ਪਤੀ-ਪਤਨੀ ਅਤੇ ਬੇਵਫ਼ਾਈ, ਫਿਰ ਕਤਲ! ਰਾਜਾ ਰਘੂਵੰਸ਼ੀ ਤੋਂ ਲੈ ਕੇ ਸੌਰਭ ਕਤਲ ਕਾਂਡ, 2025 ਦੇ ਉਹ ਮਾਮਲੇ ਜਿਨ੍ਹਾਂ ਨੇ ਸਭ ਨੂੰ ਕੀਤਾ ਹੈਰਾਨ 

By : PARKASH

Published : Jun 10, 2025, 12:57 pm IST
Updated : Jun 10, 2025, 12:57 pm IST
SHARE ARTICLE
Raja Sonam Raghuvanshi Saurabh Murder case List of 2025 Horror in Punjabi
Raja Sonam Raghuvanshi Saurabh Murder case List of 2025 Horror in Punjabi

ਇੱਕਲੇ ਰਾਜਾ ਰਘੂਵੰਸ਼ੀ ਹੀ ਨਹੀਂ, ਇਹ ਪਤੀ ਵੀ ਗੁਆ ਚੁੱਕੇ ਹਨ ਅਪਣੀ ਜਾਨ, ਪਤਨੀ ਹੀ ਨਿਕਲੀ ‘ਕਾਤਲ’ 

 

2025 Husband murder cases: ਵਿਆਹ ਇਕ ਅਜਿਹਾ ਬੰਧਨ ਹੈ ਜਿਸ ਵਿਚ ਧੋਖੇ ਦੀ ਕੋਈ ਥਾਂ ਨਹੀਂ ਹੁੰਦੀ ਤੇ ਪਤੀ ਅਤੇ ਪਤਨੀ ਨੂੰ ਇਕ ਦੂਜੇ ’ਤੇ ਪੂਰਾ ਭਰੋਸਾ ਹੁੰਦਾ ਹੈ। ਪਰ ਕਈ ਵਾਰ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਹਨ ਜੋ ਇਸ ਭਰੋਸੇ ਨੂੰ  ਪੂਰੀ ਤਰ੍ਹਾਂ ਖ਼ਤਮ ਕਰ ਦਿੰਦੇ ਹਨ। ਫਿਰ ਇਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਬੇਵਫ਼ਾਈ ਦੀ ਖੇਡ ਜਿਸ ਵਿਚ ਇਕ-ਦੂਜੇ ਨੂੰ ਪਿਆਰ ਕਰਨ ਵਾਲੇ ਪਤੀ-ਪਤਨੀ ਇਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਹਨ ਅਤੇ ਵਿਆਹ ਦੇ ਪਵਿੱਤਰ ਰਿਸ਼ਤੇ ਨੂੰ ਖ਼ਤਮ ਕਰਨ ਲਈ ਕਿਸੇ ਵੀ ਹੱਦ ਤਕ ਜਾ ਚਲੇ ਜਾਂਦੇ ਹਨ। ਅਜਿਹੇ ਹੀ ਕਈ ਬੇਵਫ਼ਾਈ ਅਤੇ ਕਤਲ ਦੇ ਮਾਮਲੇ ਸਾਲ 2025 ਵਿਚ ਸਾਹਮਣੇ ਆਏ ਹਨ। ਜਿਸ ਵਿਚ ਪਤਨੀਆਂ ਹੀ ਪਤੀ ਦੀ ਕਾਤਲ ਸਾਬਿਤ ਹੋਈਆਂ ਹਨ। ਚਾਹੇ ਉਹ ਮੇਰਠ ਦਾ ਸੌਰਭ ਕਤਲ ਕੇਸ ਹੋਵੇ ਜਾਂ ਬਿਜਨੌਰ ਦੇ ਦੀਪਕ ਕੁਮਾਰ ਦਾ ਕਤਲ ਕੇਸ। (From Raja-Sonam Raghuvanshi, Saurabh Murder Case, Check List of 2025 husband murder cases)

ਤਾਜ਼ਾ ਮਾਮਲਾ ਇੰਦੌਰ ਦੇ ਰਾਜਾ ਰਘੂਵੰਸ਼ੀ ਦੇ ਕਤਲ ਦਾ ਹੈ। ਇਸ ਦਾ ਦੋਸ਼ ਉਸ ਦੀ ਪਤਨੀ ਸੋਨਮ ’ਤੇ ਵੀ ਹੈ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦਰਅਸਲ, ਇੰਦੌਰ ਦੇ ਰਾਜਾ ਰਘੂਵੰਸ਼ੀ ਨੇ ਸੋਨਮ ਨਾਲ ਵਿਆਹ ਕੀਤਾ ਸੀ। ਦੋਵੇਂ ਹਨੀਮੂਨ ਲਈ ਮੇਘਾਲਿਆ ਗਏ ਸਨ। ਇੱਥੇ ਹੀ 2 ਜੂਨ ਨੂੰ ਰਾਜਾ ਦੀ ਲਾਸ਼ ਵੇਸਾਵਡੋਂਗ ਝਰਨੇ ਦੇ ਨੇੜੇ ਇੱਕ ਡੂੰਘੀ ਖਾਈ ਵਿੱਚੋਂ ਮਿਲੀ ਸੀ। ਸੋਨਮ ਘਟਨਾ ਵਾਲੀ ਥਾਂ ’ਤੇ ਨਹੀਂ ਮਿਲੀ ਸੀ। ਘਟਨਾ ਤੋਂ 9 ਦਿਨ ਬਾਅਦ, ਸੋਨਮ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਵਿੱਚ ਮਿਲੀ। ਮੇਘਾਲਿਆ ਪੁਲਿਸ ਦੇ ਅਨੁਸਾਰ, ਸੋਨਮ ਨੇ ਆਪਣੇ ਪ੍ਰੇਮੀ ਰਾਜ ਕੁਸ਼ਵਾਹਾ ਨਾਲ ਮਿਲ ਕੇ ਆਪਣੇ ਪਤੀ ਰਾਜਾ ਰਘੂਵੰਸ਼ੀ ਦਾ ਕਤਲ ਕਰ ਦਿੱਤਾ। ਇਸ ਮਾਮਲੇ ਵਿੱਚ ਹੁਣ ਤੱਕ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਰਾਜਾ ਰਘੂਵੰਸ਼ੀ ਕਤਲ ਕਾਂਡ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਪਤਨੀਆਂ ਵੱਲੋਂ ਪਤੀਆਂ ਦੇ ਕਤਲਾਂ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ। ਕੁਝ ਅਜਿਹੀਆਂ ਹੀ ਘਟਨਾਵਾਂ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਨ੍ਹਾਂ ਵਿੱਚ ਪਤਨੀ ਖੁਦ ਕਾਤਲ ਬਣ ਗਈ। (Raja-Sonam Raghuvanshi Murder Case)

raja raghuwanshiraja raghuwanshi

ਸੌਰਭ ਕਤਲ ਕਾਂਡ ਅਤੇ ਨੀਲਾ ਢੋਲ 

ਨੀਤੇ ਢੋਲ ਵਾਲਾ ਕਿੱਸਾ ਤਾਂ ਸਾਰਿਆਂ ਨੂੰ ਯਾਦ ਹੋਵੇਗਾ। ਜੋ ਕਿ ਮੇਰਠ ਦੇ ਸੌਰਭ ਕਤਲ ਕਾਂਡ ਨਾਲ ਜੁੜਿਆ ਹੋਇਆ ਹੈ। ਇਸ ਸਾਲ 3 ਮਾਰਚ ਨੂੰ ਮੁਸਕਾਨ ਨੇ ਆਪਣੇ ਪ੍ਰੇਮੀ ਸਾਹਿਲ ਨਾਲ ਮਿਲ ਕੇ ਸੌਰਭ ਦਾ ਕਤਲ ਕਰ ਦਿੱਤਾ ਸੀ। ਉਸਦੀ ਲਾਸ਼ ਨੂੰ ਕਈ ਟੁਕੜਿਆਂ ਵਿੱਚ ਕੱਟ ਕੇ ਸੀਮੈਂਟ ਵਾਲੇ ਨੀਲੇ ਢੋਲ ਵਿੱਚ ਪਾ ਦਿੱਤਾ ਗਿਆ ਸੀ। ਫਿਰ ਮੁਸਕਾਨ ਅਤੇ ਸਾਹਿਲ ਸੈਰ ਕਰਨ ਚਲੇ ਗਏ ਸਨ। ਜਦੋਂ ਦੋਵੇਂ ਵਾਪਸ ਆਏ ਤਾਂ ਸੌਰਭ ਦੇ ਕਤਲ ਦਾ ਖ਼ੁਲਾਸਾ ਹੋਇਆ। ਇਸ ਵੇਲੇ ਦੋਵੇਂ ਜੇਲ ਵਿੱਚ ਹਨ। (Saurabh Drum Murder Case)

saurabh kumar rajpootsaurabh kumar rajpoot

ਪਤੀ ਦਾ ਕਤਲ ਫਿਰ ਸੱਪ ਵਲੋਂ ਡੰਗੇ ਜਾਣ ਦਾ ਡਰਾਮਾ 

ਹਾਲੇ ਨੀਲੇ ਢੋਲ ਦਾ ਕਿੱਸਾ ਮੁਕਿਆ ਨਹੀਂ ਸੀ ਕਿ ਮੇਰਠ ਵਿੱਚ ਹੀ, ਅਮਿਤ ਕੁਮਾਰ ਦੇ ਕਤਲ ਦਾ ਮਾਮਲਾ ਸਾਹਮਣੇ ਆ ਗਿਆ। ਅਮਿਤ ਦਾ ਕਤਲ ਵੀ ਉਸਦੀ ਪਤਨੀ ਰਵਿਤਾ ਨੇ ਆਪਣੇ ਪ੍ਰੇਮੀ ਅਮਰਦੀਪ ਨਾਲ ਮਿਲ ਕੇ ਕਰ ਦਿੱਤਾ ਸੀ। ਇਸ ਕਤਲ ਨੂੰ ਹਾਦਸਾ ਸਾਬਤ ਕਰਨ ਲਈ, ਰਵਿਤਾ ਨੇ ਅਮਿਤ ਦੀ ਲਾਸ਼ ਦੇ ਕੋਲ ਇੱਕ ਸੱਪ ਰੱਖ ਦਿੱਤਾ ਸੀ ਅਤੇ ਲੋਕਾਂ ਨੂੰ ਦੱਸਣਾ ਸ਼ੁਰੂ ਕਰ ਦਿਤਾ ਸੀ ਕਿ ਅਮਿਤ ਦੀ ਮੌਤ ਸੱਪ ਦੇ ਡੰਗਣ ਨਾਲ ਹੋਈ ਸੀ। ਹਾਲਾਂਕਿ, ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਰਵਿਤਾ ਦਾ ਝੂਠ ਫੜਿਆ ਗਿਆ। ਉਸਨੇ ਆਪਣੇ ਪ੍ਰੇਮੀ ਅਮਰਦੀਪ ਨਾਲ ਮਿਲ ਕੇ ਅਮਿਤ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ। (Amit Kumar Snake Murder Case)

amit kumaramit kumar

ਰੇਲਵੇ ਕਰਮਚਾਰੀ ਦਾ ਪਤਨੀ ਨੇ ਕੀਤਾ ਕਤਲ ਤੇ ਦਸਿਆ ਦਿਲ ਦਾ ਦੌਰਾ

ਇਹ ਮਾਮਲਾ ਬਿਜਨੌਰ ਦਾ ਹੈ ਜਿਥੇ ਇੱਕ ਪਤਨੀ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਸੀ। ਰੇਲਵੇ ਕਰਮਚਾਰੀ ਦੀਪਕ ਕੁਮਾਰ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਮਿਲੀ ਸੀ। ਪਤਨੀ ਸ਼ਿਵਾਨੀ ਨੇ ਆਪਣੇ ਸਹੁਰਿਆਂ ਨੂੰ ਦੱਸਿਆ ਕਿ ਦੀਪਕ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਜਦੋਂ ਦੀਪਕ ਦੇ ਪ੍ਰਵਾਰਕ ਮੈਂਬਰਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਸ਼ਿਵਾਨੀ ਨੇ ਪੋਸਟਮਾਰਟਮ ਕਰਨ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿੱਚ, ਜਦੋਂ ਪੁਲਿਸ ਨੇ ਪੋਸਟਮਾਰਟਮ ਕੀਤਾ, ਤਾਂ ਪਤਾ ਲੱਗਾ ਕਿ ਦੀਪਕ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਸੀ ਅਤੇ ਪਤਨੀ ਹੀ ਕਾਤਲ ਨਿਕਲੀ। (Railway Employee Deepak Kumar Murder case)

Deepak kumarDeepak kumar

ਪਾਰੁਲ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕੀਤਾ ਕਤਲ 

ਇਸ ਸਾਲ ਮਾਰਚ ਵਿੱਚ ਬਿਜਨੌਰ ਵਿੱਚ ਹੀ ਇੱਕ ਹੋਰ ਪਤਨੀ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਦਰਅਸਲ, 13 ਮਾਰਚ ਨੂੰ ਹੋਲੀ ਵਾਲੇ ਦਿਨ, ਮਕਰੇਂਦਰ ਆਪਣੀ ਪਤਨੀ ਪਾਰੁਲ ਲਈ ਦਵਾਈ ਖ਼ਰੀਦਣ ਲਈ ਬਾਜ਼ਾਰ ਗਿਆ ਸੀ, ਪਰ ਉਹ ਵਾਪਸ ਨਹੀਂ ਆਇਆ। 15 ਮਾਰਚ ਨੂੰ, ਮਕਰੇਂਦਰ ਦੀ ਲਾਸ਼ ਅਮਰੋਹਾ ਵਿੱਚ ਮਿਲੀ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਪਾਰੁਲ ਦਾ ਕਿਸੇ ਨਾਲ ਪ੍ਰੇਮ ਸਬੰਧ ਸੀ, ਜਿਸ ਬਾਰੇ ਮਕਰੇਂਦਰ ਨੂੰ ਪਤਾ ਲੱਗ ਗਿਆ ਸੀ। ਇਸ ਤੋਂ ਬਾਅਦ, ਪਾਰੁਲ ਨੇ ਆਪਣੇ ਪ੍ਰੇਮੀ ਵਿਨੀਤ ਨਾਲ ਮਿਲ ਕੇ ਮਕਰੇਂਦਰ ਦਾ ਕਤਲ ਕਰ ਦਿੱਤਾ। (Makrendra-Parul Murder case)

MakrendraMakrendra

ਭਤੀਜੇ ਦੇ ਪਿਆਰ ’ਚ ਪਤੀ ਦਾ ਕਤਲ ਕਰ ਕੇ ਲਾਸ਼ ਨੂੰ ਬੈਗ ’ਚ ਭਰ ਕੇ ਸੁੱਟਿਆ 

ਮੇਰਠ ਅਤੇ ਬਿਜਨੌਰ ਵਾਂਗ, ਦੇਵਰੀਆ ਵਿੱਚ ਵੀ ਪਤਨੀ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਦਰਅਸਲ, ਨੌਸ਼ਾਦ ਪੈਸੇ ਕਮਾਉਣ ਲਈ ਸਾਊਦੀ ਗਿਆ ਸੀ। ਉਹ ਇਸ ਸਾਲ ਅਪ੍ਰੈਲ ਵਿੱਚ ਵਾਪਸ ਆਇਆ। ਘਰ ਵਾਪਸ ਆਉਣ ਤੋਂ ਬਾਅਦ, ਨੌਸ਼ਾਦ ਦੀ ਪਤਨੀ ਨੇ ਸਿਰਫ਼ 10 ਦਿਨਾਂ ਬਾਅਦ ਹੀ ਉਸਦਾ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਨੌਸ਼ਾਦ ਦੀ ਪਤਨੀ ਦਾ ਉਸੇ ਪਿੰਡ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨਾਲ ਪ੍ਰੇਮ ਸਬੰਧ ਸੀ, ਜੋ ਕਿ ਉਸਦਾ ਭਤੀਜਾ ਸੀ। ਨੌਸ਼ਾਦ ਦਾ ਕਤਲ ਕਰ ਦਿੱਤਾ ਗਿਆ ਅਤੇ ਉਸਦੀ ਲਾਸ਼ ਨੂੰ ਟਰਾਲੀ ਬੈਗ ਵਿੱਚ ਪਾ ਕੇ ਪਿੰਡ ਤੋਂ 60 ਕਿਲੋਮੀਟਰ ਦੂਰ ਸੁੱਟ ਦਿੱਤਾ ਗਿਆ। (Deoria Murder Case)

Naushad murderNaushad murder

ਪਤਨੀ ਦੇ ਪ੍ਰੇਮੀ ਨੇ ਪਤੀ ਦਾ ਗੋਲੀ ਮਾਰ ਕੇ ਕੀਤਾ ਕਤਲ 

ਫ਼ਾਰੂਕ ਦਾ ਕਤਲ ਅਪ੍ਰੈਲ ਵਿੱਚ ਹੀ ਬਿਜਨੌਰ ਵਿੱਚ ਹੋਇਆ ਸੀ। ਫ਼ਾਰੂਕ ਵੀ ਸਾਊਦੀ ਵਿੱਚ ਕੰਮ ਕਰਦਾ ਸੀ। ਜਦੋਂ ਉਹ ਅਪ੍ਰੈਲ ਵਿੱਚ ਪਿੰਡ ਵਾਪਸ ਆਇਆ ਤਾਂ ਉਸਨੂੰ ਪਤਾ ਲੱਗਾ ਕਿ ਉਸਦੀ ਪਤਨੀ ਅਮਰੀਨ ਦਾ ਉਸੇ ਪਿੰਡ ਦੇ ਮੇਹਰਬਾਨ ਨਾਲ ਪ੍ਰੇਮ ਸਬੰਧ ਚੱਲ ਰਹੇ ਹਨ। ਜੋ ਰਿਸ਼ਤੇ ਵਿਚ ਉਸ ਦਾ ਭਾਣਜਾ ਲੱਗਦਾ ਸੀ। ਫਿਰ ਉਸਨੇ ਅਮਰੀਨ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਅਮਰੀਨ ਨੇ ਆਪਣੇ ਪ੍ਰੇਮੀ ਮੇਹਰਬਾਨ ਨਾਲ ਮਿਲ ਕੇ ਫ਼ਾਰੂਕ ਨੂੰ ਖ਼ਤਮ ਕਰਨ ਦੀ ਯੋਜਨਾ ਬਣਾਈ। ਇੱਕ ਦਿਨ ਫਾਰੂਕ ਨੂੰ ਮੇਹਰਬਾਨ ਅਤੇ ਉਸਦੇ ਦੋਸਤ ਉਮਰ ਨੇ ਗੋਲੀ ਮਾਰ ਦਿੱਤੀ। (Bijnor Farooq Murder case)

Farooq murderFarooq murder

(For more news apart from 2025 husband murder cases, From Raja-Sonam Raghuvanshi, Saurabh Murder Case, stay tuned to Rozana Spokesman)

SHARE ARTICLE

ਏਜੰਸੀ

Advertisement

Amritpal Singh Chat Viral | MP ਅੰਮ੍ਰਿਤਪਾਲ ਦੀਆਂ ਕੁੜੀਆਂ ਨਾਲ ਅਸ਼ਲੀਲ ਗੱਲਾਂ ? TINDER ਚੈਟ 'ਚ ਵੱਡੇ ਖੁਲਾਸੇ

28 Jul 2025 5:19 PM

ਮੋਟਰ 'ਤੇ CM ਨਾਲ ਗੱਲ ਕਰਨ ਮਗਰੋਂ ਕੀ ਬੋਲੇ ਕਿਸਾਨ ?

28 Jul 2025 5:18 PM

Operation Mahadev : Terrorist Hashim Musa | Who was Hashim Musa?Mastermind of Pahalgam terror attack

28 Jul 2025 5:16 PM

Patiala Police vs Kisan : ਪਟਿਆਲਾ 'ਚ ਅਕਵਾਇਰ ਕੀਤੀ ਜ਼ਮੀਨ ਨੂੰ ਲੈ ਕੇ ਕਿਸਾਨ ਤੇ ਪ੍ਰਸ਼ਾਸਨ ਹੋਏ ਆਹਮੋ ਸਾਹਮਣੇ

26 Jul 2025 5:49 PM

ਕਾਰਗਿਲ ਜੰਗ 'ਚ ਸ਼ਹੀਦ ਹੋਏ ਪੰਜਾਬ ਦੇ ਜਵਾਨ ਦਾ ਅੱਜ ਵੀ ਹੈ ਘਰ 'ਚ ਕਮਰਾ, ਹਰ ਵਕਤ ਕਮਰੇ 'ਚ ਚਲਦਾ ਹੈ ਪੱਖਾ ਅਤੇ ਲਾਈਟ

26 Jul 2025 5:48 PM
Advertisement