ਰਾਜਸਥਾਨ ਮਾਮਲਾ : ਰਾਜਪਾਲ ਨੇ ਤੀਜੀ ਵਾਰ ਮੋੜੀ ਫ਼ਾਈਲ
Published : Jul 30, 2020, 11:10 am IST
Updated : Jul 30, 2020, 11:10 am IST
SHARE ARTICLE
Rajasthan case: Governor files file for third time
Rajasthan case: Governor files file for third time

ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ਨੇ ਵਿਧਾਨ ਸਭਾ ਦਾ ਇਜਲਾਸ ਬੁਲਾਉਣ ਲਈ ਸਰਕਾਰ ਦੁਆਰਾ ਭੇਜੀ ਗਈ ਫ਼ਾਈਲ ਇਕ

ਜੈਪੁਰ, 29 ਜੁਲਾਈ : ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ਨੇ ਵਿਧਾਨ ਸਭਾ ਦਾ ਇਜਲਾਸ ਬੁਲਾਉਣ ਲਈ ਸਰਕਾਰ ਦੁਆਰਾ ਭੇਜੀ ਗਈ ਫ਼ਾਈਲ ਇਕ ਵਾਰ ਫਿਰ ਵਾਪਸ ਭੇਜ ਦਿਤੀ ਹੈ।  ਰਾਜਪਾਲ ਨੇ ਸਰਕਾਰ ਨੂੰ ਪੁਛਿਆ ਹੈ ਕਿ ਉਹ ਘੱਟ ਸਮੇਂ ਦੇ ਨੋਟਿਸ ’ਤੇ ਇਜਲਾਸ ਕਿਉਂ ਬੁਲਾਉਣਾ ਚਾਹੁੰਦੀ ਹੈ, ਇਸ ਬਾਰੇ ਸਪੱਸ਼ਟ ਕਰੇ। ਇਸ ਦੇ ਨਾਲ ਹੀ ਰਾਜਪਾਲ ਨੇ ਸਰਕਾਰ ਨੂੰ ਕਿਹਾ ਹੈ ਕਿ ਉਸ ਨੇ ਵਿਸ਼ਵਾਸ ਮਤ ਹਾਸਲ ਕਰਨਾ ਹੈ, ਇਸੇ ਲਈ ਇਹ ਕਾਹਲੀ ਏਨੇ ਘੱਟ ਸਮੇਂ ਦੇ ਨੋਟਿਸ ’ਤੇ ਇਜਲਾਸ ਬੁਲਾਏ ਜਾਣ ਦਾ ਕਾਰਨ ਹੋ ਸਕਦੀ ਹੈ।

ਰਾਜ ਭਵਨ ਦੁਆਰਾ ਤੀਜੀ ਵਾਰ ਫ਼ਾਈਲ ਮੋੜੇ ਜਾਣ ਮਗਰੋਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਰਾਪਾਲ ਨੂੰ ਮਿਲੇ। ਰਾਜ ਭਵਨ ਦੇ ਬਿਆਨ ਮੁਤਾਬਕ ਵਿਧਾਨ ਸਭਾ ਇਜਲਾਸ ਬੁਲਾਉਣ ਸਬੰਧੀ ਸਰਕਾਰ ਦੀ ਤਜਵੀਜ਼ ਵਿਚ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਇਜਲਾਸ ਬੁਲਾਉਣ ਦਾ ਕਾਰਨ ਕੀ ਹੈ।  ਸਰਕਾਰ ਨੂੰ ਇਹ ਸਪੱਸ਼ਟ ਕਰਨ ਲਈ ਕਿਹਾ ਗਿਆ ਹੈ ਕਿ ਇਸ ਵੇਲੇ ਅਜਿਹੀ ਕਿਹੜੀ ਆਸਾਰਣ ਸਥਿਤੀ ਹੈ ਕਿ ਏਨੀ ਕਾਹਲੀ ਵਿਚ ਇਜਲਾਸ ਬੁਲਾਇਆ ਜਾ ਰਿਹਾ ਹੈ। 

File Photo File Photo

ਬਿਆਨ ਵਿਚ ਲਿਖਿਆ ਹੈ, ‘ਇਹ ਵੀ ਜ਼ਿਕਰਯੋਗ ਹੈ ਕਿ ਜੇ ਇਸ ਇਜਲਾਸ ਵਿਚ ਰਾਜ ਸਰਕਾਰ ਨੇ ਵਿਸ਼ਵਾਸ ਮਤ ਹਾਸਲ ਕਰਨਾ ਹੈ ਤਾਂ ਇਕ ਦੂਜੇ ਤੋਂ ਦੂਰੀ ਰੱਖਣ ਦੇ ਦਿਸ਼ਾ-ਨਿਰਦੇਸ਼ਾਂ ਨਾਲ ਘੱਟ ਸਮੇਂ ਦਾ ਇਜਲਾਸ ਬੁਲਾਉਣਾ ਸੰਭਵ ਹੈ ਜੋ ਘੱਟ ਸਮੇਂ ਦੀ ਸੂਚਨਾ ’ਤੇ ਇਜਲਾਸ ਬੁਲਾਏ ਜਾਣ ਦਾ ਤਰਕਸੰਗਤ ਕਾਰਨ ਹੋ ਸਕਦਾ ਹੈ। ਰਾਜ ਭਵਨ ਨੇ ਸਰਕਾਰ ਨੂੰ ਇਕ ਹੋਰ ਸਾਲ 21 ਦਿਨਾਂ ਦੇ ਨੋਟਿਸ ’ਤੇ ਸਦਨ ਦਾ ਆਮ ਮਾਨਸੂਨ ਸੈਸ਼ਨ ਬੁਲਾਉਣ ਦੀ ਵੀ ਦਿਤੀ ਹੈ। ਬਿਆਨ ਮੁਤਾਬਕ ਉਪਰੋਕਤ ਹਾਲਤ ਵਿਚ ਇਹ ਢੁਕਵਾਂ ਹੋਵੇਗਾ ਕਿ ਰਾਜ ਸਰਕਾਰ ਆਮ ਦਿਨਾਂ ਦਾ ਸੈਸ਼ਨ 21 ਦਿਨਾਂ ਦੇ ਨੋਟਿਸ ’ਤੇ ਬੁਲਾਏ।

ਸੂਤਰਾਂ ਮੁਤਾਬਕ ਮੁੱਖ ਮੰਤਰੀ ਗਹਿਲੋਤ ਦੁਪਹਿਰ ਸਮੇਂ ਰਾਜਪਾਲ ਨੂੰ ਮਿਲੇ। ਭਾਵੇਂ ਇਸ ਮੁਲਾਕਾਤ ਨੂੰ ਸ਼ਿਸਟਾਚਾਰ ਮੁਲਾਕਾਤ ਦਸਿਆ ਗਿਆ ਪਰ ਗਹਿਲੋਤ ਨੇ ਪਹਿਲਾਂ ਕਾਂਗਰਸ ਦੇ ਸਮਾਗਮ ਵਿਚ ਕਿਹਾ ਸੀ ਕਿ ਰਾਜਪਾਲ ਕੋਲੋਂ ਉਹ ਜਾਣਨਾ ਚਾਹੁਣਗੇ ਕਿ ਉਹ ਚਾਹੁੰਦੇ ਕੀ  ਹਨ?   (ਏਜੰਸੀ)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement