
ਰਾਜਸਥਾਨ ਵਿਚ ਸਿਆਸੀ ਉਥਲ-ਪੁਥਲ ਰੁਕਣ ਦੀ ਉਮੀਦ
ਨਵੀਂ ਦਿੱਲੀ : ਰਾਜਸਥਾਨ ਵਿਧਾਨ ਸਭਾ ਦੇ ਤਜਵੀਜ਼ਸ਼ੁਦਾ ਇਜਲਾਸ ਤੋਂ ਕੁੱਝ ਦਿਨ ਪਹਿਲਾਂ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਸੋਮਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਰਾਜ ਵਿਚ ਚੱਲ ਰਹੀ ਸਿਆਸੀ ਉਥਲ-ਪੁਥਲ ਰੁਕਣ ਦੀ ਉਮੀਦ ਹੈ।
Sachin Pilot
ਪਾਰਟੀ ਦੇ ਸੂਤਰਾਂ ਮੁਤਾਬਕ ਰਾਹੁਲ ਗਾਂਧੀ ਦੇ ਘਰ ਹੋਈ ਮੁਲਾਕਾਤ ਦੌਰਾਨ ਲਗਗਭ ਦੋ ਘੰਟਿਆਂ ਤਕ ਚਰਚਾ ਹੋਈ। ਪਾਇਲਟ ਦੇ ਕਰੀਬੀ ਸੂਤਰਾਂ ਨੇ ਦਸਿਆ ਕਿ ਰਾਜਸਥਾਨ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਪਾਰਟੀ ਦੇ ਦੋਹਾਂ ਸਿਖਰਲੇ ਆਗੂਆਂ ਸਾਹਮਣੇ ਤਫ਼ਸੀਲ ਨਾਲ ਅਪਣਾ ਪੱਖ ਰਖਿਆ ਅਤੇ ਫਿਰ ਦੋਹਾਂ ਨੇ ਉਨ੍ਹਾਂ ਦੀਆਂ ਚਿੰਤਾਵਾਂ ਦੇ ਹੱਲ ਦਾ ਭਰੋਸਾ ਦਿਵਾਇਆ।
Prianyka Gandhi
ਦੂਜੇ ਪਾਸੇ, ਕਾਂਗਰਸ ਦੇ ਸੂਤਰਾਂ ਨੇ ਕਿਹਾ ਕਿ ਪਾਇਲਟ ਨੇ ਰਾਹੁਲ ਅਤੇ ਪ੍ਰਿਯੰਕਾ ਕੋਲ ਅਪਣੀ ਗੱਲ ਰੱਖੀ ਹਾਲਾਂਕਿ ਫ਼ਿਲਹਾਲ ਸੁਲ੍ਹਾ ਦੇ ਕਿਸੇ ਫ਼ਾਰਮੂਲੇ 'ਤੇ ਸਹਿਮਤੀ ਨਹੀਂ ਬਣੀ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਸਿਆਸੀ ਉਥਲ-ਪੁਥਲ ਦੇ ਸਬੰਧ ਵਿਚ ਰਾਹੁਲ ਅਤੇ ਪ੍ਰਿਯੰਕਾ ਨਾਲ ਪਾਇਲਟ ਦੀ ਮੁਲਾਕਾਤ ਹਾਂਪੱਖੀ ਸੰਕੇਤ ਹੈ ਅਤੇ ਹੁਣ ਮਾਮਲਾ ਸੁਲਝਣ ਦੀ ਸੰਭਾਵਨਾ ਮਜ਼ਬੂਤ ਹੋ ਗਈ ਹੈ।
Rahul Gandhi
ਵਿਧਾਨ ਸਭਾ ਇਜਲਾਸ 14 ਅਗੱਸਤ ਤੋਂ ਸ਼ੁਰੂ ਹੋ ਰਿਹਾ ਹੈ ਜਿਸ ਵਿਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਬਹੁਮਤ ਸਾਬਤ ਕਰਨ ਦਾ ਯਤਨ ਕਰਨਗੇ।
sachin pilot ashok gehlot
ਮੁੱਖ ਮੰਤਰੀ ਗਹਿਲੋਤ ਵਿਰੁਧ ਖੁਲ੍ਹ ਕੇ ਬਗ਼ਾਵਤ ਕਰਨ ਅਤੇ ਵਿਧਾਇਕ ਦਲ ਦੀਆਂ ਬੈਠਕਾਂ ਵਿਚ ਸ਼ਾਮਲ ਨਾ ਹੋਣ ਮਗਰੋਂ ਕਾਂਗਰਸ ਹਾਈ ਕਮਾਨ ਨੇ ਪਾਇਲਟ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਦੇ ਅਹੁਦਿਆਂ ਤੋਂ ਹਟਾ ਦਿਤਾ ਸੀ। ਪਾਇਲਟ ਕਈ ਵਾਰ ਕਹਿ ਚੁਕੇ ਹਨ ਕਿ ਉਹ ਭਾਜਪਾ ਵਿਚ ਸ਼ਾਮਲ ਨਹੀਂ ਹੋਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।