
ਅਮਰੀਕਾ ਅਤੇ ਉਸ ਦੇ ਵਪਾਰਕ ਸਾਂਝੀਦਾਰ ਦੇਸ਼ਾਂ ਦੇ ਵਿਚ ਵਪਾਰ ਮੋਰਚੇ 'ਤੇ ਟਕਰਾਓ ਵਧਣ ਦੇ ਸੰਕੇਤਾਂ ਦੇ ਚਲਦੇ ਸਥਾਨਕ ਸ਼ੇਅਰ ਬਾਜ਼ਾਰ ਵਿਚ ਸ਼ੁਰੂਆਤੀ ਕਾਰੋਬਾਰ ...
ਮੁੰਬਈ : ਅਮਰੀਕਾ ਅਤੇ ਉਸ ਦੇ ਵਪਾਰਕ ਸਾਂਝੀਦਾਰ ਦੇਸ਼ਾਂ ਦੇ ਵਿਚ ਵਪਾਰ ਮੋਰਚੇ 'ਤੇ ਟਕਰਾਓ ਵਧਣ ਦੇ ਸੰਕੇਤਾਂ ਦੇ ਚਲਦੇ ਸਥਾਨਕ ਸ਼ੇਅਰ ਬਾਜ਼ਾਰ ਵਿਚ ਸ਼ੁਰੂਆਤੀ ਕਾਰੋਬਾਰ ਵਿਚ ਗਿਰਾਵਟ ਰਹੀ। ਵਿਸ਼ਵ ਬਾਜ਼ਾਰਾਂ ਵਿਚ ਤੇਜ਼ ਗਿਰਾਵਟ ਅਤੇ ਨਿਵੇਸ਼ਕਾਂ ਦੇ ਸੌਦੇ ਘਟਾਉਣ ਨਾਲ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਸੂਚਕ ਅੰਕ 132 ਅੰਕ ਡਿਗਿਆ। ਬ੍ਰੋਕਰਾਂ ਨੇ ਕਿਹਾ ਕਿ ਵੀਰਵਾਰ ਨੂੰ ਜੂਨ ਡੇਰਿਵੇਟਿਵਸ ਅਨੁਬੰਧਾਂ ਦੇ ਖ਼ਤਮ ਹੋਣ ਦੇ ਚਲਦੇ ਨਿਵੇਸ਼ਕਾਂ ਦੇ ਸੌਦੇ ਘਟਾਉਣ ਤੋਂ ਵੀ ਸ਼ੇਅਰ ਬਾਜ਼ਾਰ 'ਤੇ ਦਬਾਅ ਪਿਆ।
sensex
ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ 'ਤੇ ਆਧਾਰਿਤ ਸੰਵੇਦੀ ਸੂਚਕ ਅੰਕ ਸ਼ੁਰੂਆਤੀ ਕਾਰੋਬਾਰ ਵਿਚ 132.26 ਅੰਕ ਯਾਨੀ 0.37 ਫ਼ੀ ਸਦੀ ਡਿੱਗ ਕੇ 35,338.09 ਅੰਕ 'ਤੇ ਰਿਹਾ। ਕੱਲ ਦੇ ਕਾਰੋਬਾਰੀ ਸਤਰ ਵਿਚ ਸੈਂਸੈਕਸ 219.25 ਅੰਕ ਡਿੱਗ ਕੇ ਬੰਦ ਹੋਇਆ ਸੀ। ਉਥੇ ਹੀ, ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ ਵੀ ਸ਼ੁਰੂਆਤੀ ਦੌਰ ਵਿਚ 29.90 ਅੰਕ ਯਾਨੀ 0.27 ਫ਼ੀ ਸਦੀ ਡਿੱਗ ਕੇ 10,732.55 ਅੰਕ 'ਤੇ ਰਿਹਾ।
Share Market
ਅਸਥਾਈ ਅੰਕੜਿਆਂ ਮੁਤਾਬਕ, ਸੋਮਵਾਰ ਨੂੰ ਘਰੇਲੂ ਸੰਸਥਾਗਤ ਨਿਵੇਸ਼ਕਾਂ ਨੇ 86.22 ਕਰੋਡ਼ ਰੁਪਏ ਦੇ ਸ਼ੇਅਰ ਵੇਚੇ ਜਦਕਿ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ 198.68 ਕਰੋਡ਼ ਰੁਪਏ ਦੇ ਸ਼ੇਅਰ ਖਰੀਦੇ। ਅਮਰੀਕੀ ਬਾਜ਼ਾਰ ਵਿਚ ਗਿਰਾਵਟ ਤੋਂ ਬਾਅਦ ਹੋਰ ਏਸ਼ੀਆਈ ਬਾਜ਼ਾਰਾਂ ਵਿਚ ਵੀ ਗਿਰਾਵਟ ਦਾ ਰੁਝਾਨ ਦੇਖਣ ਨੂੰ ਮਿਲਿਆ। ਹਾਂਗਕਾਂਗ ਦਾ ਹੇਂਗ ਸੇਂਗ ਸੂਚਕ ਅੰਕ 0.92 ਫ਼ੀ ਸਦੀ ਡਿਗਿਆ ਜਦਕਿ ਸ਼ੰਘਾਈ ਕੰਪੋਜਿਟ ਸੂਚਕ ਅੰਕ ਸ਼ੁਰੂਆਤੀ ਕਾਰੋਬਾਰ ਵਿੱਚ 0.83 ਫ਼ੀ ਸਦੀ ਡਿਗਿਆ।
Sensex
ਜਾਪਾਨ ਦਾ ਨਿੱਕੇਈ ਸੂਚਕ ਅੰਕ ਵੀ 0.30 ਫ਼ੀ ਸਦੀ ਡਿਗਿਆ। ਅਮਰੀਕਾ ਦਾ ਡਾਉ ਜੋਂਸ ਇੰਡਸਟ੍ਰੀਅਲ ਐਵਰੇਜ ਕੱਲ ਕਾਰੋਬਾਰ ਦੇ ਅੰਤ 'ਤੇ 1.33 ਫ਼ੀ ਸਦੀ ਡਿੱਗ ਕੇ ਬੰਦ ਹੋਇਆ। (ਏਜੰਸੀ)