
12 ਜਗ੍ਹਾ ਮਾਰੇ ਗਏ ਛਾਪੇ
ਨਵੀਂ ਦਿੱਲੀ: ਸੀਬੀਆਈ ਨੇ ਉੱਤਰ ਪ੍ਰਦੇਸ਼ ਵਿਚ ਗੈਰ ਕਾਨੂੰਨੀ ਮਾਈਨਿੰਗ ਘੁਟਾਲੇ ਦੇ ਸਬੰਧ ਵਿਚ ਦੋ ਆਈਏਐਸ ਅਧਿਕਾਰੀਆਂ ਵਿਰੁਧ ਨਵੇਂ ਮਾਮਲੇ ਦਰਜ ਕੀਤੇ ਹਨ ਅਤੇ ਰਾਜ ਵਿਚ 12 ਸਥਾਨਾਂ ਤੇ ਛਾਪੇ ਮਾਰੇ। ਅਧਿਕਾਰੀਆਂ ਨੇ ਕਿਹਾ ਕਿ ਕੇਂਦਰੀ ਖੋਜ ਬਿਊਰੋ ਨੇ ਅਧਿਕਾਰੀਆਂ ਵਿਰੁਧ ਐਫਆਈਆਰ ਦਰਜ ਕਰਾਉਣ ਤੋਂ ਬਾਅਦ 2007 ਬੈਚ ਦੇ ਆਈਏਐਸ ਅਧਿਕਾਰੀ ਅਭੈ ਸਿੰਘ ਅਤੇ 2009 ਬੈਚ ਦੇ ਆਈਏਐਸ ਅਧਿਕਾਰੀ ਵਿਵੇਕ ਦੇ ਦਫ਼ਤਰ ’ਤੇ ਛਾਪੇ ਮਾਰੇ।
CBI Raids
ਅਭੈ ਸਿੰਘ ਹੁਣ ਬੁਲੰਦਸ਼ਹਿਰ ਦੇ ਜ਼ਿਲ੍ਹਾ ਮਜਿਸਟ੍ਰੇਟ ਹਨ ਅਤੇ ਵਿਵੇਕ ਉੱਤਰ ਪ੍ਰਦੇਸ਼ ਕੌਸ਼ਲ ਵਿਕਾਸ ਮਿਸ਼ਨ ਦੇ ਡਾਇਰੈਕਟਰ ਹਨ। ਅਭੈ ਸਿੰਘ ’ਤੇ ਉਹਨਾਂ ਦੇ ਫਤਿਹਪੁਰ ਜ਼ਿਲ੍ਹਾ ਮਜਿਸਟ੍ਰੇਟ ਰਹਿਣ ਦੌਰਾਨ ਮਾਈਨਿੰਗ ਲਾਈਸੈਂਸ ਦੇਣ ਵਿਚ ਕਥਿਤ ਤੌਰ ’ਤੇ ਅਸਥਿਰਤਾ ਬਾਰੇ ਮਾਮਲਾ ਦਰਜ ਕੀਤਾ ਗਿਆ ਹੈ। ਸਾਬਕਾ ਮੰਤਰੀ ਗਾਇਤਰੀ ਪ੍ਰਜਾਪਤੀ ਵੀ ਮੁੱਖ ਮਾਮਲਿਆਂ ਚੋਂ ਇਕ ਵੀ ਮੁਲਜ਼ਮ ਨਾਮਜ਼ਦ ਹਨ।
ਬੁਲੰਦਸ਼ਹਿਰ, ਲਖਨਊ, ਫਤਿਹਪੁਰ, ਆਜਮਗੜ੍ਹ, ਨੋਇਡਾ, ਗੋਰਖਪੁਰ, ਦੇਵਰਿਆ ਸਮੇਤ 12 ਸਥਾਨਾਂ ’ਤੇ ਛਾਪੇ ਮਾਰੇ ਗਏ। ਅਧਿਕਾਰੀਆਂ ਨੇ ਕਿਹਾ ਕਿ ਸਿੰਘ ਦੇ ਦਫ਼ਤਰ ਤੋਂ 47 ਲੱਖ ਰੁਪਏ ਨਕਦ ਬਰਾਮਦ ਕੀਤੇ ਗਏ ਜਦਕਿ ਦੇਵਰੀਆ ਦੇ ਤਤਕਾਲੀਨ ਏਡੀਐਮ ਦੇਵੀ ਸ਼ਰਣ ਉਪਭਾਗ ਦੇ ਤਤਕਾਲੀਨ ਏਡੀਐਮ ਦੇਵੀ ਸ਼ਰਣ ਉਪਾਧਿਆਏ ਦੇ ਰਿਹਾਇਸ਼ ਤੋਂ ਕਰੀਬ 10 ਲੱਖ ਰੁਪਏ ਬਰਾਮਦ ਕੀਤੇ ਗਏ।
ਉਹ ਹੁਣ ਆਜਮਗੜ੍ਹ ਦੇ ਸੀਡੀਓ ਦੇ ਰੂਪ ਵਿਚ ਤੈਨਾਤ ਹਨ। ਏਜੰਸੀ ਨੇ ਵਿਵੇਕ ਦੇ ਦਫ਼ਤਰਾਂ ਤੋਂ ਸੰਪੱਤੀਆਂ ਨਾਲ ਸਬੰਧਿਤ ਕੁੱਝ ਦਸਤਾਵੇਜ਼ ਵੀ ਜਬਤ ਕੀਤੇ ਹਨ।