
ਹੈਦਰਾਬਾਦ ਤੋਂ ਇਕ ਬਹੁਤ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਹੈਦਰਾਬਾਦ ਵਿਚ ਇੱਕ ਪਿਤਾ ਨੇ ਆਪਣੇ 3 ਸਾਲ ਦੇ ਬੱਚੇ ਨੂੰ ਬੁਰੀ ਤਰ੍ਹਾਂ ਨਾਲ ਆਟੋ ਉੱਤੇ ...
ਹੈਦਰਾਬਾਦ, ਹੈਦਰਾਬਾਦ ਤੋਂ ਇਕ ਬਹੁਤ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਹੈਦਰਾਬਾਦ ਵਿਚ ਇੱਕ ਪਿਤਾ ਨੇ ਆਪਣੇ 3 ਸਾਲ ਦੇ ਬੱਚੇ ਨੂੰ ਬੁਰੀ ਤਰ੍ਹਾਂ ਨਾਲ ਆਟੋ ਉੱਤੇ ਸੁੱਟ ਦਿੱਤਾ। ਦੱਸ ਦਈਏ ਕਿ ਇਹ ਸ਼ਰਮਨਾਕ 'ਤੇ ਬੇਰਹਿਮੀ ਭਰਿਆ ਕਾਰਾ ਉਸਨੇ ਆਪਣੀ ਪਤਨੀ ਨਾਲ ਲੜਾਈ ਤੋਂ ਬਾਅਦ ਕੀਤਾ। ਇਹ ਵਿਅਕਤੀ ਇਕ ਆਟੋ ਚਾਲਕ ਹੈ। ਇਸ ਆਟੋ ਚਾਲਕ ਨੇ ਸ਼ਰਾਬ ਦੇ ਨਸ਼ੇ ਵਿਚ ਆਪਣੇ 3 ਸਾਲ ਦੇ ਬੱਚੇ ਨੂੰ ਆਟੋ ਦੇ ਸ਼ੀਸ਼ੇ ਉੱਤੇ ਬਹੁਤ ਬੁਰੀ ਤਰ੍ਹਾਂ ਪਟਕ ਦਿੱਤਾ। ਬੱਚੇ ਦੇ ਸਿਰ ਅਤੇ ਸਰੀਰ ਦੇ ਹੋਰ ਅੰਗਾਂ ਵਿਚ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਹਨ ਅਤੇ ਉਹ ਗੰਭੀਰ ਰੂਪ ਵਿਚ ਜ਼ਖਮੀ ਜੋ ਗਿਆ। ਦੱਸ ਦਈਏ ਕਿ ਬੱਚਾ ਹੁਣ ਹਸਪਤਾਲ ਵਿਚ ਇਲਾਜ ਅਧੀਨ ਹੈ।
Father or Jallad
ਬੱਚਾ ਬਾਲ ਕਲਿਆਣ ਕਮੇਟੀ ਨੂੰ ਸੌਂਪ ਦਿੱਤਾ ਗਿਆ ਹੈ, ਜਦਕਿ ਉਸ ਦੇ ਪਿਤਾ ਦੇ ਖਿਲਾਫ ਆਈਪੀਸੀ ਦੀ ਧਾਰਾ 324 ਅਤੇ ਬਾਲ ਨਿਆਂ ਐਕਟ ਦੇ ਸੈਕਸ਼ਨ 75 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦਈਏ ਕੇ ਦੋਸ਼ੀ ਅਜੇ ਫ਼ਰਾਰ ਹੈ। ਰਾਤ ਵਿਚ ਲਗਭਗ 2 ਵਜੇ ਜਗਦਗੀਰਿਗੁਤਾ ਪੁਲਿਸ ਨੰਬਰ 100 ਦੇ ਜ਼ਰੀਏ ਫੋਨ ਆਇਆ ਕਿ ਸ਼ਰੀਨਿਵਾਸਨਗਰ ਵਿਚ ਇੱਕ ਨਸ਼ੇ ਵਿਚ ਧੁੱਤ ਵਿਅਕਤੀ ਆਪਣੇ ਬੇਟੇ ਨੂੰ ਬੁਰੀ ਤਰ੍ਹਾਂ ਨਾਲ ਮਾਰ ਰਿਹਾ ਸੀ ਅਤੇ ਗੁਆੰਡੀਆਂ ਦੇ ਬਚਾਉਣ ਦੇ ਬਾਵਜੂਦ ਬੱਚੇ ਨੂੰ ਨਹੀਂ ਛੱਡ ਰਿਹਾ ਸੀ। ਇਸ ਤੋਂ ਬਾਅਦ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਦੇਖਿਆ ਕਿ 30 ਸਾਲ ਦੇ ਸ਼ਿਵਾ ਗੌਦ ਨੇ ਆਪਣੇ 3 ਸਾਲ ਦੇ ਬੇਟੇ ਰਿਤਵਿਕ ਨੂੰ ਇਸ ਬੇਰਹਿਮੀ ਨਾਲ ਮਾਰਿਆ।
Father or Jallad
ਪੁਲਿਸ ਨੇ ਇਸ ਤੋਂ ਬਾਅਦ ਮਾਂ ਅਤੇ ਬੱਚੇ ਨੂੰ ਇਲਾਜ ਲਈ ਤੁਰਤ ਹਸਪਤਾਲ ਭੇਜ ਦਿੱਤਾ। ਉੱਥੇ ਮੌਜੂਦ ਕਿਸੇ ਨੇ ਇਸ ਘਟਨਾ ਦਾ ਵੀਡੀਓ ਬਣਾ ਲਿਆ, ਜੋ ਕਿ ਬਾਅਦ ਵਿਚ ਵਾਇਰਲ ਹੋ ਗਿਆ। ਇਸ ਵੀਡੀਓ ਵਿਚ ਦੋਸ਼ੀ ਆਪਣੇ ਬੇਟੇ ਨੂੰ ਆਟੋ ਉੱਤੇ ਸੁੱਟ ਰਿਹਾ ਹੈ। ਸ਼ਖਸ ਨੇ ਬੱਚੇ ਨੂੰ ਪੈਰਾਂ ਤੋਂ ਫੜਕੇ ਆਟੋ ਉੱਤੇ ਦੇ ਮਾਰਿਆ। ਦੱਸਿਆ ਜਾਂਦਾ ਹੈ ਕਿ ਦੋਸ਼ੀ ਦਾ ਕਿਸੇ ਹੋਰ ਔਰਤ ਦੇ ਨਾਲ ਸੰਬੰਧ ਸੀ, ਜੋ ਕਿ ਉਸਦੀ ਪਤਨੀ ਦੇ ਸਾਹਮਣੇ ਆ ਗਿਆ। ਇਸ ਦੌਰਾਨ ਆਪਣੀ ਪਤਨੀ ਅਤੇ ਬੱਚੇ ਨੂੰ ਦੇਖਕੇ ਗੌਦ ਗੁੱਸੇ ਵਿਚ ਆ ਗਿਆ ਗਿਆ ਅਤੇ ਬੇਟੇ ਨੂੰ ਮਾਰਨ ਦੇ ਨਾਲ ਨਾਲ ਉਸਦੀ ਪਤਨੀ ਨਾਲ ਲੜਾਈ ਸ਼ੁਰੂ ਹੋ ਗਿਆ। ਫਿਲਹਾਲ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਅਤੇ ਉਸਦੀ ਭਾਲ ਜਾਰੀ ਹੈ।