲ ਸਟੇਟ (ਰੈਗੁਲੇਟਰੀ ਅਤੇ ਵਿਕਾਸ) ਐਕਟ 2016 ਨੂੰ ਬਿਲਡਰਾਂ ਦੇ ਪੱਖ ਵਿਚ ਕਮਜ਼ੋਰ ਕਰ ਦਿਤਾ ਹੈ। ਇਹ ਪਰੇਸ਼ਾਨ ਕਰਨ ਵਾਲਾ ਹੈ। ਜਲਦ ਹੀ ਇਕ ਕਮੇਟੀ ਰਾਜ ਦੀ ਯਾਤਰਾ ਕਰੇਗੀ। 

ਉਪਾਧਿਆਏ ਉਸ ਚਾਰ ਮੈਂਬਰੀ ਕਮੇਟੀ ਦਾ ਹਿੱਸਾ ਹੈ ਜੋ ਪੱਛਮ ਬੰਗਾਲ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਕੇਂਦਰੀ ਸਲਾਹਕਾਰ ਪ੍ਰੀਸ਼ਦ (ਸੀਏਸੀ) ਦੀ ਚਾਰ ਮੈਂਬਰੀ ਉਪ ਕਮੇਟੀ ਹੈ ਜੋ ਇਹ ਰਾਜ ਦੇ ਅਧਿਕਾਰੀਆਂ ਨੂੰ ਮਿਲ ਕੇ ਖ਼ਪਤਰਕਾਰਾਂ ਦੇ ਹਿਤਾਂ ਦਾ ਧਿਆਨ ਰਖਦੇ ਹੋਏ ਸੂਬੇ ਵਿਚ ਰੇਰਾ ਲਾਗੂ ਕਰਨ ਦੀ ਬੇਨਤੀ ਕਰੇਗੀ। 

ਦਸ ਦਈਏ ਕਿ ਜਦੋਂ ਤੋਂ ਕੇਂਦਰੀ ਸੱਤਾ 'ਤੇ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਆਈ ਹੈ, ਉਦੋਂ ਤੋਂ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਕੇਂਦਰ ਨਾਲ ਚੰਗੀ ਤਰ੍ਹਾਂ ਨਹੀਂ ਬਣਦੀ। ਇੱਥੋਂ ਤਕ ਕਿ ਮਮਤਾ ਬੈਨਰਜੀ ਕਈ ਵਾਰ ਪੀਐਮ ਮੋਦੀ ਨੂੰ ਨਿਸ਼ਾਨਾ ਵੀ ਸਾਧ ਚੁੱਕੀ ਹੈ। ਇਸ ਲਈ ਕੇਂਦਰ ਵਲੋਂ ਪੱਛਮ ਬੰਗਾਲ ਸਰਕਾਰ ਨੂੰ ਪਿਆਰ ਨਾਲ ਤਾਂ ਮਨਾਇਆ ਜਾ ਸਕਦਾ ਹੈ ਪਰ ਜ਼ੋਰ ਨਾਲ ਨਹੀਂ। ਕੇਂਦਰੀ ਟੀਮ ਹੁਣ ਇਸ ਕਾਨੂੰਨ ਨੂੰ ਲਾਗੂ ਕਰਨ ਲਈ ਪੱਛਮ ਬੰਗਾਲ ਸਰਕਾਰ ਨਾਲ ਗੱਲਬਾਤ ਕਰੇਗੀ।

RERARERAਕੁੱਝ ਸਮਾਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਛਮ ਬੰਗਾਲ ਦੇ ਦੌਰੇ 'ਤੇ ਗਏ ਸਨ ਤਾਂ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਏਅਰਪੋਰਟ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕਾਫ਼ੀ ਸਮਾਂ ਇੰਤਜ਼ਾਰ ਕਰਵਾਇਆ। ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਮਮਤਾ ਬੈਨਰਜੀ ਕਿਸੇ ਵੀ ਹਾਲਤ ਵਿਚ ਕੇਂਦਰ ਦੀ ਭਾਜਪਾ ਅੱਗੇ ਗੋਡੇ ਟੇਕਣ ਵਾਲੀ ਨਹੀਂ, ਚਾਹੇ ਕੇਂਦਰ ਸਰਕਾਰ ਕੁੱਝ ਵੀ ਕਰੀ ਜਾਵੇ। ਪ੍ਰਧਾਨ ਮੰਤਰੀ ਤੋਂ ਇੰਤਜ਼ਾਰ ਕਰਵਾਉਣ ਦਾ ਮੰਤਵ ਵੀ ਮਮਤਾ ਬੈਨਰਜੀ ਦਾ ਇਹੀ ਸੀ ਕਿ ਕੇਂਦਰ ਨੂੰ ਬਿਨਾਂ ਬੋਲਿਆਂ ਹੀ ਅਪਣਾ ਰੁਖ਼ ਸਮਝਾਇਆ ਜਾਵੇ।

Location: India, West Bengal

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement