ਸਾਬਕਾ RAW ਚੀਫ਼ ਨੇ ਚੁੱਕੇ ਸਰਕਾਰ ਦੇ ਫ਼ੈਸਲੇ ‘ਤੇ ਸਵਾਲ, ਪੁੱਛਿਆ J&K ਨੂੰ ਵੰਡਣ ਦੀ ਕੀ ਲੋੜ ਸੀ?
Published : Aug 10, 2019, 3:43 pm IST
Updated : Aug 10, 2019, 3:43 pm IST
SHARE ARTICLE
Former RAW chief A S Dulat
Former RAW chief A S Dulat

ਸਾਬਕਾ ਖੋਜ ਅਤੇ ਵਿਸ਼ਲੇਸ਼ਣ ਵਿੰਗ (RAW) ਚੀਫ਼ ਏਐਸ ਦੁਲਤ ਨੇ ਮੋਦੀ ਸਰਕਾਰ ਦੇ ਜੰਮੂ-ਕਸ਼ਮੀਰ ਨੂੰ ਦੋ ਹਿੱਸਿਆਂ ਵਿਚ ਵੰਡਣ ਦੇ ਫ਼ੈਸਲੇ ‘ਤੇ ਸਵਾਲ ਚੁੱਕੇ ਹਨ।

ਨਵੀਂ ਦਿੱਲੀ: ਸਾਬਕਾ ਖੋਜ ਅਤੇ ਵਿਸ਼ਲੇਸ਼ਣ ਵਿੰਗ (RAW) ਚੀਫ਼ ਏਐਸ ਦੁਲਤ ਨੇ ਮੋਦੀ ਸਰਕਾਰ ਦੇ ਜੰਮੂ-ਕਸ਼ਮੀਰ ਨੂੰ ਦੋ ਹਿੱਸਿਆਂ ਵਿਚ ਵੰਡਣ ਦੇ ਫ਼ੈਸਲੇ ‘ਤੇ ਸਵਾਲ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਜੰਮੂ-ਕਸ਼ਮੀਰ ਨੂੰ ਵੰਡਣ ਦੀ ਕੀ ਜਰੂਰਤ ਸੀ? ਕਸ਼ਮੀਰ ‘ਤੇ ਬਰੀਕੀ ਨਾਲ ਨਜ਼ਰ ਰੱਖਣ ਵਾਲੇ ਸਾਬਕਾ ਰਾਅ ਮੁਖੀ ਨੇ ਕਿਹਾ ਕਿ 370 ਧਾਰਾ ਨੂੰ ਹਟਾਇਆ ਪਰ ਸੂਬੇ ਨੂੰ ਦੋ ਹਿੱਸਿਆਂ ਵਿਚ ਕਿਉਂ ਵੰਡਿਆ ਗਿਆ।

Article 370Article 370

ਉਹਨਾਂ ਕਿਹਾ ਕਿ ਸਰਕਾਰ ਨੇ ਜੋ ਕਰਨਾ ਸੀ ਉਹ ਤਾਂ ਕਰ ਦਿੱਤਾ ਪਰ ਇਸ ਦਾ ਨਤੀਜਾ ਕੀ ਹੋਵੇਗਾ ਇਹ ਦੇਖਣਯੋਗ ਹੋਵੇਗਾ। ਅਟੱਲ ਸਰਕਾਰ ਦੇ ਕਾਰਜਕਾਲ ਵਿਚ 2000 ਤੋਂ 2004 ਤੱਕ ਕਸ਼ਮੀਰੀ ਮਾਮਲਿਆਂ ਵਿਚ ਪ੍ਰਧਾਨ ਮੰਤਰੀ ਦੇ ਸਲਾਹਕਾਰ ਰਹੇ ਦੁਲਤ ਨੇ ਕਿਹਾ ਕਿ ਉਹਨਾਂ ਨੂੰ ਬੀਤੇ ਕਈ ਦਿਨਾਂ ਤੋਂ ਮਹਿਸੂਸ ਹੋ ਰਿਹਾ ਸੀ ਕਿ ਕੁਝ ਹੋਣ ਵਾਲਾ ਹੈ ਪਰ ਸਰਕਾਰ ਅਜਿਹਾ ਵੀ ਕਰ ਦੇਵੇਗੀ ਇਸ ਦਾ ਉਹਨਾਂ ਨੂੰ ਅੰਦਾਜ਼ਾ ਵੀ ਨਹੀਂ ਸੀ।

Former RAW chief AS DulatFormer RAW chief AS Dulat

ਧਾਰਾ 370 ਦਾ ਸੂਬੇ ਵਿਚ ਹੁਣ ਕੋਈ ਮਤਲਬ ਨਹੀਂ ਰਹਿ ਗਿਆ ਸੀ, ਇਸ ਲਈ ਇਸ ਫ਼ੈਸਲੇ ਦੀ ਕੋਈ ਜਰੂਰਤ ਨਹੀਂ ਸੀ। ਉਹਨਾਂ ਨੇ ਕਿਹਾ ਕਿ ਸਰਕਾਰ ਨੇ ਜੋ ਕਰਨਾ ਸੀ ਉਹ ਕਰ ਸਕਦੀ ਸੀ ਪਰ ਭਾਜਪਾ ਦੇ ਘੋਸ਼ਣਾ ਪੱਤਰ ਵਿਚ ਇਹ ਸ਼ਾਮਿਲ ਸੀ ਤਾਂ ਉਹਨਾਂ ਨੇ ਇਸ ਨੂੰ ਪੂਰਾ ਕੀਤਾ। ਉਹਨਾਂ ਕਿਹਾ ਕਿ ਧਾਰਾ 370 ‘ਤੇ ਬਹਿਸ ਦੀ ਜਰੂਰਤ ਸੀ ਜਿਵੇਂ ਕਿ ਸੰਸਦ ਵਿਚ ਸਾਬਕਾ ਕੇਂਦਰੀ ਮੰਤਰੀ ਪੀ ਚਿਤੰਬਰਮ ਨੇ ਵੀ ਕਿਹਾ ਸੀ।

Jammu KashmirJammu Kashmir

ਏਐਸ ਦੁਲਤ ਨੇ ਕਿਹਾ ਕਿ ਜਿੱਥੇ ਤੱਕ ਉਹਨਾਂ ਦਾ ਅੰਦਾਜ਼ਾ ਹੈ, ਇਸ ਦਾ ਨਤੀਜਾ ਇਹ ਹੋਵੇਗਾ ਕਿ ਸੂਬੇ ਵਿਚ ਹਿੰਸਾ ਵਧੇਗੀ। ਕਸ਼ਮੀਰ ਨੂੰ ਬਾਹਰੀ ਨਹੀਂ ਬਲਕਿ ਅੰਦਰੂਨੀ ਤੱਤਾਂ ਤੋਂ ਖ਼ਤਰਾ  ਹੈ। ਉਹਨਾਂ ਕਿਹਾ ਕਿ ਪਾਕਿ ਦੇ ਪ੍ਰਧਾਨ ਮੰਤਰੀ ਦਾ ਇਹ ਕਹਿਣਾ ਹੈ ਇਸ ਫ਼ੈਸਲੇ ਤੋਂ ਬਾਅਦ ਪੁਲਵਾਮਾ ਵਰਗੇ ਹੋਰ ਹਮਲੇ ਹੋ ਸਕਦੇ ਹਨ ਤਾਂ ਇਸ ਦਾ ਮਤਲਬ ਇਹ ਹੈ ਕਿ ਕਸ਼ਮੀਰੀ ਲੜਕੇ ਹੀ ਇਸ ਵਿਚ ਸ਼ਾਮਲ ਹੋਣਗੇ ਕਿਉਂਕਿ ਪੁਲਵਾਮਾ ਅਤਿਵਾਦੀ ਹਮਲੇ ਵਿਚ ਕਸ਼ਮੀਰੀ ਲੜਕੇ ਸ਼ਾਮਲ  ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement