
ਤਾਜ ਮਹਿਲ ਵਿਚ ਆਏ ਦਿਨ ਸੈਲਾਨੀਆਂ 'ਤੇ ਹੋ ਬਾਂਦਰਾਂ ਦੇ ਹਮਲੇ ਤੋਂ ਬਚਾਅ ਲਈ ਸੁਰੱਖਿਆ ਏਜੰਸੀਆਂ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ।
ਆਗਰਾ : ਦੁਨੀਆਂ ਭਰ ਦੇ ਸੈਲਾਨੀਆਂ ਲਈ ਖਿੱਚ ਦੇ ਕੇਂਦਰ ਇਤਿਹਾਸਕ ਸਮਾਰਕ ਤਾਜ ਮਹਿਲ ਵਿਚ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਸੀਆਈਐਸਐਫ ਦੇ ਜਵਾਨਾਂ ਦੇ ਹੱਥ ਵਿਚ ਹੁਣ ਬੰਦੂਕ ਦੀ ਥਾਂ ਗੁਲੇਲ ਦਿਖਾਈ ਦੇਵੇਗੀ। ਦਰਅਸਲ ਤਾਜ ਮਹਿਲ ਵਿਚ ਆਏ ਦਿਨ ਸੈਲਾਨੀਆਂ 'ਤੇ ਹੋ ਬਾਂਦਰਾਂ ਦੇ ਹਮਲੇ ਤੋਂ ਬਚਾਅ ਲਈ ਸੁਰੱਖਿਆ ਏਜੰਸੀਆਂ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ।
Monkeys injure tourists at Taj Mahal
ਇਸ ਕੰਮ ਲਈ 14 ਜਵਾਨਾਂ ਨੂੰ ਸੈਲਾਨੀਆਂ ਦੀ ਸੁਰੱਖਿਆ ਲਈ ਗੁਲੇਲ ਚਲਾਉਣ ਦੀ ਸਿਖਲਾਈ ਦਿਤੀ ਜਾ ਰਹੀ ਹੈ। ਇਹ ਬਾਂਦਰ ਝੁੰਡ ਬਣਾ ਕੇ ਸੈਲਾਨੀਆ ਦੇ ਸਮਾਨ 'ਤੇ ਹਮਲਾ ਕਰਦੇ ਹਨ। ਪਿਛਲੇ ਇਕ ਮਹੀਨੇ ਵਿਚ ਇਥੇ 16 ਸੈਲਾਨੀ ਬਾਂਦਰਾ ਦੇ ਹਮਲੇ ਕਾਰਨ ਜਖ਼ਮੀ ਹੋ ਚੁੱਕੇ ਹਨ। ਸਮਾਰਕ ਦੀ ਸੁਰੱਖਿਆ ਲਈ ਸੀਆਈਐਸਐਫ ਦੇ ਅਤਿਆਧੁਨਿਕ ਹਥਿਆਰਾਂ ਨਾਲ ਲੈਸ 250 ਜਵਾਨ ਇਥੇ 24 ਘੰਟੇ ਤੈਨਾਤ ਰਹਿੰਦੇ ਹਨ,
Monkey in Taj Mahal
ਪਰ ਬਾਂਦਰਾਂ ਦੇ ਹਮਲਿਆਂ ਤੋਂ ਉਹ ਸੈਲਾਨੀਆਂ ਨੂੰ ਬਚਾ ਨਹੀ ਸਨ ਸਕਦੇ। ਇਸ ਦੇ ਚਲਦਿਆਂ ਤਾਜ ਮਹਿਲ ਦੇ ਰਾਇਲ ਗੇਟ, ਮੁਖ ਮੈਦਾਨ ਅਤੇ ਸਮਾਰਕ ਦੇ ਅੰਦਰ ਦਾਖਲ ਹੋਣ ਵਾਲੇ ਸਾਰੇ ਦਰਵਾਜਿਆਂ ਸਮੇਤ ਕੁਲ 14 ਥਾਵਾਂ 'ਤੇ ਜਵਾਨਾਂ ਨੂੰ ਗੁਲੇਲ ਨਾਲ ਤੈਨਾਤ ਕੀਤਾ ਗਿਆ ਹੈ। ਜਿਵੇਂ ਹੀ ਜਵਾਨਾਂ ਦਾ ਹੱਥ ਗੁਲੇਲ 'ਤੇ ਜਾਂਦਾ ਹੈ ਇਹ ਬਾਂਦਰ ਉਸ ਨੂੰ ਦੇਖ ਕੇ ਭੱਜ ਜਾਂਦੇ ਹਨ।
Gulel
ਦੱਸ ਦਈਏ ਕਿ ਸ਼ਿਲਪਗ੍ਰਾਮ ਤੋਂ ਤਾਜ ਦੇ ਪੂਰਬੀ-ਪੱਛਮੀ ਗੇਟ, ਮਹਿਮਾਨਖਾਨੇ ਅਤੇ ਚਮੇਲੀ ਫਰਸ਼ ਤੱਕ ਬਾਂਦਰਾਂ ਦਾ ਹੀ ਆਂਤਕ ਹੈ। ਬਾਂਦਰਾਂ ਦੇ ਆਂਤਕ ਦਾ ਮੁੱਦਾ ਕਈ ਉੱਚ ਪੱਧਰੀ ਬੈਠਕਾਂ ਵਿਚ ਰੱਖਿਆ ਗਿਆ ਅਤੇ ਕਈ ਯੋਜਨਾਵਾਂ ਤਿਆਰ ਕੀਤੀਆਂ ਗਈਆਂ। ਬਾਂਦਰਾਂ ਨੂੰ ਭਜਾਉਣ ਦੀ ਰਵਾਇਤੀ ਯੋਜਨਾਂ ( ਲੰਗੂਰਾਂ ਦੀ ਤੈਨਾਤੀ ) ਦੀ ਗੱਲ ਵੀ ਹੋਈ ਪਰ ਜੰਗਲਾਤ ਵਿਭਾਗ ਦੇ ਨਿਯਮਾਂ ਦਾ ਹਵਾਲਾ ਦੇ ਕੇ ਇਸ ਨੂੰ ਰੋਕ ਦਿਤਾ ਗਿਆ।
CISF jawans at Taj Mahal
ਸੈਲਾਨੀਆਂ ਨੂੰ ਜਾਗਰੂਕ ਕਰਨ ਲਈ ਕਈ ਥਾਵਾਂ 'ਤੇ ਚਿਤਾਵਨੀ ਬੋਰਡ ਵੀ ਲਗਾਏ ਗਏ ਪਰ ਇਹਨਾਂ ਘਟਨਾਵਾਂ ਵਿਚ ਕੋਈ ਕਮੀ ਨਾ ਆਉਣ ਕਾਰਨ ਸੁਰੱਖਿਆ ਏਜੰਸੀਆਂ ਦੀ ਸਲਾਹ 'ਤੇ ਜਵਾਨਾਂ ਨੂੰ ਗੁਲੇਲ ਚਲਾਉਣ ਦੀ ਸਿਖਲਾਈ ਦੇਣ ਦਾ ਫ਼ੈਸਲਾ ਕੀਤਾ ਗਿਆ। ਇਸ ਕਦਮ ਨਾਲ ਸੈਲਾਨੀ ਸੁਰੱਖਿਅਤ ਮਹਿਸੂਸ ਕਰਨਗੇ।