ਮਗਰਮੱਛ ਦੇ ਮੂੰਹ ‘ਚ ਸੀ ਦੋਸਤ ਦਾ ਪੈਰ, ਨੋਜਵਾਨ ਨੇ ਇਸ ਤਰ੍ਹਾਂ ਬਚਾਈ ਦੋਸਤ ਦੀ ਜਾਨ
Published : Jun 10, 2020, 2:55 pm IST
Updated : Jun 10, 2020, 4:52 pm IST
SHARE ARTICLE
Photo
Photo

ਭੋਪਾਲ ਵਿਚ ਦੋਸਤੀ ਦੀ ਇਕ ਵੱਖਰੀ ਮਿਸਾਲ ਦੇਖਣ ਨੂੰ ਮਿਲੀ ਹੈ। ਜਿੱਥੇ ਦੇ ਹਨੁਮਾਨਗੰਜ ਚ ਇਕ ਨੌਜਵਾਨ ਆਪਣੇ ਦੂਜੇ ਦੋਸਤ ਦੀ ਜਾਨ ਬਚਾਉਂਣ ਦੀ ਖਾਤਰ ਡੈਮ ਵਿਚ ਕੁੱਦ ਗਿਆ।

ਭੋਪਾਲ ਵਿਚ ਦੋਸਤੀ ਦੀ ਇਕ ਵੱਖਰੀ ਮਿਸਾਲ ਦੇਖਣ ਨੂੰ ਮਿਲੀ ਹੈ। ਜਿੱਥੇ ਦੇ ਹਨੁਮਾਨਗੰਜ ਚ ਇਕ ਨੌਜਵਾਨ ਆਪਣੇ ਦੂਜੇ ਦੋਸਤ ਦੀ ਜਾਨ ਬਚਾਉਂਣ ਦੀ ਖਾਤਰ ਡੈਮ ਵਿਚ ਕੁੱਦ ਗਿਆ। ਇਹ ਘਟਨਾ ਸੋਮਵਾਰ ਦੁਪਹਿਰ ਦੀ ਹੈ ਜਦੋਂ ਅਮਿਤ ਅਤੇ ਉਸ ਦਾ ਦੋਸਤ ਗਜੇਂਦਰ ਕਾਲੀਆਸੋਟ ਡੈਮ ਚ ਨਹਾ ਰਹੇ ਸਨ। ਇਸ ਦੌਰਾਨ ਦੋਵਾਂ ਵਿਚ ਇਕ ਮਗਰਮੱਛ ਆ ਗਿਆ ਅਤੇ ਕਾਫੀ ਦੇਰ ਇਨ੍ਹਾਂ ਵਿਚ ਝਮਾਝਟਕੀ ਚੱਲਦੀ ਰਹੀ। ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਅਮਿਤ ਆਪਣੇ ਦੋਸਤ ਗਜੇਂਦਰ ਯਾਦਵ ਨਾਲ ਡੈਮ ਦੇ ਕਿਨਾਰੇ ਘੁੰਮ ਰਿਹਾ ਸੀ।

Girl fight with CrocodileCrocodile

ਗਜੇਂਦਰ ਨੇ ਦੱਸਿਆ ਕਿ ਗਰਮੀ ਦੇ ਕਾਰਨ ਉਨ੍ਹਾਂ ਦੋਵੇ ਦਾ ਮਨ ਨਹਾਉਂਣ ਨੂੰ ਕੀਤਾ ਤਾਂ ਉਹ ਡੈਮ ਚ ਉਤਰ ਗਏ। ਜਿੱਥੇ ਅਮਿਤ ਦੇ ਉਪਰ ਪਿਛੇ ਤੋਂ ਇਕ ਮਗਰਮੱਛ ਨੇ ਹਮਲਾ ਕਰ ਦਿੱਤਾ । ਅਮਿਤ ਦੀ ਗੱਦ-ਕਾਠੀ ਚੰਗੀ ਹੋਣ ਕਰਕੇ ਮਗਰਮੱਛ ਉਸ ਨੂੰ ਗਹਿਰੇ ਪਾਣੀ ਵਿਚ ਨਹੀਂ ਖਿਚ ਸਕਿਆ। ਮਗਰਮੱਛ ਤੋਂ ਬਚਣ ਦੇ ਲਈ ਅਮਿਤ ਨੇ ਕਈ ਵਾਰ ਬਚਣ ਦੀ ਕੋਸ਼ਿਸ ਕੀਤੀ। ਉਸ ਤੋਂ ਬਾਅਦ ਮਗਰਮੱਛ ਦੀ ਅੱਖਾਂ ਚ ਉਗਲਾਂ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ।

Girl fight with CrocodileCrocodile

ਉਦੋਂ ਹੀ ਗਜੇਂਦਰ ਨੇ ਮਗਰਮੱਛ ਤੇ ਹਮਲਾ ਕਰ ਦਿੱਤਾ । ਜਿਸ ਤੋਂ  ਬਾਅਦ ਮਗਰਮੱਛ ਨੇ ਅਮਿਤ ਨੂੰ ਛੱਡ ਦਿੱਤਾ ਅਤੇ ਗਹਿਰੇ ਪਾਣੀ ਵਿਚ ਚਲਾ ਗਿਆ। ਇਸ ਘਟਨਾ ਤੋਂ ਬਾਅਦ ਇਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ। ਦੱਸ ਦੱਈਏ ਕਿ ਮੱਗਰਮੱਛ ਤੋਂ ਜਾਨ ਬਚਾਉਂਣ ਦੇ ਚੱਕਰ ਵਿਚ ਅਮਿਤ ਦੇ ਪੈਰ ਵਿਚ ਸੱਟ ਲੱਗੀ ਹੈ। ਇਸ ਘਟਨਾ ਤੋਂ ਬਾਅਦ ਅਮਿਤ ਨੂੰ ਡੈਮ ਵਿਚੋਂ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਚ ਭਰਤੀ ਕਰਵਾਇਆ ਗਿਆ। ਉਧਰ ਭੋਪਾਲ ਜੰਗਲਾਤ ਮੰਡਲ ਦੀ ਸਮਰੱਥਾ ਰੇਂਜ ਦੇ ਰੇਂਜਰ ਨੇ ਕਿਹਾ ਕਿ ਅਮਿਤ ਨੂੰ ਅਧਿਕਾਰਿਤ ਨਿਯਮਾਂ ਦੇ ਤਹਿਤ ਮਦਦ ਕੀਤੀ ਜਾਵੇਗੀ।

crocodile spotted on roof of submerged housein flood hit karnatakacrocodile 

ਇਸ ਤੋਂ ਇਲਾਵਾ ਇਹ ਵੀ ਦੱਸ ਦੱਈਏ ਕਿ ਸੋਸ਼ਲ ਮੀਡੀਆ ਤੇ ਕੁਝ ਲੋਕ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਹ ਸਲਾਹ ਵੀ ਦੇ ਰਹੇ ਹਨ ਕਿ ਗਰਮੀ ਦਾ ਸੀਜਨ ਚੱਲ ਰਿਹਾ ਹੈ ਅਤੇ ਅਜਿਹੇ ਸੀਜ਼ਨ ਵਿਚ ਕਿਸੇ ਵੀ ਨਦੀ ਡੈਮ ਵਿਚ ਨਹਾਉਂਣਾ ਖਤਰਨਾਕ ਹੋ ਸਕਦਾ ਹੈ ਕਿਉਂਕਿ ਇਸ ਗਰਮੀ ਤੋਂ ਰਾਹਤ ਪਾਉਂਣ ਦੇ ਲਈ ਕਈ ਜਾਨਵਰ ਵੀ ਪਹਿਲਾਂ ਤੋਂ ਹੀ ਇਨ੍ਹਾਂ ਡੈਮ ਨਦੀਆਂ ਆਦਿ ਚ ਹੋ ਸਕਦੇ ਹਨ।

FriendsFriends

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement