ਗੁਜਰਾਤ 'ਚ ISIS ਮਾਡਿਊਲ ਦਾ ਪਰਦਾਫ਼ਾਸ਼, ATS ਨੇ ਪੋਰਬੰਦਰ ਤੋਂ ਔਰਤ ਸਮੇਤ 4 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

By : KOMALJEET

Published : Jun 10, 2023, 2:53 pm IST
Updated : Jun 10, 2023, 2:53 pm IST
SHARE ARTICLE
Islamic State module busted in Gujarat's Porbandar, woman among 4 accused held
Islamic State module busted in Gujarat's Porbandar, woman among 4 accused held

ਔਰਤ ਕੋਲੋਂ 4 ਮੋਬਾਈਲ ਅਤੇ ਹੋਰ ਡਿਜੀਟਲ ਉਪਕਰਨ ਵੀ ਬਰਾਮਦ 

ਅਤਿਵਾਦੀ ਸੰਗਠਨ 'ਚ ਸ਼ਾਮਲ ਹੋਣ ਲਈ ਦੇਸ਼ ਛੱਡਣ ਦੀ ਬਣਾ ਰਹੇ ਸਨ ਯੋਜਨਾ 
ਗੁਜਰਾਤ :
ਗੁਜਰਾਤ ਪੁਲਿਸ ਦੇ ਐਂਟੀ ਟੈਰੋਰਿਸਟ ਸਕੁਐਡ (ਏ.ਟੀ.ਐਸ.) ਨੇ ਪੋਰਬੰਦਰ ਤੋਂ ਇਕ ਵਿਦੇਸ਼ੀ ਨਾਗਰਿਕ ਅਤੇ ਇਕ ਔਰਤ ਸਮੇਤ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏ.ਟੀ.ਐਸ. ਦੇ ਸੂਤਰਾਂ ਮੁਤਾਬਕ ਚਾਰਾਂ ਦੇ ਸਬੰਧ ਅੰਤਰਰਾਸ਼ਟਰੀ ਅਤਿਵਾਦੀ ਸੰਗਠਨ ਆਈ.ਐਸ.ਆਈ.ਐਸ. ਨਾਲ ਹਨ। ਔਰਤ ਕੋਲੋਂ ਚਾਰ ਮੋਬਾਈਲ ਅਤੇ ਹੋਰ ਡਿਜੀਟਲ ਉਪਕਰਨ ਵੀ ਬਰਾਮਦ ਕੀਤੇ ਗਏ ਹਨ।

ਸਾਰੇ ਦੋਸ਼ੀਆਂ ਦੇ ਪਾਕਿਸਤਾਨ ਨਾਲ ਸਬੰਧ ਹੋਣ ਦਾ ਖ਼ੁਲਾਸਾ ਹੋਇਆ ਹੈ। ਇਹ ਚਾਰੇ ਆਈ.ਐਸ.ਆਈ.ਐਸ. ਨੂੰ ਗੁਜਰਾਤ ਬਾਰੇ ਜਾਣਕਾਰੀ ਦੇ ਰਹੇ ਸਨ। ਏ.ਟੀ.ਐਸ. ਪਿਛਲੇ ਕਈ ਦਿਨਾਂ ਤੋਂ ਪੋਰਬੰਦਰ ਅਤੇ ਆਸਪਾਸ ਦੇ ਇਲਾਕਿਆਂ ਵਿਚ ਤਲਾਸ਼ੀ ਮੁਹਿੰਮ ਚਲਾ ਰਹੀ ਹੈ। ਇਸ ਕਾਰਵਾਈ ਤਹਿਤ ਇਨ੍ਹਾਂ ਚਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ:  ਨੌਜੁਆਨ ਨੇ ਦੋਸਤ ਦੇ ਸਾਹਮਣੇ ਨਹਿਰ 'ਚ ਛਾਲ ਮਾਰ ਕੇ ਦਿਤੀ ਜਾਨ

ਜਾਂਚ ਵਿਚ ਖ਼ੁਲਾਸਾ ਹੋਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਲੋਕ ਆਈ.ਐਸ.ਆਈ.ਐਸ. ਦੇ ਅਤਿਵਾਦੀ ਮਾਡਿਊਲ ਦਾ ਹਿੱਸਾ ਸਨ। ਉਹ ਪਿਛਲੇ ਇਕ ਸਾਲ ਤੋਂ ਇਕ ਦੂਜੇ ਦੇ ਸੰਪਰਕ ਵਿਚ ਸਨ ਅਤੇ ਅਤਿਵਾਦੀ ਸੰਗਠਨ ਵਿਚ ਸ਼ਾਮਲ ਹੋਣ ਲਈ ਦੇਸ਼ ਛੱਡਣ ਦੀ ਯੋਜਨਾ ਬਣਾ ਰਹੇ ਸਨ। ਇਹ ਸੰਗਠਨ ਆਈ.ਐਸ.ਆਈ.ਐਸ. ਦੇ ਮਾਡਿਊਲ 'ਤੇ ਕੰਮ ਕਰ ਰਿਹਾ ਸੀ। ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਨੌਜੁਆਨਾਂ ਨੂੰ ਕੱਟੜਪੰਥੀ ਬਣਾਉਣ ਦਾ ਕੰਮ ਕਰ ਰਹੇ ਸਨ।
ਆਈ.ਜੀ. ਦੀਪੇਨ ਭਦਰਨ, ਐਸ.ਪੀ. ਸੁਨੀਲ ਜੋਸ਼ੀ, ਡੀ.ਐਸ.ਪੀ. ਕੇ.ਕੇ. ਪਟੇਲ, ਡੀ.ਐਸ.ਪੀ. ਸ਼ੰਕਰ ਚੌਧਰੀ ਸਮੇਤ ਕਈ ਪੁਲਿਸ ਅਧਿਕਾਰੀਆਂ ਦੀਆਂ ਟੀਮਾਂ ਦੋ ਦਿਨਾਂ ਤੋਂ ਦਵਾਰਕਾ ਵਿਚ ਡੇਰਾ ਲਾ ਰਹੀਆਂ ਸਨ। ਪਹਿਲਾਂ ਮੀਡੀਆ ਨੂੰ ਸੂਚਨਾ ਮਿਲੀ ਸੀ ਕਿ ਦਵਾਰਕਾ ਦੇ ਸਮੁੰਦਰੀ ਤੱਟ 'ਤੇ ਨਸ਼ਿਆਂ ਅਤੇ ਹੈਰੋਇਨ ਦੀ ਵੱਡੀ ਖੇਪ ਪਹੁੰਚੀ ਹੈ। ਦਵਾਰਕਾ ਤੋਂ ਟੀਮਾਂ ਗੁਪਤ ਰੂਪ ਵਿਚ ਪੋਰਬੰਦਰ ਲਈ ਰਵਾਨਾ ਹੋ ਗਈਆਂ ਸਨ, ਜਿਥੇ ਇਹ ਆਪ੍ਰੇਸ਼ਨ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ 26-27 ਮਈ ਨੂੰ ਐਨ.ਆਈ.ਏ. ਅਤੇ ਮੱਧ ਪ੍ਰਦੇਸ਼ ਏ.ਟੀ.ਐਸ. ਦੁਆਰਾ ਇਕ ਸਾਂਝਾ ਆਪਰੇਸ਼ਨ ਚਲਾਇਆ ਗਿਆ ਸੀ। ਜਿਸ ਵਿਚ ਐਮ.ਪੀ. ਦੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਤਿੰਨਾਂ 'ਤੇ ਆਈ.ਐਸ.ਆਈ.ਐਸ. ਨਾਲ ਜੁੜੇ ਅਤਿਵਾਦੀ ਮਾਡਿਊਲ 'ਤੇ ਕੰਮ ਕਰਨ ਦਾ ਦੋਸ਼ ਹੈ। ਟੀਮ ਨੇ ਜਬਲਪੁਰ 'ਚ 13 ਥਾਵਾਂ 'ਤੇ ਛਾਪੇਮਾਰੀ ਕੀਤੀ।

ਐਮ.ਪੀ. ਵਿਚ ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਦੀ ਪਛਾਣ ਸਈਦ ਮਾਮੂਰ ਅਲੀ, ਮੁਹੰਮਦ ਸ਼ਾਹਿਦ ਅਤੇ ਮੁਹੰਮਦ ਆਦਿਲ ਖ਼ਾਨ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਤੇਜ਼ਧਾਰ ਹਥਿਆਰ, ਇਤਰਾਜ਼ਯੋਗ ਕਾਗ਼ਜ਼ਾਤ, ਗੋਲਾ ਬਾਰੂਦ ਅਤੇ ਡਿਜੀਟਲ ਟੂਲ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ ਹੈ।

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement