ਬਾਲੀਵੁੱਡ ਦੇ 'ਸੂਰਮਾ ਭੋਪਾਲੀ' ਹੋਏ ਸਪੁਰਦ-ਏ-ਖ਼ਾਕ
Published : Jul 10, 2020, 10:01 am IST
Updated : Jul 10, 2020, 10:01 am IST
SHARE ARTICLE
Jagdeep
Jagdeep

ਬਾਲੀਵੁੱਡ ਦੇ ਸੂਰਮਾ ਭੋਪਾਲੀ ਕਹੇ ਜਾਂਦੇ ਦਿੱਗਜ ਕਲਾਕਾਰ ਅਤੇ ਕਾਮੇਡੀਅਨ ਜਗਦੀਪ ਉਰਫ਼ ਸਇਦ ਇਸ਼ਤਿਯਾਕ ਅਹਿਮਦ ਜਾਫਰੀ ਨੂੰ

ਮੁੰਬਈ, 9 ਜੁਲਾਈ : ਬਾਲੀਵੁੱਡ ਦੇ ਸੂਰਮਾ ਭੋਪਾਲੀ ਕਹੇ ਜਾਂਦੇ ਦਿੱਗਜ ਕਲਾਕਾਰ ਅਤੇ ਕਾਮੇਡੀਅਨ ਜਗਦੀਪ ਉਰਫ਼ ਸਇਦ ਇਸ਼ਤਿਯਾਕ ਅਹਿਮਦ ਜਾਫਰੀ ਨੂੰ ਵੀਰਵਾਰ ਨੂੰ ਮੁੰਬਈ ਦੇ ਮਝਗਾਂਵ ਸਥਿਤ ਸ਼ੀਆ ਕਬਰਸਤਾਨ 'ਚ ਸਪੁਰਦ-ਏ-ਖ਼ਾਕ ਕਰ ਦਿਤਾ ਗਿਆ। ਇਸ ਮੌਕੇ 'ਤੇ ਪ੍ਰਵਾਰ ਅਤੇ ਦੋਸਤਾਂ ਨੇ ਉਨ੍ਹਾਂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿਤੀ। ਲਗਭਗ 60 ਦਹਾਕਿਆਂ ਦੇ ਸ਼ਾਨਦਾਰ ਕਰੀਅਰ 'ਚ ਜਗਦੀਪ ਨੇ ਬਾਲੀਵੁੱਡ 'ਚ ਕਈ ਅਹਿਮ ਭੂਮਿਕਾਵਾਂ ਅਤੇ ਫ਼ਿਲਮਾਂ ਕੀਤੀਆਂ। ਜਗਦੀਪ ਰਮੇਸ਼ ਸਿੱਪੀ ਦੀ ਫ਼ਿਲਮ 'ਸ਼ੋਲੇ ਦੇ ਕਿਰਦਾਰ ਸੂਰਮਾ ਭੋਪਾਲੀ ਦੇ ਨਾਮ ਤੋਂ ਬਹੁਤ ਮਸ਼ਹੂਰ ਸਨ।

ਜਗਦੀਪ ਦਾ ਜਨਮ 29 ਮਾਰਚ, 1939 ਨੂੰ ਮੱਧ ਪ੍ਰਦੇਸ਼ ਦੇ ਦਤੀਆ ਵਿਚ ਹੋਇਆ ਸੀ। ਉਨ੍ਹਾਂ ਨੇ ਲਗਭਗ 400 ਫ਼ਿਲਮਾਂ 'ਚ ਕੰਮ ਕੀਤਾ ਹੈ। ਅਪਣੀ ਕਾਮੇਡੀ ਨਾਲ ਦੁਨੀਆਂ ਨੂੰ ਹਸਾਉਣ ਵਾਲੇ ਜਗਦੀਪ ਬੁਧਵਾਰ ਰਾਤ ਕਰੀਬ 8.30 ਵਜੇ ਸਾਰਿਆਂ ਨੂੰ ਅਲਵਿਦਾ ਕਹਿ ਗਏ। 81 ਸਾਲ ਦੇ ਜਗਦੀਪ ਨੂੰ ਉਮਰ ਕਾਰਨ ਸਿਹਤ ਸਬੰਧੀ ਕਾਫੀ ਪਰੇਸ਼ਾਨੀਆਂ ਸਨ।

jagdeep jagdeep

ਉਨ੍ਹਾਂ ਦਾ ਅੰਤਿਮ ਸੰਸਕਾਰ ਵੀਰਵਾਰ ਦੁਪਹਿਰ ਨੂੰ ਕੀਤਾ ਗਿਆ। ਜਗਦੀਪ ਦੀ ਦੇਹ ਨੂੰ ਮੋਢਾ ਦੇਣ ਲਈ ਕਈ ਦੋਸਤ ਅਤੇ ਸ਼ੁਭਚਿੰਤਕ ਪਹੁੰਚੇ। ਬੇਟੇ ਜਾਵੇਦ ਜਾਫ਼ਰੀ ਅਤੇ ਨਵੇਦ ਜਾਫ਼ਰੀ ਨੇ ਅਪਣੇ ਮੋਢਿਆਂ 'ਤੇ ਪਿਤਾ ਨੂੰ ਕਬਰਸਤਾਨ ਪਹੁੰਚਾਇਆ। ਜਾਵੇਦ ਦੇ ਬੇਟੇ ਮੀਜ਼ਾਨ ਵੀ ਆਪਣੇ ਮਹਾਨ ਦਾਦਾ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ।

ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਵੀ ਵੀਰਵਾਰ ਸਵੇਰੇ ਅਪਣੇ ਬਲਾਗ ਰਾਹੀਂ ਜਗਦੀਪ ਨੂੰ ਸ਼ਰਧਾਂਜਲੀ ਦਿਤੀ। ਉਨ੍ਹਾਂ ਨੇ ਅਪਣੇ ਬਲਾਗ 'ਚ ਲਿਖਿਆ, ''ਕੱਲ ਰਾਤ ਅਸੀਂ ਇਕ ਹੋਰ ਵੱਡਾ ਰਤਨ ਗੁਆ ਦਿਤਾ। ਕਾਮੇਡੀ ਕਿੰਗ ਜਾਨੀ ਲੀਵਰ ਨੇ ਜਗਦੀਪ ਨੂੰ ਯਾਦ ਕਰਦਿਆਂ ਟਵੀਟ ਕੀਤਾ, ਇਹ ਰਿਸ਼ਤਾ ਟੁੱਟੇ ਨਾ ਮੇਰੀ ਪਹਿਲੀ ਫਿਲਮ ਸੀ ਅਤੇ ਪਹਿਲੀ ਵਾਰ ਕੈਮਰੇ ਦਾ ਸਾਹਮਣਾ ਕੀਤਾ ਸੀ, ਪਰ ਇਸ ਮੌਕੇ ਮਹਾਨ ਜਗਦੀਪ ਭਰਾ ਮੇਰੇ ਨਾਲ ਸੀ। ਤੁਹਾਨੂੰ ਯਾਂਦ ਕਰਾਂਗੇ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਪ੍ਰਵਾਰ ਲਈ ਸਾਡੀਆਂ ਸੰਵੇਦਨਾਵਾਂ। ਜਾਨੀ ਲੀਵਰ ਜਗਦੀਪ ਦੇ ਅੰਤਿਮ ਦਰਸ਼ਨਾਂ ਲਈ ਵੀ ਪਹੁੰਚੇ ਸਨ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement