ਹਰ ਮਹੀਨੇ ਸਿਰਫ਼ 1 ਰੁਪਏ ਦਾ ਨਿਵੇਸ਼ ਕਰੋ ਅਤੇ ਪਾਓ 2 ਲੱਖ ਤੱਕ ਦਾ ਲਾਭ, ਇਸ ਤਰ੍ਹਾਂ ਕਰੋ ਰਜਿਸਟ੍ਰੇਸ਼ਨ
Published : Aug 10, 2021, 12:33 pm IST
Updated : Aug 10, 2021, 12:33 pm IST
SHARE ARTICLE
Invest only 1 rupee as Insurance permium and get benefit of 2 Lakhs under PMSBY Scheme
Invest only 1 rupee as Insurance permium and get benefit of 2 Lakhs under PMSBY Scheme

18 ਸਾਲ ਤੋਂ 70 ਸਾਲ ਦੀ ਉਮਰ ਦਾ ਕੋਈ ਵੀ ਵਿਅਕਤੀ ਇਸ ਯੋਜਨਾ ਦਾ ਲਾਭ ਲੈ ਸਕਦਾ ਹੈ। ਕਵਰ 70 ਸਾਲ ਦੀ ਉਮਰ ਪਾਰ ਕਰਨ 'ਤੇ ਖਤਮ ਹੋ ਜਾਵੇਗਾ।

ਨਵੀਂ ਦਿੱਲੀ: ਬੀਮਾ ਕਰਵਾਉਣਾ ਅੱਜ ਹਰ ਵਿਅਕਤੀ ਲਈ ਜ਼ਰੂਰੀ ਹੈ। ਇਹ ਨਾ ਸਿਰਫ ਇੱਕ ਨਿਵੇਸ਼ ਹੈ, ਬਲਕਿ ਸਮਾਜਿਕ ਸੁਰੱਖਿਆ ਦੀ ਗਰੰਟੀ ਵੀ ਹੈ। ਉੱਚ ਅਤੇ ਮੱਧ ਵਰਗ ਦੇ ਪਰਿਵਾਰਾਂ ਵਿਚ ਤਾਂ ਲੋਕ ਅਕਸਰ ਬੀਮਾ (Insurance) ਕਰਵਾਉਂਦੇ ਹਨ, ਪਰ ਗਰੀਬ ਪਰਿਵਾਰਾਂ ਲਈ ਬੀਮੇ ਦਾ ਪ੍ਰੀਮੀਅਮ (Premium of Insurance) ਅਦਾ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਫਿਰ ਵੀ ਜੇ ਤੁਹਾਨੂੰ ਕਿਹਾ ਜਾਵੇ ਕਿ ਤੁਸੀਂ ਹਰ ਮਹੀਨੇ ਪ੍ਰੀਮੀਅਮ ਵਜੋਂ ਸਿਰਫ 1 ਰੁਪਏ (Pay only 1 rupee as Premium) ਅਦਾ ਕਰਨੇ ਹਨ? ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (PMSBY) ਅਜਿਹੀ ਹੀ ਇੱਕ ਯੋਜਨਾ ਹੈ। ਇਥੋਂ ਤਕ ਕਿ ਸਭ ਤੋਂ ਗਰੀਬ ਪਰਿਵਾਰਾਂ ਦੇ ਮੈਂਬਰ ਵੀ ਅਜਿਹਾ ਕਰ ਸਕਦੇ ਹਨ।

ਹੋਰ ਪੜ੍ਹੋ: ਕਾਂਗਰਸ 'ਚ ਸਿਆਸੀ ਹਲਚਲ: ਕਪਿਲ ਸਿੱਬਲ ਦੇ ਘਰ ਡਿਨਰ ਮੀਟਿੰਗ ’ਤੇ ਇਕੱਠੇ ਹੋਏ ਵਿਰੋਧੀ ਧਿਰ ਦੇ ਨੇਤਾ

PM Narendra ModiPM Narendra Modi

ਦਰਅਸਲ, ਗਰੀਬ ਪਰਿਵਾਰਾਂ (Poor Families also get benefit) ਦੀ ਸਮਾਜਿਕ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਨੇ ਇਹ ਯੋਜਨਾ ਲਿਆਂਦੀ ਸੀ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਤਹਿਤ, 12 ਰੁਪਏ ਪ੍ਰਤੀ ਸਾਲ ਦੇ ਮਾਮੂਲੀ ਪ੍ਰੀਮੀਅਮ 'ਤੇ 2 ਲੱਖ ਰੁਪਏ ਤੱਕ ਦਾ ਦੁਰਘਟਨਾ ਕਵਰ (Accident cover) ਉਪਲਬਧ ਹੈ। ਇਸਦੀ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਪ੍ਰੀਮੀਅਮ ਵਿਚ ਸਾਲ ‘ਚ ਸਿਰਫ ਇੱਕ ਵਾਰ ਭੁਗਤਾਨ ਕਰਨਾ ਪੈਂਦਾ ਹੈ ਅਤੇ ਉਹ ਵੀ 1 ਰੁਪਏ ਦਾ। ਇਸਦੇ ਲਈ ਤੁਹਾਨੂੰ ਕੋਈ ਯਤਨ ਕਰਨ ਦੀ ਜ਼ਰੂਰਤ ਵੀ ਨਹੀਂ ਹੈ। ਇਹ ਆਪਣੇ ਆਪ ਤੁਹਾਡੇ ਬੈਂਕ ਖਾਤੇ ਵਿਚੋਂ ਕੱਟ (Automatic Deduct) ਲਿਆ ਜਾਂਦਾ ਹੈ।

ਹੋਰ ਪੜ੍ਹੋ: ਪਾਕਿਸਤਾਨ: ਢਾਹਿਆ ਗਿਆ ਗਣੇਸ਼ ਮੰਦਿਰ ਮੁਰੰਮਤ ਤੋਂ ਬਾਅਦ ਹਿੰਦੂਆਂ ਨੂੰ ਸੌਂਪਿਆ, 50 ਲੋਕ ਗ੍ਰਿਫ਼ਤਾਰ

PMSBYPMSBY

ਰਜਿਸਟਰ ਕਿਵੇਂ ਕਰੀਏ?

ਸਰਕਾਰ ਦੀ ਇਸ ਸਕੀਮ ਵਿਚ ਰਜਿਸਟਰ (Registration) ਹੋਣਾ ਬਹੁਤ ਸੌਖਾ ਹੈ। ਇਸਦੇ ਲਈ ਤੁਸੀਂ ਆਪਣੇ ਕਿਸੇ ਵੀ ਨੇੜਲੇ ਬੈਂਕ ਵਿਚ ਜਾ ਕੇ ਅਪਲਾਈ ਕਰ ਸਕਦੇ ਹੋ। ਇੰਨਾ ਹੀ ਨਹੀਂ, ਜੇ ਤੁਸੀਂ ਚਾਹੋ, ਤਾਂ ਤੁਸੀਂ ਕਿਸੇ ਬੈਂਕ ਮਿੱਤਰ ਦੀ ਮਦਦ ਵੀ ਲੈ ਸਕਦੇ ਹੋ ਜਾਂ ਤੁਸੀਂ ਬੀਮਾ ਏਜੰਟ ਨਾਲ ਵੀ ਸੰਪਰਕ ਕਰ ਸਕਦੇ ਹੋ। ਸਰਕਾਰੀ ਅਤੇ ਨਿੱਜੀ ਬੀਮਾ ਕੰਪਨੀਆਂ ਬੈਂਕਾਂ ਦੇ ਸਹਿਯੋਗ ਨਾਲ ਇਹ ਸੇਵਾ ਪ੍ਰਦਾਨ ਕਰਦੀਆਂ ਹਨ।

Life InsuranceLife Insurance

ਹਰ ਮਹੀਨੇ 1 ਰੁਪਏ ਦੇ ਖਰਚ ਨਾਲ 2 ਲੱਖ ਰੁਪਏ ਤੱਕ ਦਾ ਲਾਭ

PMSBY ਦਾ ਸਾਲਾਨਾ ਪ੍ਰੀਮੀਅਮ ਸਿਰਫ 12 ਰੁਪਏ ਯਾਨੀ ਸਿਰਫ 1 ਰੁਪਏ ਪ੍ਰਤੀ ਮਹੀਨਾ ਹੈ। ਹਰ ਸਾਲ 31 ਮਈ ਤੋਂ ਪਹਿਲਾਂ, ਪ੍ਰੀਮੀਅਮ ਦੀ ਰਕਮ ਤੁਹਾਡੇ ਬੈਂਕ ਖਾਤੇ (Bank Account) ਤੋਂ ਆਪਣੇ ਆਪ ਕੱਟੀ ਜਾਵੇਗੀ ਅਤੇ ਤੁਹਾਨੂੰ 1 ਜੂਨ ਤੋਂ 31 ਮਈ ਦੀ ਮਿਆਦ ਲਈ ਕਵਰ ਮਿਲੇਗਾ। ਇਸ ਯੋਜਨਾ ਦੇ ਤਹਿਤ, ਜੇਕਰ ਬੀਮਾਯੁਕਤ ਵਿਅਕਤੀ ਦੀ ਦੁਰਘਟਨਾ ਵਿਚ ਮੌਤ ਹੋ ਜਾਂਦੀ ਹੈ ਜਾਂ ਉਹ ਪੂਰੀ ਤਰ੍ਹਾਂ ਅਪਾਹਜ ਹੋ ਜਾਂਦਾ ਹੈ, ਤਾਂ ਉਸਨੂੰ 2 ਲੱਖ ਰੁਪਏ ਦਾ ਦੁਰਘਟਨਾ ਬੀਮਾ ਪ੍ਰਾਪਤ ਹੁੰਦਾ ਹੈ। ਦੂਜੇ ਪਾਸੇ, ਸਥਾਈ ਅੰਸ਼ਕ ਅਪਾਹਜਤਾ ਦੇ ਮਾਮਲੇ ਵਿਚ, 1 ਲੱਖ ਰੁਪਏ ਦਾ ਕਵਰ ਉਪਲਬਧ ਹੈ।

ਹੋਰ ਪੜ੍ਹੋ: ਪੰਜਾਬ ‘ਚ ਇਕ ਹੋਰ ਸਿਆਸੀ ਪਾਰਟੀ ਦਾ ਆਗਾਜ਼, ਗੁਰਨਾਮ ਸਿੰਘ ਚੜੂਨੀ ਹੋਣਗੇ ਮੁੱਖ ਮੰਤਰੀ ਚੇਹਰਾ

PMSBY SchemePMSBY Scheme

ਕੌਣ-ਕੌਣ ਲੈ ਸਕਦਾ ਇਸ ਸਕੀਮ ਦਾ ਲਾਭ?

18 ਸਾਲ ਤੋਂ 70 ਸਾਲ ਦੀ ਉਮਰ ਦਾ ਕੋਈ ਵੀ ਵਿਅਕਤੀ ਇਸ ਯੋਜਨਾ ਦਾ ਲਾਭ ਲੈ ਸਕਦਾ ਹੈ। ਕਵਰ 70 ਸਾਲ ਦੀ ਉਮਰ ਪਾਰ ਕਰਨ 'ਤੇ ਖਤਮ ਹੋ ਜਾਵੇਗਾ। ਇਸ ਸਕੀਮ ਦਾ ਲਾਭ ਲੈਣ ਲਈ, ਬੈਂਕ ਵਿਚ ਖਾਤਾ ਹੋਣਾ ਜ਼ਰੂਰੀ ਹੈ। ਨਾਲ ਹੀ, 31 ਮਈ ਨੂੰ ਯਾਨੀ ਪ੍ਰੀਮੀਅਮ ਕਟੌਤੀ ਦੇ ਦੌਰਾਨ ਖਾਤੇ ਵਿਚ ਬਕਾਇਆ (Balance) ਹੋਣਾ ਜ਼ਰੂਰੀ ਹੈ। ਜੇਕਰ ਬੈਂਕ ਖਾਤਾ ਬੰਦ ਹੈ ਤਾਂ ਪਾਲਿਸੀ ਰੱਦ ਹੋ ਜਾਵੇਗੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement