
ਪੁਲਿਸ ਨੇ ਗੂਗਲ ਮੈਪ (Google Map) ’ਤੇ ਤਲਾਸ਼ ਕੀਤੀ ਤਾਂ ਪਤਾ ਲੱਗਾ ਕਿ ਥਾਣਾ ਜਾਰਚਾ ਖੇਤਰ ਵਿਚ ਸਲਾਰਪੁਰ ਨਾਮ ਨਾਲ ਇਕ ਪਿੰਡ ਹੈ।
ਨੋਇਡਾ: ਥਾਣਾ ਜਾਰਚਾ ਖੇਤਰ ਦੇ ਸਲਾਰਪੁਰ ਪਿੰਡ ਤੋਂ ਲਾਪਤਾ ਹੋਈ ਇਕ ਬੱਚੀ ਨੂੰ ਗੌਤਮਬੁਧ ਨਗਰ ਪੁਲਿਸ ਕਮਿਸ਼ਨਰੇਟ ਦੀ ਮਨੁੱਖੀ ਤਸਕਰੀ ਰੋਕੂ ਇਕਾਈ (ਏ.ਐਚ.ਟੀ.ਯੂ) ਦੇ ਦਲ ਨੇ ‘ਗੂਗਲ ਮੈਪ’ (Google Map) ਦੀ ਮਦਦ ਨਾਲ ਉਨ੍ਹਾਂ ਦੇ ਪ੍ਰਵਾਰ ਵਾਲਿਆਂ ਨਾਲ ਮਿਲਵਾਇਆ। ਬੱਚੀ ਸੈਕਟਰ 12 ਸਥਿਤ ਇਕ ਅਨਾਥ ਆਸ਼ਰਮ (Orphanage) ਵਿਚ ਚਾਰ ਦਿਨ ਤੋਂ ਰਹਿ ਰਹੀ ਸੀ।
Google Maps
ਹੋਰ ਪੜ੍ਹੋ: ਪੰਜਾਬ ਕਾਂਗਰਸ ਦਾ ਵਿਵਾਦ: ਆਖ਼ਰੀ ਮੀਟਿੰਗ ਕਰ ਕੇ ਖੜਗੇ ਕਮੇਟੀ ਨੇ ਸਿਫ਼ਾਰਸ਼ਾਂ ਕੀਤੀਆਂ ਕਲਮਬੰਦ
ਉਕਤ ਬੱਚੀ ਦਲ ਨੂੰ ‘ਸਾਈਂ ਕਿ੍ਰਪਾ ਸ਼ੈਲਟਰ ਹੋਮ’ (Sai Kirpa Shelter Home) ਵਿਚ ਮਿਲੀ, ਜਿੱਥੇ ਉਹ ਬੱਚਿਆਂ ਦੀ ਕਾਊਂਸਲਿੰਗ ਕਰਨ ਪਹੁੰਚਿਆ ਸੀ। ਗੌਤਮਬੁਧ ਨਗਰ ਪੁਲਿਸ ਕਮਿਸ਼ਨਰੇਟ ਏ.ਐਚ.ਟੀ.ਯੂ. ਦੇ ਇੰਸਪੈਕਟਰ ਦੇਵੇਂਦਰ ਸਿੰਘ ਨੇ ਦਸਿਆ ਕੈ ਸੈਕਟਰ-12/22 ਸਥਿਤ ਸਾਈਂ ਕਿ੍ਰਪਾ ਸ਼ੈਲਟਰ ਹੋਮ ਵਿਚ ਦਲ ਨੇ ਬੱਚਿਆਂ ਦੀ ਕਾਊਂਸਲਿੰਗ ਕੀਤੀ।
ਹੋਰ ਪੜ੍ਹੋ: ਦਰਿੰਦਗੀ ਦਾ ਸ਼ਿਕਾਰ ਹੋਈ ਭਾਜਪਾ ਆਗੂ ਦੀ ਧੀ, ਜਬਰ ਜਨਾਹ ਕਰ ਦਰਖ਼ਤ ਨਾਲ ਲਟਕਾਈ ਲਾਸ਼
ਇਸ ਦੌਰਾਨ ਇਕ ਬੱਚੀ ਨੇ ਅਪਣਾ ਨਾਮ, ਅਪਣੇ ਪਿਤਾ ਦਾ ਨਾਮ ਦਸਿਆ ਅਤੇ ਕਿਹਾ ਕਿ ਉਹ ਸਲਾਰਪੁਰ ਪਿੰਡ ਦੀ ਰਹਿਣ ਵਾਲੀ ਹੈ। ਉਨ੍ਹਾਂ ਨੇ ਦਸਿਆ ਕਿ ਸਲਾਰਪੁਰ ਨਾਮ ਦਾ ਇਕ ਪਿੰਡ ਥਾਣਾ ਸੈਕਟਰ 39 ਖੇਤਰ ਵਿਚ ਹੈ ਪਰ ਇਥੇ ਪਤਾ ਕਰਨ ’ਤੇ ਬੱਚੀ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਇਸ ਤੋਂ ਬਾਅਦ ਪੁਲਿਸ ਨੇ ਗੂਗਲ ਮੈਪ (Google Map) ’ਤੇ ਤਲਾਸ਼ ਕੀਤੀ ਤਾਂ ਪਤਾ ਲੱਗਾ ਕਿ ਥਾਣਾ ਜਾਰਚਾ ਖੇਤਰ ਵਿਚ ਸਲਾਰਪੁਰ ਨਾਮ ਨਾਲ ਇਕ ਪਿੰਡ ਹੈ।
Girl reached home with the help of Google Map
ਹੋਰ ਪੜ੍ਹੋ: ਸਾਲ ਦਾ ਪਹਿਲਾ ਸੂਰਜ ਗ੍ਰਹਿਣ ਅੱਜ, ਅਸਮਾਨ ਵਿਚ ਦੇਖਣ ਨੂੰ ਮਿਲੇਗੀ ਰਿੰਗ ਆਫ਼ ਫਾਇਰ
ਏ.ਐਚ.ਟੀ.ਯੂ. ਇੰਸਪੈਕਟਰ ਨੇ ਦਸਿਆ ਕਿ ਪਿੰਡ ਦੇ ਸਾਬਕਾ ਪ੍ਰਧਾਨ ਨਾਲ ਸੰਪਰਕ ਕੀਤਾ ਗਿਆ, ਜਿਨ੍ਹਾਂ ਨੇ ਦਸਿਆ ਕਿ ਬੱਚੀ ਉਨ੍ਹਾਂ ਦੇ ਪਿੰਡ ਦੀ ਹੀ ਹੈ। ਇਸ ਤੋਂ ਬਾਅਦ, ਪਿੰਡ ਦੇ ਪ੍ਰਧਾਨ ਨੇ ਬੱਚੀ ਦੇ ਪ੍ਰਵਾਰ ਵਾਲਿਆਂ ਨੂੰ ਸੂਚਨਾ ਦਿਤੀ ਅਤੇ ਪ੍ਰਵਾਰ ਵਾਲੇ ਬੱਚੀ ਨੂੰ ਲੈਣ ਨੋਇਡਾ ਪਹੁੰਚੇ। ਸ਼ੈਲਟਰ ਹੋਮ ਤੋਂ ਬੱਚੀ ਨੂੰ ਉਸ ਦੇ ਪ੍ਰਵਾਰ ਵਾਲਿਆਂ ਨੂੰ ਸੌਂਪ ਦਿਤਾ ਗਿਆ।