
ਇਹ ਸ਼ਹਿਰ ਕੀਤੇ ਗਏ ਹਨ ਸ਼ਾਮਲ
ਨਵੀਂ ਦਿੱਲੀ: ਐਮਾਜ਼ੋਨ ਇੰਡੀਆ ਪਟਨਾ ਅਤੇ ਗੁਵਾਹਾਟੀ ਵਿਚ ਵਿਦੇਸ਼ ਸਪਲਾਈ ਕੇਂਦਰਾਂ ਦੀ ਸਥਾਪਨਾ ਕਰੇਗੀ ਅਤੇ ਦਿੱਲੀ ਤੇ ਮੁੰਬਈ ਵਿਚ ਅਪਣੇ ਕੇਂਦਰ ਦੀ ਸਮਰੱਥਾ ਦਾ ਵਿਸਥਾਰ ਕਰੇਗੀ। ਇਸ ਨਾਲ ਕਰੀਬ ਦੋ ਹਜ਼ਾਰ ਨਵੇਂ ਰੁਜ਼ਗਾਰ ਤਿਆਰ ਕੀਤੇ ਜਾਣਗੇ।
Amazon
ਐਮਾਜ਼ੋਨ ਨਵੀਂ ਦਿੱਲੀ, ਮੁੰਬਈ, ਬੈਂਗਲੁਰੂ, ਹੈਦਰਾਬਾਦ, ਕੋਲਕਾਤਾ, ਲੁਧਿਆਣਾ ਅਤੇ ਅਹਿਮਦਾਬਾਦ ਅਤੇ ਕੁੱਝ ਹੋਰ ਸ਼ਹਿਰਾਂ ਦੇ ਅਪਣੇ ਮੌਜੂਦਾ ਕੇਂਦਰਾਂ ਦੀ ਸਥਾਪਨਾ ਦਾ ਵਿਸਥਾਰ ਕਰੇਗੀ।
Amazon
ਐਮਾਜ਼ੋਨ ਨੇ ਕਿਹਾ ਕਿ ਭਾਰਤ ਵਿਚ ਐਮਾਜ਼ੋਨ ਦੇ ਡਿਲਿਵਰੀ ਸਟੇਸ਼ਨਾਂ ਦੀ ਗਿਣਤੀ 60 ਤੋਂ 80 ਹੋ ਜਾਵੇਗੀ। ਐਮਾਜ਼ੋਨ 15-16 ਜੁਲਾਈ ਦੀ ਪ੍ਰਾਈਮ ਡੇ ਸੇਲ ਇਨ ਸਪਲਾਈ ਕੇਂਦਰਾਂ ਦਾ ਇਸਤੇਮਾਲ ਕਰੇਗੀ।
Amazon