ਸੀਆਰਪੀਐੱਫ਼ (CRPF) ਦੀ ਮਹਿਲਾ ਮੁਲਾ਼ਜਮ ਨੇ ਮਿਲਾਇਆ ਬੱਚੇ ਨਾਲ ਹੱਥ, ਤਸਵੀਰ ਵਾਇਰਲ
Published : Aug 10, 2019, 4:58 pm IST
Updated : Aug 10, 2019, 4:58 pm IST
SHARE ARTICLE
CRPF female employee shakes hands with child, picture goes viral
CRPF female employee shakes hands with child, picture goes viral

ਇੱਕ ਟਵਿਟਰ ਯੂਜ਼ਰ ਨੇ ਕਿਹਾ– ‘ਇਹੋ ਅਸਲ ਭਾਰਤ ਹੈ

ਨਵੀਂ ਦਿੱਲੀ- ਜੰਮੂ–ਕਸ਼ਮੀਰ ਵਿਚ ਸੀਆਰਪੀਐੱਫ਼ (CRPF) ਦੀ ਇੱਕ ਮਹਿਲਾ ਮੁਲਾ਼ਜਮ ਵੱਲੋਂ ਇੱਕ ਬੱਚੇ  ਨਾਲ ਹੱਥ ਮਿਲਾਉਂਦੇ  ਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਤੇ ਇਸ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਫ਼ੋਟੋ ਨੂੰ ਟਵਿਟਰ ਉੱਤੇ ਹਜ਼ਾਰਾਂ ਲੋਕਾਂ ਵੱਲੋਂ ਲਾਈਕ ਕੀਤਾ ਜਾ ਚੁੱਕਾ ਹੈ ਤੇ 700 ਵਾਰ ਰੀਟਵੀਟ ਕੀਤਾ ਜਾ ਚੁੱਕਾ ਹੈ।  ਕਈ ਟਵਿਟਰ ਯੂਜ਼ਰਸ ਨੇ ਇਸ ਤਸਵੀਰ ਦੀ ਦਿਲੋਂ ਸ਼ਲਾਘਾ ਕੀਤੀ ਹੈ।

ਇੱਕ ਟਵਿਟਰ ਯੂਜ਼ਰ ਨੇ ਕਿਹਾ– ‘ਇਹੋ ਅਸਲ ਭਾਰਤ ਹੈ।’ ਅਸੀਂ ਇਸ ਭਾਵਨਾ ਨੂੰ ਸਲਾਮ ਕਰਦੇ ਹਾਂ। ਸਮੇਂ ਨਾਲ ਕਸ਼ਮੀਰ ਵਿਚ ਜ਼ਰੂਰ ਤਬਦੀਲੀ ਆਵੇਗੀ। ਇੱਕ ਹੋਰ ਯੂਜ਼ਰ ਨੇ CRPF ਮਹਿਲਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਤਸਵੀਰ ਸਾਨੂੰ ਬਹੁਤ ਸਮੇਂ ਤੱਕ ਯਾਦ ਰਹੇਗੀ। 'ਸੀਆਰਪੀਐੱਫ਼ ਦੀ ਮਹਿਲਾ ਤੇ ਮਰਦ ਮੁਲਾਜ਼ਮਾਂ ਨੂੰ ਸਲਾਮ'। ਇਸ ਤੋਂ ਬਾਅਦ ਸੀਆਰਪੀਐੱਫ਼ ਇੰਡੀਆ ਨੇ ਇੱਕ ਹੋਰ ਤਸਵੀਰ ਸ਼ੇਅਰ ਕੀਤੀ, ਜਿਸ ਵਿਚ ਬੱਚਾ ਉਸ ਮਹਿਲਾ ਸੀਆਰਪੀਐੱਫ਼ ਨੂੰ ਸਲਾਮ ਕਰ ਰਿਹਾ ਹੈ।

ਦੱਸ ਦਈਏ ਕਿ ਧਾਰਾ 370 ਖ਼ਤਮ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਇਸ ਧਾਰਾ ਕਾਰਨ ਜੰਮੂ–ਕਸ਼ਮੀਰ ਦੇ ਲੋਕਾਂ ਨੂੰ ਪੂਰੇ ਦੇਸ਼ ਲਈ ਬਣਾਏ ਕੇਂਦਰੀ ਕਾਨੂੰਨਾਂ ਦਾ ਲਾਭ ਲੈਣ ਤੋਂ ਰੋਕਿਆ ਹੋਇਆ ਸੀ। ਸਿੱਖਿਆ ਦਾ ਅਧਿਕਾਰ (RTE) ਕਾਨੂੰਨ ਬਾਰੇ ਗੱਲ ਕਰਦਿਆਂ ਉਨ੍ਹਾਂ ਸਵਾਲ ਕੀਤਾ ਕਿ ਸੂਬੇ ਦੇ ਬੱਚਿਆਂ ਨੂੰ ਇਸ ਦੇ ਫ਼ਾਇਦਿਆਂ ਤੋਂ ਵਾਂਝੇ ਕਿਉਂ ਰੱਖਿਆ ਗਿਆ ਹੈ। ਉੱਧਰ ਜੰਮੂ–ਕਸ਼ਮੀਰ ਦੇ ਸਾਰੇ ਸਕੂਲ ਤੇ ਕਾਲਜ ਮੁੜ ਖੁੱਲ੍ਹ ਗਏ ਹਨ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement