ਕੋਲਕਾਤਾ ਦੇ ਮਸ਼ਹੂਰ 'ਪ੍ਰਿਯਾ ਸਿਨੇਮਾ' 'ਚ ਰਾਤ ਦੇ ਸ਼ੋਅ ਦੌਰਾਨ ਲੱਗੀ ਅੱਗ
Published : Aug 6, 2018, 4:03 pm IST
Updated : Aug 6, 2018, 4:03 pm IST
SHARE ARTICLE
Priya Cinema
Priya Cinema

ਇਥੋਂ ਦੇ ਹਰਮਨ ਪਿਆਰੇ ਪਾਰਕ ਖੇਤਰ ਵਿਚ ਪ੍ਰਿਯਾ ਸਿਨੇਮਾ ਵਿਚ  ਦੇਰ ਰਾਤ ਦੇ ਸ਼ੋਅ ਦੌਰਾਨ ਭਿਆਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਨੇ ਇਹ...

ਕੋਲਕਾਤਾ : ਇਥੋਂ ਦੇ ਹਰਮਨ ਪਿਆਰੇ ਪਾਰਕ ਖੇਤਰ ਵਿਚ ਪ੍ਰਿਯਾ ਸਿਨੇਮਾ ਵਿਚ  ਦੇਰ ਰਾਤ ਦੇ ਸ਼ੋਅ ਦੌਰਾਨ ਭਿਆਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਸ਼ੋਅ ਖ਼ਤਮ ਹੋਣ ਦੇ ਕੁੱਝ ਸਮਾਂ ਪਹਿਲਾਂ ਹੀ ਰਾਤ ਨੂੰ ਕਰੀਬ 10:15 ਵਜੇ ਆਡੀਟੋਰੀਅਮ ਵਿਚ ਧੂੰਆਂ ਭਰਨ ਲੱਗਿਆ, ਜਿਸ ਤੋਂ ਬਾਅਦ ਜਲਦੀ ਜਲਦੀ ਦਰਸ਼ਕਾਂ ਨੂੰ ਬਾਹਰ ਕੱਢਿਆ ਗਿਆ। ਅਧਿਕਾਰੀਆਂ ਨੇ ਦਸਿਆ ਕਿ ਹਾਦਸੇ ਵਿਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। 

Priya CinemaPriya Cinemaਫਾਇਰ ਬ੍ਰਿਗੇਡ ਦੀਟਾ ਪੰਜ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਸੂਤਰਾਂ ਨੇ ਦਸਿਆ ਕਿ ਸਿਨੇਮਾ ਹਾਲ ਦੇ ਮਾਲਕ ਦੇ ਪਰਵਾਰ ਦੇ ਚਾਰ ਮੈਂਬਰ ਅਤੇ ਇਕ ਕਰਮਚਾਰੀ ਛੱਤ 'ਤੇ ਫਸ ਗਏ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਬਾਹਰ ਕੱਢਿਆ। ਪੱਛਮੀ ਬੰਗਾਲ ਦੇ ਫਾਇਰ ਬ੍ਰਿਗੇਡ ਸੇਵਾ ਮੰਤਰੀ ਸੋਵਨ ਚੈਟਰਜੀ ਅਤੇ ਫਾਇਰ ਬ੍ਰਿਗੇਡ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਸਨ। ਚੈਟਰਜੀ ਨੇ ਦਸਿਆ ਕਿ ਛੱਤ 'ਤੇ ਫਸੇ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਸੂਤਰਾਂ ਨੇ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗਣ ਦਾ ਸ਼ੱਕ ਜਤਾਇਆ ਹੈ।

Priya Cinema FirePriya Cinema Fireਮੰਤਰੀ ਨੇ ਦਸਿਆ ਕਿ ਸਾਰੇ ਪਹਿਲੂਆਂ ਤੋਂ ਹਾਦਸੇ ਦੀ ਜਾਂਚ ਕੀਤੀ ਜਾਵੇਗੀ। ਬੇਸਮੇਂਟ ਵਿਚਲੇ ਰੇਸਤਰਾਂ ਤੋਂ ਅੱਗ ਲੱਗਣ ਦੇ ਸ਼ੱਕ ਦੇ ਨਜ਼ਰੀਏ ਪੱਖੋਂ ਵੀ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਦਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਭਿਆਨਕ ਅੱਗ ਲੱਗਣ ਦੇ ਮਾਮਲੇ ਕੋਲਕਾਤਾ ਵਿਚ ਸਾਹਮਣੇ ਆ ਚੁੱਕੇ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ ਅਕਤੂਬਰ ਮਹੀਨੇ ਕੋਲਕਾਤਾ ਦੇ ਜਵਾਹਰ ਲਾਲ ਨਹਿਰੂ ਰੋਡ ਸਥਿਤ ਐਲਆਈਸੀ ਦੇ ਦਫ਼ਤਰ ਵਿਚ ਅੱਗ ਲੱਗ ਗਈ ਸੀ, ਜਿਸ ਨਾਲ ਇਲਾਕੇ ਵਿਚ ਭਗਦੜ ਮਚ ਗਈ ਸੀ। ਭਿਆਨਕ ਅੱਗ ਨੂੰ ਬੁਝਾਉਣ ਲਈ 10 ਤੋਂ ਜ਼ਿਆਦਾ ਫਾਇਰ ਬ੍ਰਿਗੇਡ ਗੱਡੀਆਂ ਨੂੰ ਲੱਗਣਾ ਪਿਆ ਸੀ।

Priya CinemaPriya Cinemaਇਹ ਅੱਗ ਇਕ 19 ਮੰਜ਼ਾਲਾ ਇਮਾਰਤ ਵਿਚ ਸੀ, ਜਿਸ ਦੀ 16ਵੀਂ ਮੰਜ਼ਲ 'ਤੇ ਐਲਆਈਸੀ ਦਾ ਦਫ਼ਤਰ ਸੀ। ਇਸ 19 ਮੰਜ਼ਲਾ ਇਮਾਰਤ ਵਿਚ ਐਲਆਈਸੀ, ਸਟੇਟ ਬੈਂਕ ਆਫ਼ ਇੰਡੀਆ ਸਮੇਤ ਕਈ ਹੋਰ ਸੰਸਥਾਵਾਂ ਦੇ ਦਫ਼ਤਰ ਸਨ। ਇਹ ਇਮਾਰਤ ਕੋਲਕਾਤਾ ਦੇ ਸ਼ੈਕਸਪੀਅਰ ਸਾਰਣੀ ਥਾਣਾ ਅਧੀਨ 42 ਜਵਾਹਰ ਲਾਲ ਨਹਿਰੂ ਰੋਡ 'ਤੇ ਸਥਿਤ ਹੈ। ਹਾਲਾਂਕਿ ਉਸ ਸਮੇਂ ਵੀ ਇਸ ਘਟਨਾ ਵਿਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਸੀ। ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਅੱਗ ਬੁਝਾਉਣ ਲਈ ਕਾਫ਼ੀ ਮਸ਼ੱਕਤ ਕਰਨੀ ਪਈ ਸੀ।

Location: India, West Bengal, Habra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement