
ਮੰਗ ਕਰਨ ਵਾਲਿਆਂ ਵਿਚ ਕਾਂਗਰਸ ਵਿਧਾਇਕ ਰਾਜੇਸ਼ ਕੁਮਾਰ ਮੁੱਖ ਹਨ
ਪਟਨਾ: ਰਾਹੁਲ ਗਾਂਧੀ ਦੇ ਅਸਤੀਫ਼ੇ ਤੋਂ ਬਾਅਦ ਬਿਹਾਰ ਦੇ ਕਾਂਗਰਸ ਦੇ ਕੁੱਝ ਵਿਧਾਇਕਾਂ ਨੇ ਉਸੇ ਤਰਜ਼ ਤੇ ਬਿਹਾਰ ਵਿਚ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਵਿਧਾਇਕ ਦਲ ਦੇ ਆਗੂ ਤੇਜਸਵੀ ਯਾਦਵ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਇਹ ਮੰਗ ਕਰਨ ਵਾਲਿਆਂ ਵਿਚ ਕਾਂਗਰਸ ਵਿਧਾਇਕ ਰਾਜੇਸ਼ ਕੁਮਾਰ ਮੁੱਖ ਹਨ। ਪਰ ਆਰਜੇਡੀ ਨੇ ਇਸ ਮੰਗ ਨੂੰ ਖਾਰਜ ਕਰ ਦਿੱਤਾ ਹੈ। ਆਰਜੇਡੀ ਦੇ ਵਿਧਾਇਕਾਂ ਦਾ ਕਹਿਣਾ ਹੈ ਕਿ ਤੇਜਸਵੀ ਯਾਦਵ ਦੇ ਅਸਤੀਫ਼ੇ ਦੀ ਕੋਈ ਜ਼ਰੂਰਤ ਨਹੀਂ ਹੈ।
Tejaswi Yadav and Lalu Prasad Yadav
ਇਸ ਦੌਰਾਨ ਕੁਝ ਚੈਨਲਾਂ 'ਤੇ ਇਹ ਖ਼ਬਰ ਚੱਲੀ ਸੀ ਕਿ ਤੇਜਸਵੀ ਯਾਦਵ ਨੇ ਵੀ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ। ਪਰ ਆਰਜੇਡੀ ਦੇ ਹੀ ਸੂਤਰਾਂ ਦਾ ਕਹਿਣਾ ਹੈ ਕਿ ਪਟਨਾ ਆਉਣ ਤੋਂ ਬਾਅਦ ਵੀ ਜਦੋਂ ਤੇਜਸਵੀ ਯਾਦਵ ਨੇ ਵਿਧਾਇਕਾਂ ਦੀ ਕੋਈ ਬੈਠਕ ਬੁਲਾਈ ਹੈ ਤਾਂ ਉਸ ਸਮੇਂ ਅਸਤੀਫ਼ੇ ਦੀ ਪੇਸ਼ਕਸ਼ ਦਾ ਸਵਾਲ ਕਿੱਥੇ ਹੁੰਦਾ ਹੈ ਅਤੇ ਜੇ ਉਹਨਾਂ ਨੇ ਅਸਤੀਫ਼ੇ ਦੀ ਪੇਸ਼ਕਸ਼ ਦੀ ਕਰਨੀ ਹੁੰਦੀ ਤਾਂ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਵਿਧਾਇਕਾਂ ਅਤੇ ਪਾਰਟੀ ਦੇ ਸੀਨੀਅਰ ਵਰਕਰਾਂ, ਆਗੂਆਂ ਦੀ ਬੈਠਕ ਹੋਈ ਸੀ, ਉਸ ਵਿਚ ਅਸਤੀਫ਼ੇ ਦੀ ਪੇਸ਼ਕਸ਼ ਕਰ ਸਕਦੇ ਸਨ।
ਪਰ ਅਜਿਹਾ ਕੁੱਝ ਨਹੀਂ ਹੋਇਆ। ਆਰਜੇਡੀ ਦੇ ਹੀ ਕੁੱਝ ਵਿਧਾਇਕਾਂ ਦਾ ਕਹਿਣਾ ਹੈ ਕਿ ਅਸਤੀਫ਼ਾ ਤਾਂ ਦੂਰ ਤੇਜਸਵੀ ਯਾਦਵ ਚੋਣਾਂ ਵਿਚ ਹਾਰ ਤੋਂ ਬਾਅਦ ਹੁਣ ਪਾਰਟੀ ਦੀ ਪੂਰੀ ਵਾਗਡੋਰ ਅਪਣੇ ਹੱਥਾਂ ਵਿਚ ਲੈਣਾ ਚਾਹੁੰਦੇ ਹਨ। ਉਹਨਾਂ ਦੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਲਾਲੂ ਯਾਦਵ ਜੇ ਪਾਰਟੀ ਦਾ ਰਾਸ਼ਟਰੀ ਪ੍ਰਧਾਨ ਨਹੀਂ ਤਾਂ ਘਟ ਤੋਂ ਘਟ ਵਰਕਰ ਬਣਾ ਦੇਣ।
ਪਰ ਨਿਸ਼ਚਿਤ ਰੂਪ ਤੋਂ ਉਹ ਚਾਹ ਪਾਰਟੀ ਦੇ ਸੀਨੀਅਰ ਆਗੂ ਹੋਣ ਜਾਂ ਵਿਧਾਇਕ ਜਿਸ ਪ੍ਰਕਾਰ ਤੋਂ ਤੇਜਸਵੀ ਯਾਦਵ ਪਾਰਟੀ ਦੀਆਂ ਗਤੀਵਿਧੀਆਂ ਅਤੇ ਵਿਧਾਨ ਸਭਾ ਸੈਸ਼ਨ ਵਿਚ ਗੈਰ ਮੌਜੂਦ ਰਹੇ ਹਨ ਉਸ ਤੋਂ ਬਾਅਦ ਵਿਰੋਧੀਆਂ ਦੇ ਹਮਲਿਆਂ ਸਾਹਮਣੇ ਆਰਜੇਡੀ ਦੇ ਆਗੂ ਵੀ ਬੇਬਸ ਨਜ਼ਰ ਆਉਂਦੇ ਹਨ।