
ਲੜਕੇ ਨੇ ਲੂਡੋ 'ਚ ਲਗਾਈ ਸ਼ਰਤ ਦੇ 100 ਰੁਪਏ ਦੇਣ ਤੋਂ ਇਨਕਾਰ ਕਰ ਦਿੱਤੇ ਸਨ
ਬੰਗਲੁਰੂ : ਬੰਗਲੁਰੂ 'ਚ ਹੱਤਿਆ ਦਾ ਇਕ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਲੂਡੋ ਖੇਡਦਿਆਂ 100 ਰੁਪਏ ਦੀ ਸ਼ਰਤ 'ਤੇ ਇਕ ਵਿਅਕਤੀ ਨੇ ਆਪਣੇ ਦੋਸਤ 'ਤੇ ਚਾਕੂ ਨਾਲ ਹਮਲਾ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਦੱਸਿਆ ਕਿ ਘਟਨਾ ਸ਼ੁਕਰਵਾਰ ਦੀ ਹੈ, ਜਦੋਂ ਬੰਗਾਲ ਦਾ ਰਹਿਣ ਵਾਲਾ ਸ਼ੇਖ ਮਿਲਾਨ ਆਪਣੇ ਦੋਸਤ ਨਾਲ ਸਮਾਰਟਫ਼ੋਨ 'ਤੇ ਲੂਡੋ ਖੇਡ ਰਿਹਾ ਸੀ।
Murder
ਜਾਣਕਾਰੀ ਮੁਤਾਬਕ ਇਹ ਵਿਵਾਦ ਉਦੋਂ ਸ਼ੁਰੂ ਹੋਇਆ, ਜਦੋਂ ਇਕ ਲੜਕੇ ਨੇ ਲੂਡੋ 'ਚ ਲਗਾਈ ਸ਼ਰਤ ਦੇ 100 ਰੁਪਏ ਦੇਣ ਤੋਂ ਇਨਕਾਰ ਕਰ ਦਿੱਤੇ। ਇਸੇ ਕਾਰਨ ਉਸ ਦੇ ਦੋਸਤ ਨੇ ਚਾਕੂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਪੁਲਿਸ ਰਿਪੋਰਟ ਮੁਤਾਬਕ ਲੂਡੋ ਖੇਡਦਿਆਂ ਦੋਸਤ ਨੇ ਗੇਮਿੰਗ ਐਪਲੀਕੇਸ਼ਨ ਦਾ ਲਾਲ ਬਟਨ ਦੱਬ ਦਿੱਤਾ ਸੀ, ਜਿਸ ਕਾਰਨ ਗੇਮ ਬੰਦ ਹੋ ਹਈ। ਇਸ ਕਾਰਨ ਉਸ ਦੇ ਦੋਸਤ ਨੂੰ ਇੰਨਾ ਗੁੱਸਾ ਆ ਗਿਆ ਕਿ ਉਸ ਨੇ ਚਾਕੂ ਨਾਲ ਹਮਲਾ ਕਰ ਦਿੱਤਾ।
Murder
ਫਿਹਲਾਹ ਪੁਲਿਸ ਇਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ। ਸਮਾਰਟਫ਼ੋਨ ਦੇ ਇਸ ਦੌਰ 'ਚ ਲੋਕ ਆਨਲਾਈਨ ਬੈਠ ਕੇ ਲੂਡੋ ਖੇਡਦੇ ਰਹਿੰਦੇ ਹਨ। ਜੇ ਚਾਰ ਜਾਂ ਫਿਰ ਦੋ ਦੋਸਤ ਬੈਠੇ ਹੋਣ ਤਾਂ ਵੀ ਉਹ ਮੋਬਾਈਲ 'ਤੇ ਹੀ ਲੂਡੋ ਖੇਡਦੇ ਹਨ। ਲੂਡੋ ਕਾਰਨ ਮੌਤ, ਇਹ ਅਜਿਹਾ ਪਹਿਲਾ ਮਾਮਲਾ ਹੈ।