ਇਸ ਅਰਬਪਤੀ ਨੇ ਕੱਢੀਆਂ Girlfriend ਦੀਆਂ ਅਸਾਮੀਆਂ, ਪ੍ਰੇਮਿਕਾ ਨੂੰ ਕਰਾਉਣਗੇ ਚੰਨ ਦੀ ਸੈਰ
Published : Jan 14, 2020, 12:12 pm IST
Updated : Jan 14, 2020, 12:44 pm IST
SHARE ARTICLE
Photo
Photo

ਇਕ ਅਰਬਪਤੀ ਨੂੰ ਪ੍ਰੇਮਿਕਾ ਦੀ ਲੋੜ ਸੀ। ਇਸ ਤੋਂ ਪਹਿਲਾਂ ਇਕ ਅਦਾਕਾਰਾ ਉਹਨਾਂ ਦੀ ਪ੍ਰੇਮਿਕਾ ਸੀ।

ਵਾਸ਼ਿੰਗਟਨ: ਇਕ ਅਰਬਪਤੀ ਨੂੰ ਪ੍ਰੇਮਿਕਾ ਦੀ ਲੋੜ ਸੀ। ਇਸ ਤੋਂ ਪਹਿਲਾਂ ਇਕ ਅਦਾਕਾਰਾ ਉਹਨਾਂ ਦੀ ਪ੍ਰੇਮਿਕਾ ਸੀ। ਪਰ ਦੋਵੇਂ ਹਾਲ ਹੀ ਵਿਚ ਅਲੱਗ ਹੋ ਗਏ ਹਨ। ਅਰਬਪਤੀ ਨੇ ਅਪਣੀ ਪ੍ਰੇਮਿਕਾ ਲਈ ਅਸਾਮੀਆਂ ਕੱਢੀਆਂ ਹਨ। 17 ਜਨਵਰੀ ਤੱਕ ਅਪਲਾਈ ਕਰਨ ਦਾ ਮੌਕਾ ਹੈ। ਅਰਬਪਤੀ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਉਹ ਇਕ ਲੜਕੀ ਨੂੰ ਪਿਆਰ ਕਰਨ।

Yusaku MaezawaYusaku Maezawa

ਉਹ ਅਪਣੀ ਪ੍ਰੇਮਿਕਾ ਨੂੰ ਚੰਨ ‘ਤੇ ਵੀ ਲੈ ਕੇ ਜਾਣਗੇ। ਪ੍ਰੇਮਿਕਾ ਬਣਨ ਲਈ ਅਪਲਾਈ ਕਰਨ ਵਾਲੀਆਂ ਲੜਕੀਆਂ ਵਿਚ ਵੀ ਚੰਨ ‘ਤੇ ਜਾਣ ਦੀ ਦਿਲਚਸਪੀ ਹੋਣੀ ਚਾਹੀਦੀ ਹੈ। ਜਪਾਨ ਦੇ ਅਰਬਪਤੀ ਯੂਸਾਕੁ ਮੈਜਵਾ ਨੇ ਸਪੇਸਏਕਸ ਰਾਕੇਟ ਦੇ ਜ਼ਰੀਏ ਚੰਨ ‘ਤੇ ਜਾਣ ਦੀ ਯੋਜਨਾ ਬਣਾਈ ਹੈ। 44 ਸਾਲ ਦੇ ਯੂਸਾਕੁ 20 ਸਾਲ ਤੋਂ ਜ਼ਿਆਦਾ ਉਮਰ ਦੀ ਸਿੰਗਲ ਲੜਕੀ ਨੂੰ ਪ੍ਰੇਮਿਕਾ ਦੇ ਰੂਪ ਵਿਚ ਤਲਾਸ਼ ਰਹੇ ਹਨ।

PhotoPhoto

ਵੈੱਬਸਾਈਟ ‘ਤੇ ਉਹਨਾਂ ਨੇ ਲਿਖਿਆ ਹੈ-ਜਿਵੇਂ ਕਿ ਇਕੱਲਾਪਣ ਅਤੇ ਖਾਲੀਪਣ ਹੌਲੀ-ਹੌਲੀ ਮੇਰੇ ਅੰਦਰ ਵਧ ਰਿਹਾ ਹੈ, ਮੈਂ ਇਕ ਚੀਜ਼ ਬਾਰੇ ਨਹੀਂ ਸੋਚਦਾ ਹਾਂ ਉਹ ਹੈ ਇਕ ਔਰਤ ਨੂੰ ਪਿਆਰ ਕਰਨਾ। ਯੂਸਾਕੁ ਨੇ ਕਿਹਾ ਹੈ ਕਿ ਪ੍ਰੇਮਿਕਾ ਦੇ ਰੂਪ ਵਿਚ ਉਹਨਾਂ ਨੂੰ ਜੀਵਨ ਸਾਥੀ ਦੀ ਭਾਲ ਹੈ। ਉਹਨਾਂ ਨੇ ਕਿਹਾ ਹੈ ਕਿ ਉਹ ਆਊਟਰ ਸਪੇਸ ਤੋਂ ਅਪਣੇ ਪਿਆਰ ਅਤੇ ਵਿਸ਼ਵ ਸ਼ਾਂਤੀ ਲਈ ਅਪੀਲ ਕਰਨਾ ਚਾਹੁੰਦੇ ਹਨ।

Ayame Goriki.and Yusaku MaezawaAyame Goriki and Yusaku Maezawa

ਅਮਰੀਕੀ ਅਰਬਪਤੀ ਐਲਨ ਮਸਕ ਦੇ ਸਪੇਸਏਕਸ ਰਾਕੇਟ ਜ਼ਰੀਏ ਯੂਸਾਕੁ ਚੰਨ ‘ਤੇ ਜਾਣ ਵਾਲੇ ਪਹਿਲੇ ਪ੍ਰਾਇਵੇਟ ਯਾਤਰੀ ਹੋਣਗੇ। ਉਹ 2022 ਵਿਚ ਚੰਨ ‘ਤੇ ਜਾ ਸਕਦੇ ਹਨ। ਹਾਲ ਹੀ ਵਿਚ ਯੂਸਾਕੁ 27 ਸਾਲ ਦੀ ਅਦਾਕਾਰਾ ਗਰਲਫ੍ਰੈਂਡ ਅਯਮੇ ਗੋਰਿਕੀ ਤੋਂ ਅਲੱਗ ਹੋਏ ਹਨ। ਯੂਸਾਕੁ ਦੀ ਪ੍ਰੇਮਿਕਾ ਬਣਨ ਲਈ ਅਪਲਾਈ ਕਰਨ ਵਾਲੀਆਂ ਲੜਕੀਆਂ ਦੀ ਸਪੇਸ ਵਿਚ ਦਿਲਚਸਪੀ ਹੋਣੀ ਚਾਹੀਦੀ ਹੈ।

PhotoPhoto

ਇਸ ਦੇ ਨਾਲ ਹੀ ਅਪਲਾਈ ਕਰਨ ਵਾਲੀਆਂ ਲੜਕੀਆਂ ਨੂੰ ਚੰਨ ‘ਤੇ ਜਾਣ ਲਈ ਤਿਆਰੀਆਂ ਵਿਚ ਵੀ ਹਿੱਸਾ ਲੈਣਾ ਹੋਵੇਗਾ। ਲੜਕੀਆਂ ਦੇ ਵਿਚਾਰ ਵਿਸ਼ਵ ਸ਼ਾਂਤੀ ਦੇ ਪੱਖ ਵਿਚ ਹੋਣੇ ਚਾਹੀਦੇ ਹਨ। ਲੜਕੀਆਂ ਯੂਸਾਕੁ ਦੀ ਪ੍ਰੇਮਿਕਾ ਬਣਨ ਲਈ 17 ਜਨਵਰੀ ਤੱਕ ਅਪਲਾਈ ਕਰ ਸਕਦੀਆਂ ਹਨ। ਮਾਰਚ ਦੇ ਅਖੀਰ ਤੱਕ ਉਹ ਪ੍ਰੇਮਿਕਾ ਦਾ ਨਾਂਅ ਫਾਈਨਲ ਕਰਨਗੇ।

PhotoPhoto

ਦੱਸ ਦਈਏ ਕਿ ਇਸ ਤੋਂ ਪਹਿਲਾਂ ਯੂਸਾਕੁ ਮੈਇਜ਼ਾਵਾ ਨੇ ਅਪਣੇ ਟਵਿਟਰ ਫੋਲੋਅਰਜ਼ ਨੂੰ ਤਕਰੀਬਨ 65 ਕਰੋੜ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ ਸੀ। ਰਿਪੋਰਟਾਂ ਮੁਤਾਬਕ ਉਹਨਾਂ ਨੇ ਕਿਹਾ ਸੀ ਕਿ ਉਹ ਜਾਣਨਾ ਚਾਹੁੰਦੇ ਸਨ ਕਿ 6.5 ਲੱਖ ਰੁਪਏ ਦੀ ਰਾਸ਼ੀ ਦਾ ਇਕ ਵਿਅਕਤੀ ਦੇ ਜੀਵਨ ‘ਤੇ ਕੀ ਅਸਰ ਪੈਂਦਾ ਹੈ?

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement