
ਉੱਤਰ ਪ੍ਰਦੇਸ਼ ਵਿਚ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਦੀ ਚਰਚਾ ਹਰ ਥਾਂ ਹੋ ਰਹੀ ਹੈ।
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਵਿਚ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਦੀ ਚਰਚਾ ਹਰ ਥਾਂ ਹੋ ਰਹੀ ਹੈ। ਦਰਅਸਲ ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਵਿਚ ਯਮੁਨਾ-ਐਕਸਪ੍ਰੈਸ ਵੇਅ ‘ਤੇ ਐਤਵਾਰ ਨੂੰ ਇਕ ਵਿਦੇਸ਼ੀ ਔਰਤ ਅਪਣੇ ਤਿੰਨ ਦੋਸਤਾਂ ਨਾਲ ਤਾਜ ਮਹਿਲ ਵੇਖਣ ਜਾ ਰਹੀ ਸੀ। ਰਾਹ ਵਿਚ ਜਾਂਦੇ ਸਮੇਂ ਮੋਟਰਸਾਈਕਲ ‘ਤੇ ਸਵਾਰ ਤਿੰਨ ਨੌਜਵਾਨਾਂ ਨੇ ਵਿਦੇਸ਼ੀ ਸੈਲਾਨੀ ਕੋਲੋਂ ਨਕਦੀ, ਪਾਸਪੋਰਟ ਅਤੇ ਕਈ ਜ਼ਰੂਰੀ ਚੀਜਾਂ ਲੁੱਟ ਲਈਆਂ।
Agra Lucknow Expressway
ਐਸਪੀ ਆਦਿਤਯ ਕੁਮਾਰ ਸ਼ੁਕਲਾ ਨੇ ਦੱਸਿਆ ਕਿ ਮੌਰੇਸ਼ਿਅਸ ਦੀ ਸੈਲਾਨੀ ਕਾਰ ਰਾਹੀਂ ਦਿੱਲੀ ਤੋਂ ਆਗਰਾ ਜਾ ਰਹੀ ਸੀ। ਕਿਸੇ ਕਾਰਨ ਉਹਨਾਂ ਨੇ ਰਾਸਤੇ ਵਿਚ ਗੱਡੀ ਰੋਕੀ। ਉਸੇ ਸਮੇਂ ਇਕ ਮੋਟਰਸਾਈਕਲ ‘ਤੇ ਸਵਾਰ ਤਿੰਨ ਨੌਜਵਾਨਾਂ ਨੇ ਉਹਨਾਂ ਨੂੰ ਡਰਾ-ਧਮਕਾ ਕੇ ਉਸ ਦਾ ਬੈਗ ਖੋਹ ਲਿਆ। ਬੈਗ ਵਿਚ 50-60 ਅਮਰੀਕੀ ਡਾਲਰ, ਡੇਢ ਸੌ ਦਿਨਾਰ , ਕਰੀਬ ਛੇ ਹਜ਼ਾਰ ਰੁਪਏ ਅਤੇ ਪਾਸਪੋਰਟ ਆਦਿ ਜ਼ਰੂਰੀ ਕਾਗਜ਼ ਸਨ।
Taj Mahal
ਉਹਨਾਂ ਦੱਸਿਆ ਕਿ ‘ਲੁਟੇਰਿਆਂ ਦਾ ਪਤਾ ਲਗਾਉਣ ਲਈ ਅਲੱਗ-ਅਲੱਗ ਇਲਾਕਿਆਂ ਵਿਚ ਟੀਮਾਂ ਲਗਾ ਦਿੱਤੀਆਂ ਗਈਆਂ ਹਨ। ਇਸ ਦੇ ਲਈ ਘਟਨਾ ਸਥਾਨ ਤੋਂ ਅੱਗੇ ਅਤੇ ਪਿੱਛੇ ਦੇ ਟੋਲ ਨਾਕੇ ਦੀ ਸੀਸੀਟੀਵੀ ਫੁਟੇਜ ਵੀ ਵੇਖੀ ਜਾ ਰਹੀ ਹੈ। ਉਮੀਦ ਹੈ ਕਿ ਜਲਦ ਹੀ ਉਹਨਾਂ ਨੌਜਵਾਨਾਂ ਬਾਰੇ ਕੋਈ ਠੋਸ ਜਾਣਕਾਰੀ ਮਿਲੇਗੀ’।