NCERT ਦੇ ਦੋ ਮੁੱਖ ਸਲਾਹਕਾਰਾਂ ਨੇ ਕਿਤਾਬਾਂ ’ਚੋਂ ਅਪਣਾ ਨਾਂ ਹਟਾਉਣ ਨੂੰ ਕਿਹਾ
Published : Jun 10, 2023, 7:21 am IST
Updated : Jun 10, 2023, 7:21 am IST
SHARE ARTICLE
Suhas Palshikar, Yogendra Yadav
Suhas Palshikar, Yogendra Yadav

ਸੁਹਾਸ ਪਾਲਸੀਕਰ, ਯੋਗੇਂਦਰ ਯਾਦਵ ਨੇ ਕਿਹਾ, ਸਾਡੀ ਸਲਾਹ ਤੋਂ ਬਗ਼ੈਰ ‘ਇਕਪਾਸੜ ਅਤੇ ਗ਼ੈਰਤਾਰਕਿਕ’ ਕੱਟ-ਵੱਢ ਕੀਤੀ ਗਈ

 

ਨਵੀਂ ਦਿੱਲੀ: ਕੌਮੀ ਵਿਦਿਅਕ ਖੋਜ ਅਤੇ ਸਿਖਲਾਈ ਕੌਂਸਲ (ਐਨ.ਸੀ.ਈ.ਆਰ.ਟੀ.) ਦੀਆਂ ਕਿਤਾਬਾਂ ’ਚ ‘ਇਕਪਾਸੜ ਅਤੇ ਗ਼ੈਰਤਾਰਕਿਕ’ ਕੱਟ-ਵੱਢ ਕਰਨ ਤੋਂ ਪ੍ਰੇਸ਼ਾਨ ਸੁਹਾਸ ਪਾਲਸੀਕਰ ਅਤੇ ਯੋਗੇਂਦਰ ਯਾਦਵ ਨੇ ਕੌਂਸਲ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਪੁਲੀਟੀਕਲ ਸਾਇੰਸ ਦੀਆਂ ਪੁਸਤਕਾਂ ’ਚੋਂ ਮੁੱਖ ਸਲਾਹਕਾਰ ਦੇ ਰੂਪ ’ਚ ਉਨ੍ਹਾਂ ਦਾ ਨਾਂ ਹਟਾ ਦਿਤਾ ਜਾਵੇ। ਉਨ੍ਹਾਂ ਕਿਹਾ ਕਿ ਕਿਤਾਬਾਂ ਨੂੰ ਤਰਕਸੰਗਤ ਬਣਾਉਣ ਦੀ ਕਵਾਇਦ ’ਚ ਇਨ੍ਹਾਂ ਨੂੰ ਵਿਗਾੜ ਦਿਤਾ ਗਿਆ ਹੈ ਅਤੇ ਅਕਾਦਮਿਕ ਰੂਪ ’ਚ ਬੇਕਾਰ ਬਣਾ ਦਿਤਾ ਗਿਆ ਹੈ। ਸੁਹਾਸ ਪਾਰਲਸੀਕਰ ਅਤੇ ਯੋਗੇਂਦਰ ਯਾਦਵ 9ਵੀਂ ਤੋਂ 12ਵੀਂ ਜਮਾਤ ਲਈ ਸਿਆਸੀ ਵਿਗਿਆਨ ਦੀਆਂ ਮੂਲ ਪੁਸਤਕਾਂ ’ਚ ਮੁੱਖ ਸਲਾਹਕਾਰ ਹਨ।

 

ਅਪਣੀ ਚਿੱਠੀ ’ਚ ਇਨ੍ਹਾਂ ਕਿਹਾ ਹੈ, ‘‘ਤਰਕਸੰਗਤ ਬਣਾਉਣ ਦੇ ਨਾਂ ’ਤੇ ਬਦਲਾਅ ਨੂੰ ਜਾਇਜ਼ ਠਹਿਰਾਇਆ ਗਿਆ ਹੈ, ਪਰ ਇਸ ਪਿੱਛੇ ਦਾ ਤਰਕ ਸਾਨੂੰ ਸਮਝ ਨਹੀਂ ਆ ਰਿਹਾ। ਅਸੀਂ ਸਮਝਦੇ ਹਾਂ ਕਿ ਪੁਸਤਕਾਂ ਨੂੰ ਬਿਹਤਰ ਕਰਨ ਦੀ ਥਾਂ ਵਿਗਾੜ ਦਿਤਾ ਗਿਆ ਹੈ। ਇਸ ’ਚ ਬਹੁਤ ਜ਼ਿਆਦਾ ਅਤੇ ਗ਼ੈਰਤਾਰਕਿਕ ਕੱਟ-ਵੱਢ ਕੀਤੀ ਗਈ ਹੈ ਅਤੇ ਕਾਫ਼ੀ ਗੱਲਾਂ ਹਟਾਈਆਂ ਗਈਆਂ ਹਨ, ਪਰ ਇਸ ਕਰਕੇ ਪੈਦਾ ਕਮੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ।’’

 

ਉਨ੍ਹਾਂ ਕਿਹਾ ਕਿ ਤਬਦੀਲੀਆਂ ਬਾਰੇ ਉਨ੍ਹਾਂ ਨਾਲ ਸੰਪਰਕ ਤਕ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਕਸਰ ਲੜੀਬੱਧ ਕੱਟ-ਵੱਢ ਦਾ ਸੱਤਾ ਨੂੰ ਖ਼ੁਸ਼ ਕਰਨ ਤੋਂ ਇਲਾਵਾ ਹੋਰ ਕੋਈ ਤਰਕ ਸਮਝ ਨਹੀਂ ਆਉਂਦਾ। ਜ਼ਿਕਰਯੋਗ ਹੈ ਕਿ ਐਨ.ਸੀ.ਈ.ਆਰ.ਟੀ. ਨੇ ਨਵੇਂ ਵਿਦਿਅਕ ਸੈਸ਼ਨ ਲਈ 12ਵੀਂ ਜਮਾਤ ਦੀ ਸਿਆਸੀ ਵਿਗਿਆਨ ਦੀ ਕਿਤਾਬ ’ਚ ‘ਮਹਾਤਮਾ ਗਾਂਧੀ ਦੀ ਮੌਤ ਦਾ ਦੇਸ਼ ਦੀ ਫ਼ਿਰਕੂ ਸਥਿਤੀ ’ਤੇ ਅਸਰ, ਗਾਂਧੀ ਦੀ ਹਿੰਦੂ ਮੁਸਲਿਮ ਏਕਤਾ ਸੋਚ ਨੇ ਹਿੰਦੂ ਕੱਟੜਪੰਥੀਆਂ ਨੂੰ ਉਕਸਾਇਆ, ਅਤੇ ਰਾਸ਼ਟਰੀ ਸਵੈਮਸੇਵਕ ਸੰਘ ਵਰਗੀਆਂ ਜਥੇਬੰਦੀਆਂ ’ਤੇ ਕੁਝ ਸਮੇਂ ਲਈ ਪਾਬੰਦੀ’ ਸਮੇਤ ਕਈ ਅੰਸ਼ਾਂ ਨੂੰ ਪਿੱਛੇ ਜਿਹੇ ਹਟਾ ਦਿਤਾ ਸੀ।

ਜਦਕਿ 11ਵੀਂ ਜਮਾਤ ਦੀ ਸਮਾਜ ਸ਼ਾਸਤਰ ਦੀ ਪੁਸਤਕ ’ਚੋਂ ਗੁਜਰਾਤ ਦੰਗਿਆਂ ਦੇ ਅੰਸ਼ ਨੂੰ ਵੀ ਹਟਾ ਦਿਤਾ ਗਿਆ ਹੈ। ਐਨ.ਸੀ.ਈ.ਆਰ.ਟੀ. ਨੇ ਹਾਲਾਂਕਿ ਕਿਹਾ ਕਿ ਕਿਤਾਬਾਂ ਨੂੰ ਤਰਕਸੰਗਤ ਬਣਾਉਣ ਦੀ ਕਵਾਇਦ ਪਿਛਲੇ ਸਾਲ ਸ਼ੁਰੂ ਹੋਈ ਸੀ ਅਤੇ ਇਸ ਸਾਲ ਜੋ ਕੁਝ ਹੋਇਆ ਹੈ, ਉਹ ਨਵਾਂ ਨਹੀਂ ਹੈ।    

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement