
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਆਜ਼ਾਦ ਅਤੇ ਅਸ਼ੋਕ ਗਹਿਲੋਤ ਨੇ ਮਿਲ ਕੇ ਕਰਨਾਟਕ ਵਿਚ ਗਠਬੰਧਨ ਸਰਕਾਰ ਬਣਾਈ ਸੀ
ਨਵੀਂ ਦਿੱਲੀ- ਕਰਨਾਟਕ ਵਿਚ ਕਾਂਗਰਸ ਜੇ-ਡੀ-ਯੂ ਗਠਬੰਧਨ ਸਰਕਾਰ ਦੀਆਂ ਮੁਸ਼ਕਿਲਾਂ ਹੋਰ ਵਧਣ ਦੇ ਵਿਚਕਾਰ ਕਾਂਗਰਸ ਨੇ ਆਪਣੀਆਂ ਮੁਸ਼ਕਿਲਾਂ ਸੁਲਝਾਉਣ ਲਈ ਆਪਣੇ ਸੀਨੀਅਰ ਆਗੂਆਂ ਗੁਲਾਮ ਨਬੀ ਆਜਾਦ ਅਤੇ ਬੀ.ਕੇ ਹਰੀਪ੍ਰਸਾਦ ਨੂੰ ਹਫੜ-ਦਫੜੀ ਵਿਚ ਬੈਗਲੁਰੂ ਰਵਾਨਾ ਕੀਤਾ। ਸੂਤਰਾਂ ਨੇ ਦੱਸਿਆਂ ਕਿ ਯੂਪੀਏ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਆਗੂਆਂ ਨੂੰ ਕਿਹਾ ਕਿ ਉਹ ਕਰਨਾਟਕ ਦੇ ਸੰਕਟ ਨੂੰ ਸੁਲਝਾਉਣ ਅਤੇ ਸੂਬੇ ਵਿਚ ਆਪਣੀ ਸਰਕਾਰ ਨੂੰ ਬਚਾਉਣ।
Congress
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਆਜ਼ਾਦ ਅਤੇ ਅਸ਼ੋਕ ਗਹਿਲੋਤ ਨੇ ਮਿਲ ਕੇ ਕਰਨਾਟਕ ਵਿਚ ਗਠਬੰਧਨ ਸਰਕਾਰ ਬਣਾਈ ਸੀ। ਕਰਨਾਟਕ ਵਿਚ ਮੰਗਲਵਾਰ ਨੂੰ ਕਾਂਗਰਸ ਦੇ ਇਕ ਹੋਰ ਵਿਧਾਇਕ ਦੇ ਅਸਤੀਫ਼ੇ ਤੋਂ ਬਾਅਦ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਇਨ੍ਹਾਂ ਬਾਗੀ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦੇ ਮਾਮਲੇ 'ਚ ਕਾਂਗਰਸ ਨੇ ਵਿਧਾਨ ਸਭਾ ਦੇ ਸਪੀਕਰ ਤੋਂ ਦਖਲਅੰਦਾਜ਼ੀ ਦੀ ਮੰਗ ਕੀਤੀ ਹੈ।
JDU
ਉੱਥੇ ਹੀ ਉਹ ਭਾਜਪਾ ਤੇ ਵਿਧਾਇਕਾਂ ਨੂੰ ਖਰੀਦ ਅਤੇ ਵੇਚਣ ਦਾ ਇਲਜ਼ਾਮ ਲਗਾ ਰਹੇ ਹਨ। ਦੂਜੇ ਪਾਸੇ ਕਰਨਾਟਕ ਵਿਚ ਵਿਧਾਨ ਸਭਾ ਦੇ ਸਪੀਕਰ ਕੇ.ਆਰ ਰਮੇਸ਼ ਕੁਮਾਰ ਵਿਧਾਨ ਸਭਾ ਵਿਚ 17 ਜੁਲਾਈ ਨੂੰ ਐਚ.ਡੀ ਕੁਮਾਰ ਸਵਾਮੀ ਸਰਕਾਰ ਨੂੰ ਬਹੁਮਤ ਸਾਬਿਤ ਕਰਨ ਲਈ ਕਹਿ ਸਕਦੇ ਹਨ। ਉਹਨਾਂ ਨੇ ਕਾਂਗਰਸ ਅਤੇ ਜਨਤਾ ਦਲ ਦੇ ਸਾਰੇ 13 ਵਿਧਾਇਕਾਂ ਦੇ ਅਸਤੀਫ਼ਿਆਂ ਨੂੰ ਮਨਜ਼ੂਰ ਕਰਨ ਤੋਂ ਮਨ੍ਹਾਂ ਕਰ ਦਿੱਤਾ।
Sonia Gandhi, Rahul Gandhi
ਸਪੀਕਰ ਨੇ ਕਿਹਾ ਕਿ ਇਹਨਾਂ ਵਿਚੋਂ 8 ਵਿਧਾਇਕਾਂ ਦੇ ਅਸਤੀਫ਼ੇ ਤਹਿਸ਼ੁਦਾ ਫਾਰਮੈਟ ਵਿੁਚ ਨਹੀਂ ਹਨ ਅਤੇ ਬਾਕੀ 5 ਵਿਧਾਇਕਾਂ ਨੂੰ ਇਹ ਸਪੱਸ਼ਟੀਕਰਨ ਕਰਨ ਦੀ ਜ਼ਰੂਰਤ ਹੈ ਕਿ ਉਹਨਾਂ ਦਾ ਇਹ ਕਦਮ ਦਲ ਬਦਲ ਵਿਰੋਧੀ ਕਾਨੂੰਨ ਦੇ ਦਾਇਰੇ ਵਿਚ ਕਿਉਂ ਨਹੀਂ ਆਉਂਦਾ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਵਿਧਾਇਕਾਂ ਨੂੰ ਫਿਰ ਤੋਂ ਅਸਤੀਫੇ ਨੂੰ ਦਾਖਲ ਕਰਨ ਅਤੇ ਅਸਤੀਫ਼ਿਆਂ ਦੀ ਵਜ੍ਹਾਂ ਦੀ ਵਜ੍ਹਾ ਦਾ ਖੁਲਾਸਾ ਕਰਨ ਲਈ 21 ਜੁਲਾਈ ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਹਨਾਂ 13 ਵਿਧਾਇਕਾਂ ਵਿਚੋਂ 10 ਕਾਂਗਰਸ ਦੇ ਅਤੇ 3 ਜਨਤਾ ਦਲ ਦੇ ਹਨ।