Transgender couple: ਬੱਚੇ ਨੂੰ ਜਨਮ ਦੇਣ ਵਾਲੇ ਦੇਸ਼ ਦੇ ਪਹਿਲੇ ਟਰਾਂਸਜੈਂਡਰ ਜੋੜੇ ਨੇ ਜਿੱਤੀ ਹੱਕ ਦੀ ਲੜਾਈ

By : PARKASH

Published : Jun 10, 2025, 3:31 pm IST
Updated : Jun 10, 2025, 3:31 pm IST
SHARE ARTICLE
Transgender couple: The country's first transgender couple to give birth to a child won the battle for rights
Transgender couple: The country's first transgender couple to give birth to a child won the battle for rights

Transgender couple: ਬੱਚੇ ਦੇ ਜਨਮ ਸਰਟੀਫ਼ਿਕੇਟ ਵਿਚ ਜੋੜਿਆ ਨਵਾਂ ਕਾਲਮ 

ਹੁਣ ਬੱਚੇ ਦੇ ਜਨਮ ਸਰਟੀਫ਼ਿਕੇਟ ’ਚ ਪਿਤਾ ਅਤੇ ਮਾਤਾ ਵਾਲੇ ਕਾਲਮ ਦੀ ਥਾਂ ਹੋਵੇਗਾ ‘ਮਾਤਾ-ਪਿਤਾ’ ਕਾਲਮ

ਕੇਰਲ ਹਾਈ ਕੋਰਟ ਨੇ ਸੁਣਾਇਆ ਇਤਿਹਾਸਕ ਫ਼ੈਸਲਾ

Transgender couple jahad and zia: ਜਿਥੇ ਅੱਜ ਕਲ ਨਾਜਾਇਜ਼ ਪ੍ਰੇਮ ਸਬੰਧਾਂ ਕਰ ਕੇ ਲੋਕਾਂ ਦੇ ਵਿਆਹ ਟੁੱਟ ਜਾਂਦੇ ਹਨ ਤੇ ਮਾਮਲਾ ਕਤਲ ਤਕ ਪਹੁੰਚ ਜਾਂਦਾ ਹੈ ਉਥੇ ਹੀ ਕੇਰਲਾ ਦੇ ਇਕ ਟਰਾਂਸਜੈਂਡਰ ਜੋੜੇ ਨੇ ਪਿਆਰ ਤੇ ਰਿਸ਼ਤਿਆਂ ’ਚ ਭਰੋਸੇ ਦਾ ਇਕ ਸਬੂਤ ਪੇਸ਼ ਕੀਤਾ ਹੈ। ਜੋ ਉਨ੍ਹਾਂ ਆਮ ਲੋਕਾਂ ਲਈ ਇਕ ਪ੍ਰੇਰਣਾ ਹੈ ਜੋ ਨਾਜਾਇਜ਼ ਸਬੰਧਾਂ ਲਈ ਅਪਣੇ ਹੱਸਦੇ ਖੇਡਦੇ ਪਰਵਾਰ ਨੂੰ ਤਬਾਹੀ ਵਲ ਲੈ ਜਾਂਦੇ ਹਨ। 

ਕੇਰਲ ਦਾ ਟਰਾਂਸਜੈਂਡਰ ਜੋੜਾ ਜਹਾਦ ਅਤੇ ਜੀਆ ਪੌਲ ਹੁਣ ਸਿਰਫ਼ ਇੱਕ ਆਮ ਜੋੜਾ ਨਹੀਂ ਰਹੇ। ਇਹ ਜੋੜਾ ਭਾਰਤ ਦੇ ਟਰਾਂਸਜੈਂਡਰ ਭਾਈਚਾਰੇ ਲਈ ਪ੍ਰੇਰਨਾ ਬਣ ਗਿਆ ਹੈ। ਜਦੋਂ ਉਨ੍ਹਾਂ ਨੇ ਸਾਲ 2023 ਵਿੱਚ ‘ਕੁਦਰਤੀ ਤੌਰ ’ਤੇ’ ਇੱਕ ਬੱਚੀ ਨੂੰ ਜਨਮ ਦਿੱਤਾ, ਤਾਂ ਉਹ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਏ। ਅਤੇ ਹੁਣ ਉਨ੍ਹਾਂ ਨੇ ਇੱਕ ਹੋਰ ਇਤਿਹਾਸਕ ਕਦਮ ਚੁੱਕਿਆ ਹੈ - ਉਨ੍ਹਾਂ ਨੇ ਆਪਣੀ ਧੀ ਦੇ ਜਨਮ ਸਰਟੀਫ਼ਿਕੇਟ ਵਿੱਚ ‘ਪਿਤਾ’ ਅਤੇ ‘ਮਾਤਾ’ ਨਹੀਂ ਸਗੋਂ ‘ਮਾਤਾ-ਪਿਤਾ’ ਕਹਾਉਣ ਦੀ ਕਾਨੂੰਨੀ ਲੜਾਈ ਜਿੱਤ ਲਈ ਹੈ।

ਜੀਆ ਅਤੇ ਜਹਾਦ ਨੇ ਕੋਝੀਕੋਡ ਨਗਰ ਨਿਗਮ ਦੇ ਸਾਹਮਣੇ ਇੱਕ ਪਟੀਸ਼ਨ ਦਾਇਰ ਕਰ ਕੇ ਮੰਗ ਕੀਤੀ ਸੀ ਕਿ ਉਨ੍ਹਾਂ ਦੀ ਧੀ ਜ਼ਾਬੀਆ ਦੇ ਜਨਮ ਸਰਟੀਫ਼ਿਕੇਟ ਤੋਂ ਪਿਤਾ ਅਤੇ ਮਾਤਾ ਦਾ ਕਾਲਮ ਹਟਾਇਆ ਜਾਵੇ ਅਤੇ ਸਿਰਫ਼ ‘ਮਾਤਾ-ਪਿਤਾ’ ਹੀ ਲਿਖਿਆ ਜਾਵੇ। ਅਦਾਲਤ ਨੇ ਇਸ ਪਟੀਸ਼ਨ ਨੂੰ ਸਹੀ ਮੰਨਿਆ ਅਤੇ ਸਪੱਸ਼ਟ ਤੌਰ ’ਤੇ ਕਿਹਾ ਕਿ ਕਾਨੂੰਨ ਨੂੰ ਸਮਾਜ ਵਿੱਚ ਆਉਣ ਵਾਲੇ ਬਦਲਾਅ ਨੂੰ ਵੀ ਅਪਣਾਉਣਾ ਚਾਹੀਦਾ ਹੈ।

ਅਦਾਲਤ ਨੇ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਕੋਝੀਕੋਡ ਨਿਗਮ ਨੂੰ ਫ਼ਾਰਮ ਪੰਜ ’ਚ ਜਨਮ ਸਰਟੀਫ਼ਿਕੇਟ ਜਾਰੀ ਕਰਨ ਦਾ ਨਿਰਦੇਸ਼ ਦਿਤਾ। ਇਸ ਵਿਚ ਪਿਤਾ ਅਤੇ ਮਾਤਾ ਦੇ ਨਾਵਾਂ ਲਈ ਵੱਖ ਵੱਖ ਕਾਲਮ ਹਟਾ ਕੇ ਅਤੇ ਪਟੀਸ਼ਨਰਤਾ ਜਹਾਦ ਅਤੇ ਜੀਆ ਦੇ ਨਾਵਾਂ ਨੂੰ ਮਾਤਾ-ਪਿਤਾ ਵਜੋਂ ਸ਼ਾਮਲ ਕਰ ਕੇ, ਉਨ੍ਹਾਂ ਦੇ Çਲੰਗ ਦਾ ਜ਼ਿਕਰ ਕੀਤੇ ਬਿਨਾਂ ਸੋਧ ਕੀਤਾ ਜਾਵੇ। ਯਾਨੀ ਹੁਣ ਬੱਚੇ ਦੇ ਜਨਮ ਸਰਟੀਫ਼ਿਕੇਟ ’ਚ ਕਿਸੇ ਦੇ ਵੀ ਲਿੰਗ ਦਾ ਜ਼ਿਕਰ ਨਹੀਂ ਹੋਵੇਗਾ। ਜੋੜੇ ਨੇ ਅਪਣੀ ਪਟੀਸ਼ਨ ’ਚ ਦੋਸ਼ ਲਾਇਆ ਸੀ ਕਿ ਸਥਾਨਕ ਅਧਿਕਾਰੀਆਂ ਨੇ ਉਨ੍ਹਾਂ ਦੇ ਬੱਚੇ ਦੇ ਸਰਟੀਫ਼ਿਕੇਟ ’ਚ ਸੋਧ ਕਰਨ ਤੋਂ ਇਨਕਾਰ ਕਰ ਦਿਤਾ। ਕੋਝੀਕੋਡ ਨਿਗਮ ਵਲੋਂ ਜਾਰੀ ਸਰਟੀਫ਼ਿਕੇਟ ਜਹਾਦ ਨੂੰ ਪਿਤਾ (ਟਰਾਂਸਜੈਂਡਰ) ਅਤੇ ਜੀਆ ਨੂੰ ਮਾਂ (ਟਰਾਂਸਜੈਂਡਰ) ਵਜੋਂ ਦਰਜ ਕੀਤਾ ਗਿਆ ਸੀ। 

ਜਹਾਦ ਨੇ ਕਿਹਾ, “ਅਸੀਂ ਜਨਮ ਸਰਟੀਫ਼ਿਕੇਟ ਨੂੰ ਸਵੀਕਾਰ ਨਹੀਂ ਕੀਤਾ ਜਿਸ ਵਿੱਚ ਮੈਨੂੰ ਮਾਂ ਅਤੇ ਜ਼ਿਆ ਨੂੰ ਪਿਤਾ ਵਜੋਂ ਦਰਸਾਇਆ ਗਿਆ ਸੀ। ਅਸੀਂ ਚਾਹੁੰਦੇ ਸੀ ਕਿ ਸਾਡੀ ਧੀ ਨੂੰ ਸਮਾਜ ਜਾਂ ਕਾਗਜ਼ੀ ਕਾਰਵਾਈ ਵਿੱਚ ਕਦੇ ਵੀ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ‘ਮਾਤਾ-ਪਿਤਾ’ ਸ਼ਬਦ ਮਾਪਿਆਂ ਨਾਲੋਂ ਬਹੁਤ ਮਜ਼ਬੂਤ ਹੈ।”ਜੋੜੇ ਨੇ 8 ਫ਼ਰਵਰੀ 2023 ਨੂੰ ਕੋਝੀਕੋਡ ਦੇ ਇਕ ਸਰਕਾਰੀ ਹਸਪਤਾਲ ਵਿਚ ਅਪਣੇ ਬੱਚੇ ਦਾ ਸਵਾਗਤ ਕੀਤਾ, ਜਿਸ ਨੂੰ ਭਾਰਤ ’ਚ ਇਸ ਤਰ੍ਹਾਂ ਦਾ ਪਹਿਲਾ ਮਾਮਲਾ ਮੰਨਿਆ ਗਿਆ। 

ਅਦਾਲਤ ਨੇ ਮੰਨਿਆ ਕਿ ਕਾਨੂੰਨ ਨੂੰ ਵੀ ਸਮੇਂ ਅਨੁਸਾਰ ਬਦਲਣ ਦੀ ਲੋੜ ਹੈ
ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਮੰਨਿਆ ਕਿ 1969 ਦੇ ਜਨਮ ਅਤੇ ਮੌਤ ਰਜਿਸਟਰੇਸ਼ਨ ਐਕਟ ਨੂੰ ਬਣਾਉਂਦੇ ਸਮੇਂ ਟ੍ਰਾਂਸਜੈਂਡਰ ਪਰਿਵਾਰਾਂ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ ਸੀ। ਹੁਣ ਜਦੋਂ ਸਮਾਜ ਵਿੱਚ ਟ੍ਰਾਂਸਜੈਂਡਰ ਲੋਕਾਂ ਦੇ ਅਧਿਕਾਰਾਂ ਨੂੰ ਸੁਪਰੀਮ ਕੋਰਟ ਦੁਆਰਾ ਮਾਨਤਾ ਦਿੱਤੀ ਗਈ ਹੈ, ਤਾਂ ਕਾਨੂੰਨਾਂ ਨੂੰ ਵੀ ਉਸ ਅਨੁਸਾਰ ਬਦਲਣ ਦੀ ਲੋੜ ਹੈ।

ਟਰਾਂਸ ਵਕੀਲ ਪਦਮਾ ਲਕਸ਼ਮੀ ਦੀ ਮਹੱਤਵਪੂਰਨ ਭੂਮਿਕਾ
ਇਹ ਕੇਸ ਕੇਰਲ ਦੀ ਪਹਿਲੀ ਟ੍ਰਾਂਸਜੈਂਡਰ ਵਕੀਲ ਪਦਮਾ ਲਕਸ਼ਮੀ ਨੇ ਲੜਿਆ ਸੀ। ਉਸਨੇ ਦਸਿਆ ਕਿ ਜਦੋਂ ਉਹ ਜੋੜੇ ਨੂੰ ਮਿਲੀ ਸੀ, ਤਾਂ ਉਹ ਦੋਵੇਂ ਸੋਸ਼ਲ ਮੀਡੀਆ ’ਤੇ ਟਰੋਲਿੰਗ ਦਾ ਸਾਹਮਣਾ ਕਰ ਰਹੇ ਸਨ। ਉਸਨੇ ਦੋਵਾਂ ਨੂੰ ਭਰੋਸਾ ਦਿੱਤਾ ਕਿ ਕਾਨੂੰਨੀ ਰਸਤਾ ਉਨ੍ਹਾਂ ਲਈ ਸਹੀ ਹੱਲ ਹੋ ਸਕਦਾ ਹੈ।

ਜਹਾਦ ਤੇ ਜੀਆ ਦਾ ਸੰਘਰਸ਼
ਜੀਆ ਇੱਕ ਟਰਾਂਸ ਔਰਤ ਹੈ ਅਤੇ ਜਹਾਦ ਇੱਕ ਟਰਾਂਸ ਆਦਮੀ ਹੈ। ਦੋਵੇਂ ਸਾਲ 2020 ਤੋਂ ਇਕੱਠੇ ਹਨ। ਸਾਲ 2022 ਵਿੱਚ, ਜ਼ਹਾਦ ਨੇ ਕੁਝ ਸਮੇਂ ਲਈ ਆਪਣਾ ਇਲਾਜ ਰੋਕ ਦਿੱਤਾ ਅਤੇ ਮਾਂ ਬਣਨ ਦਾ ਫ਼ੈਸਲਾ ਕੀਤਾ। ਜ਼ਾਬੀਆ ਦਾ ਜਨਮ ਫ਼ਰਵਰੀ 2023 ਵਿੱਚ ਹੋਇਆ ਸੀ। ਇਸ ਤੋਂ ਬਾਅਦ, ਦੋਵਾਂ ਨੇ ਆਪਣੀ ਪ੍ਰੀਵਰਤਨ ਦੀ ਇਲਾਜ ਪ੍ਰਕਿਰਿਆ ਦੁਬਾਰਾ ਸ਼ੁਰੂ ਕੀਤੀ।

ਅਸੀਂ ਜ਼ਾਬੀਆ ਦੀ ਪਛਾਣ ਵਿੱਚ ਦਖ਼ਲ ਨਹੀਂ ਦੇਵਾਂਗੇ : ਜੀਆ
ਜੀਆ ਕਹਿੰਦੀ ਹੈ ਕਿ ਉਸਦੀ ਧੀ ਹੁਣ ਉਨ੍ਹਾਂ ਨੂੰ ਪੱਪਾ ਅਤੇ ਅੰਮਾ ਕਹਿੰਦੀ ਹੈ ਕਿਉਂਕਿ ਹੋਰ ਬੱਚੇ ਵੀ ਆਪਣੇ ਮਾਪਿਆਂ ਨੂੰ ਇਸ ਤਰ੍ਹਾਂ ਬੁਲਾਉਂਦੇ ਹਨ। ਪਰ ਜਦੋਂ ਉਹ ਵੱਡੀ ਹੋਵੇਗੀ, ਤਾਂ ਉਸਨੂੰ ਪੂਰਾ ਅਧਿਕਾਰ ਹੋਵੇਗਾ ਕਿ ਉਹ ਚਾਹੇ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਨਾਵਾਂ ਨਾਲ ਬੁਲਾ ਸਕੇ। ਜੀਆ ਨੇ ਕਿਹਾ, ‘‘ਅਸੀਂ ਉਸਦੀ ਪਛਾਣ ਵਿੱਚ ਦਖ਼ਲ ਨਹੀਂ ਦੇਵਾਂਗੇ। 18 ਸਾਲ ਦੀ ਉਮਰ ਤੋਂ ਬਾਅਦ, ਉਹ ਜੋ ਵੀ ਫ਼ੈਸਲਾ ਲੈ ਸਕਦੀ ਹੈ।’’

(For more news apart from Kerala high court Latest News, stay tuned to Rozana Spokesman)

SHARE ARTICLE

ਏਜੰਸੀ

Advertisement

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM

5 year old child killed in hoshiarpur : ਪ੍ਰਵਾਸੀ ਨੇ ਕਿਉਂ ਮਾਰਿਆ ਮਾਸੂਮ ਬੱਚਾ?hoshiarpur Child Muder Case

12 Sep 2025 3:26 PM

Manjinder lalpura usma kand : ਦੇਖੋ ਇਸ ਕੁੜੀ ਨਾਲ MLA lalpura ਨੇ ਕੀ ਕੀਤਾ ਸੀ ! ਕੈਮਰੇ ਸਾਹਮਣੇ ਦੱਸੀ ਗੱਲ

12 Sep 2025 3:26 PM
Advertisement