
ਉੱਤਰੀ ਦਿੱਲੀ ਦੇ ਮਾਡਲ ਟਾਊਨ ਥਾਣਾ ਨਾਲ ਜੁੜੇ ਇੰਡਿਅਨ ਆਇਲ ਪਟਰੌਲ ਪੰਪ ਉੱਤੇ ਪਟਰੋਲ ਦੇ ਟੈਂਕਰ ਦੀ ਸਫਾਈ ਕਰਨ ਵੜੇ ਦੋ ਮਜਦੂਰਾਂ
ਨਵੀਂ ਦਿੱਲੀ, ਉੱਤਰੀ ਦਿੱਲੀ ਦੇ ਮਾਡਲ ਟਾਊਨ ਥਾਣਾ ਨਾਲ ਜੁੜੇ ਇੰਡਿਅਨ ਆਇਲ ਪਟਰੌਲ ਪੰਪ ਉੱਤੇ ਪਟਰੋਲ ਦੇ ਟੈਂਕਰ ਦੀ ਸਫਾਈ ਕਰਨ ਵੜੇ ਦੋ ਮਜਦੂਰਾਂ ਦੀ ਟੈਂਕਰ ਵਿਚ ਹੀ ਮੌਤ ਹੋ ਗਈ। ਦੱਸ ਦਈਏ ਕਿ ਘਟਨਾ ਵੀਰਵਾਰ ਰਾਤ ਸਾਢੇ ਅੱਠ ਵਜੇ ਦੀ ਹੀ। ਇਸ ਪੈਟਰੌਲ ਪੰਪ ਵਿਚ ਲਾਲ ਬਾਗ ਦੇ ਰਹਿਣ ਵਾਲੇ ਰਾਜੂ ਅਤੇ ਬਿੱਟੂ ਨਾਮ ਦੇ ਦੋ ਕਮਰਚਾਰੀ ਇੱਕ - ਇੱਕ ਕਰਕੇ ਅੰਦਰ ਵੜੇ। ਜਦੋਂ ਦੋਵੇਂ ਕਾਫੀ ਦੇਰ ਤਕ ਬਾਹਰ ਨਹੀਂ ਨਿਕਲੇ ਤਾਂ ਸ਼ੱਕ ਹੋਇਆ ਅਤੇ ਇਸ ਦੀ ਸੂਚਨਾ ਫਾਇਰ ਵਿਭਾਗ ਨੂੰ ਦਿੱਤੀ ਗਈ।
2 Die While Cleaning Tank At Petrol Pump In Delhi
ਫਾਇਰ ਵਿਭਾਗ ਕਰਮੀਆਂ ਨੇ ਕਾਫ਼ੀ ਮੁਸ਼ਕਲ ਨਾਲ ਦੋਵਾਂ ਦੀਆਂ ਲਾਸ਼ਾਂ ਨੂੰ ਬਹਾਰ ਕੱਢਿਆ। ਫਾਇਰ ਅਫਸਰ ਦਾ ਕਹਿਣਾ ਹੈ ਕਿ ਇਹ ਲਾਪਰਵਾਹੀ ਦੀ ਹੱਦ ਹੈ। ਜਿਸ ਟੈਂਕਰ ਵਿਚ ਮਾਸਕ ਦੇ ਨਾਲ ਵੀ ਜਾਣਾ ਆਸਾਨ ਨਹੀਂ ਹੈ ਉਸ ਟੈਂਕਰ ਵਿਚ ਦੋਵੇਂ ਕਰਮਚਾਰੀਆਂ ਨੂੰ ਬਿਨਾਂ ਮਾਸਕ ਅਤੇ ਆਕਸੀਜਨ ਦੇ ਹੀ ਹੇਠਾਂ ਉਤਾਰ ਦਿੱਤਾ ਗਿਆ। ਦੱਸ ਦਈਏ ਕਿ ਇਹ ਟੈਂਕਰ ਬੇਹੱਦ ਡੂੰਘਾ ਹੈ। ਟੈਂਕਰ ਦੀ ਹਾਲਤ ਦੇਖਕੇ ਫਾਇਰ ਕਰਮੀ ਵੀ ਹੇਠਾਂ ਉਤਰਨ ਵਿਚ ਖ਼ਤਰਾ ਮਹਿਸੂਸ ਕਰ ਰਹੇ ਸਨ। ਫਾਇਰ ਕਰਮੀਆਂ ਨੂੰ ਆਕਸੀਜਨ ਮਾਸਕ ਲਗਾਉਣ ਤੋਂ ਬਾਅਦ ਵੀ ਦੋ ਵਾਰ ਵਾਪਸ ਉੱਤੇ ਆਉਣਾ ਪਿਆ।
2 Die While Cleaning Tank At Petrol Pump In Delhi
ਲਿਹਾਜ਼ਾ ਉਨ੍ਹਾਂ ਨੂੰ ਰੱਸੀ ਨਾਲ ਬੰਨ੍ਹਕੇ ਲਾਸ਼ਾਂ ਨੂੰ ਬਹਾਰ ਲਿਆਉਣ ਲਈ ਟੈਂਕਰ ਦੇ ਹੇਠਾਂ ਉਤਾਰਿਆ ਗਿਆ। ਦਿੱਲੀ ਵਿਚ ਪਟਰੌਲ ਪੰਪ ਉੱਤੇ ਸੁਰੱਖਿਆ ਸਬੰਧੀ ਉਪਾਅ ਸਮੇਂ ਸਮੇਂ ਸਿਰ ਦੱਸੇ ਜਾਂਦੇ ਹਨ। ਅਜਿਹੇ ਵਿਚ ਬਹੁਤ ਸਵਾਲ ਹਨ ਕਿ ਕਿਵੇਂ ਇਸ ਮੌਤ ਦੇ ਟੈਂਕਰ ਵਿਚ ਦੋ ਕਰਮਚਾਰੀਆਂ ਨੂੰ ਐਨੀ ਭੈੜੀ ਥਾਂ 'ਤੇ ਬਿਨਾ ਸੁਰੱਖਿਆ ਉਪਕਰਨਾਂ ਦੇ ਭੇਜਿਆ ਗਿਆ। ਦੋਵੇਂ ਮਜ਼ਦੂਰ 40 ਸਾਲਾ ਰਾਜੂ ਅਤੇ 30 ਸਾਲਾ ਬਿੱਟੂ ਨਾਲ ਹੀ ਲਾਲ ਬਾਗ ਦੇ ਰਹਿਣ ਵਾਲੇ ਸਨ। ਮਾਡਲ ਟਾਊਨ ਥਾਣਾ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਠੇਕੇਦਾਰ ਪਵਨ ਨੂੰ ਹਿਰਾਸਤ ਵਿਚ ਲੈ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।