'ਸਿਨੇਮਾ ਹਾਲ 'ਚ ਬਾਹਰ ਤੋਂ ਖਾਣਾ ਲਿਜਾਣ 'ਤੇ ਖ਼ਤਰਾ ਕਿਵੇਂ?'
Published : Aug 10, 2018, 8:56 am IST
Updated : Aug 10, 2018, 8:56 am IST
SHARE ARTICLE
Cinema Hall
Cinema Hall

ਬੰਬਈ ਹਾਈ ਕੋਰਟ ਨੇ ਮਹਾਰਾਸ਼ਟਰ ਸਰਕਾਰ ਨੂੰ ਇਹ ਗੱਲ ਸਾਫ਼ ਕਰਨ ਲਈ ਕਿਹਾ ਹੈ ਕਿ ਮਲਟੀਪਲੈਕਸਾਂ ਵਿਚ ਬਾਹਰ ਤੋਂ ਖਾਣ ਦੀਆਂ ਚੀਜ਼ਾਂ ਨੂੰ ਲਿਜਾਣ ਦੀ ਇਜਾਜ਼ਤ..............

ਮੁੰਬਈ : ਬੰਬਈ ਹਾਈ ਕੋਰਟ ਨੇ ਮਹਾਰਾਸ਼ਟਰ ਸਰਕਾਰ ਨੂੰ ਇਹ ਗੱਲ ਸਾਫ਼ ਕਰਨ ਲਈ ਕਿਹਾ ਹੈ ਕਿ ਮਲਟੀਪਲੈਕਸਾਂ ਵਿਚ ਬਾਹਰ ਤੋਂ ਖਾਣ ਦੀਆਂ ਚੀਜ਼ਾਂ ਨੂੰ ਲਿਜਾਣ ਦੀ ਇਜਾਜ਼ਤ ਦੇਣ ਨਾਲ ਸੁਰੱਖਿਆ ਨੂੰ ਖ਼ਤਰਾ ਕਿਵੇਂ ਹੋ ਸਕਦਾ ਹੈ? ਜਸਟਿਸ ਰੰਜੀਤ ਮੋਰੇ ਅਤੇ ਅਨੁਜ ਪ੍ਰਭੁਦੇਸਾਈ ਦੀ ਬੈਂਚ ਕਲ ਦਰਜ ਕੀਤੇ ਗਏ ਰਾਜ ਸਰਕਾਰ ਦੇ ਹਲਫ਼ਨਾਮੇ 'ਤੇ ਪ੍ਰਤੀਕਰਮ ਦਿਤਾ। ਕਿਹਾ ਗਿਆ ਕਿ ਮਲਟੀਪਲੈਕਸਾਂ ਵਿਚ ਬਾਹਰ ਤੋਂ ਖਾਣ ਦੀਆਂ ਚੀਜ਼ਾਂ ਨੂੰ ਲਿਆਉਣ 'ਤੇ ਲਗਾਈ ਗਈ ਪਾਬੰਦੀ ਵਿਚ ਉਹ ਦਖ਼ਲਅੰਦਾਜ਼ੀ ਕਰਨਾ ਜ਼ਰੂਰੀ ਨਹੀਂ ਸਮਝਦੇ ਕਿਉਂਕਿ ਇਸ ਨਾਲ ਬੇਕਾਇਦਗੀ ਜਾਂ ਸੁਰੱਖਿਆ ਸਬੰਧੀ ਮਸਲੇ ਖੜੇ ਹੋ ਸਕਦੇ ਹੈ।

ਬੈਂਚ ਨੇ ਕਿਹਾ ਕਿ ਹੋਰ ਜਨਤਕ ਥਾਵਾਂ 'ਤੇ ਲੋਕਾਂ ਨੂੰ ਘਰ ਤੋਂ ਜਾਂ ਬਾਹਰ ਤੋਂ ਖਾਣ ਦੀਆਂ ਚੀਜ਼ਾਂ ਲਿਜਾਣ 'ਤੇ ਪਾਬੰਦੀ ਨਹੀਂ ਹੈ।  ਅਦਾਲਤ ਨੇ ਕਿਹਾ ਕਿ ਸਰਕਾਰ ਦਾ ਹਲਫ਼ਨਾਮਾ ਕਹਿੰਦਾ ਹੈ ਕਿ ਇਸ ਤਰ੍ਹਾਂ ਦਾ ਕੋਈ ਕਾਨੂੰਨ ਜਾਂ ਨਿਯਮ ਨਹੀਂ ਹੈ ਜੋ ਸਿਨੇਮਾ ਹਾਲ ਵਿਚ ਲੋਕਾਂ ਨੂੰ ਬਾਹਰ ਤੋਂ ਖਾਣ - ਪੀਣ ਦੀਆਂ ਚੀਜ਼ਾਂ ਨੂੰ ਲਿਜਾਣ ਤੋਂ ਰੋਕਦਾ ਹੋ। ਹਾਈ ਕੋਰਟ ਨੇ ਕਿਹਾ ਕਿ ਥਿਏਟਰਾਂ ਵਿਚ ਖਾਣ ਦੀਆਂ ਚੀਜ਼ਾਂ ਲਿਜਾਣ ਤੋਂ ਕਿਸ ਤਰ੍ਹਾਂ ਦੀਆਂ ਸੁਰੱਖਿਆ ਚਿੰਤਾਵਾਂ ਹੋ ਸਕਦੀਆਂ ਹਨ? ਲੋਕਾਂ ਦੇ ਸਿਨੇਮੇ ਹਾਲ ਤੋਂ ਇਲਾਵਾ ਕਿਸੇ ਵੀ ਹੋਰ ਜਨਤਕ ਥਾਵਾਂ 'ਤੇ ਖਾਣ ਦਾ ਸਮਾਨ ਲਿਜਾਣ 'ਤੇ ਪਾਬੰਦੀ ਨਹੀਂ ਹੈ।

ਬੈਂਚ ਨੇ ਜਾਣਨਾ ਚਾਹਿਆ ਕਿ ਜੇ ਲੋਕਾਂ ਨੂੰ ਘਰ ਦਾ ਖਾਣਾ ਜਹਾਜ਼ ਵਿਚ ਲਿਜਾਣ ਦੀ ਇਜਾਜ਼ਤ ਦਿਤੀ ਜਾ ਸਕਦੀ ਹੈ ਤਾਂ ਥਿਏਟਰਾਂ ਵਿਚ ਕਿਉਂ ਨਹੀਂ ? ਤੁਹਾਨੂੰ ਕਿਸ ਤਰ੍ਹਾਂ ਦੀ ਸੁਰੱਖਿਆ ਸਬੰਧੀ ਸਮੱਸਿਆਵਾਂ ਦਾ ਅੰਦੇਸ਼ਾ ਹੈ? ਅਦਾਲਤ ਨੇ ਮਲਟੀਪਲੈਕਸ ਓਨਰਜ਼ ਐਸੋਸੀਏਸ਼ਨ ਵਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਇਕਬਾਲ ਚਾਗਲਾ ਦੀ ਇਸ ਦਲੀਲ ਨੂੰ ਵੀ ਰੱਦ ਕਰ ਦਿਤਾ ਕਿ ਕੋਈ ਸਿਨੇਮਾ ਘਰਾਂ ਅੰਦਰ ਖਾਣਾ ਲਿਜਾਣ ਦੀ ਇਜਾਜ਼ਤ ਮੰਗਣ ਲਈ ਅਪਣੇ ਮੌਲਿਕ ਅਧਿਕਾਰਾਂ ਦਾ ਹਵਾਲਾ ਨਹੀਂ ਦੇ ਸਕਦਾ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement