
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਪੀਐਮ ਕਿਸਾਨ ਯੋਜਨਾ ਤਹਿਤ 9.75 ਕਰੋੜ ਤੋਂ ਵੀ ਜ਼ਿਆਦਾ ਕਿਸਾਨਾਂ ਨੂੰ ਲਗਭਗ 19,500 ਕਰੋੜ ਰੁਪਏ ਜਾਰੀ ਕੀਤੇ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਪੀਐਮ ਕਿਸਾਨ ਯੋਜਨਾ ਤਹਿਤ 9.75 ਕਰੋੜ ਤੋਂ ਵੀ ਜ਼ਿਆਦਾ ਕਿਸਾਨਾਂ ਨੂੰ ਲਗਭਗ 19,500 ਕਰੋੜ ਰੁਪਏ ਜਾਰੀ ਕੀਤੇ। ਇਸ ਦੇ ਨਾਲ ਹੀ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 9ਵੀਂ ਕਿਸ਼ਤ ਜਾਰੀ ਕੀਤੀ ਗਈ। ਇਸ ਦੇ ਤਹਿਤ ਲਗਭਗ 1.57 ਕਰੋੜ ਰੁਪਏ ਕਿਸਾਨ ਪਰਿਵਾਰਾਂ ਨੂੰ ਦਿੱਤੇ ਗਏ ਹਨ।
PM modi
ਹੋਰ ਪੜ੍ਹੋ: ਸਰਕਾਰ ਨੂੰ ਮਿਲਿਆ ਵਿਰੋਧੀ ਧਿਰਾਂ ਦਾ ਸਮਰਥਨ, 127ਵਾਂ ਸੰਵਿਧਾਨ ਸੋਧ ਬਿਲ ਲੋਕ ਸਭਾ 'ਚ ਪੇਸ਼
ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ। ਉਹਨਾਂ ਕਿਹਾ, ‘ਅੱਜ ਤੋਂ ਕੁਝ ਦਿਨ ਬਾਅਦ ਹੀ 15 ਅਗਸਤ ਆਉਣ ਵਾਲੀ ਹੈ। ਇਸ ਵਾਰ ਦੇਸ਼ ਅਪਣਾ 75ਵਾਂ ਆਜ਼ਾਦੀ ਦਿਹਾੜਾ ਮਨਾਉਣ ਜਾ ਰਿਹਾ ਹੈ। ਇਹ ਮਹੱਤਵਪੂਰਨ ਪੜਾਅ ਸਾਡੇ ਲਈ ਨਾ ਸਿਰਫ ਮਾਣ ਵਾਲੀ ਗੱਲ ਹੈ ਬਲਕਿ ਇਹ ਨਵੇਂ ਸੰਕਲਪਾਂ, ਨਵੇਂ ਟੀਚਿਆਂ ਅਤੇ ਨਵੇਂ ਜਸ਼ਨ ਦਾ ਮੌਕਾ ਵੀ ਹੈ। ਇਸ ਮੌਕੇ ਸਾਨੂੰ ਇਹ ਫੈਸਲਾ ਕਰਨਾ ਹੋਵੇਗਾ ਕਿ ਅਸੀਂ ਆਉਣ ਵਾਲੇ 25 ਸਾਲਾਂ ਵਿਚ ਭਾਰਤ ਨੂੰ ਕਿੱਥੇ ਦੇਖਣਾ ਚਾਹੁੰਦੇ ਹਾਂ’।
PM Kisan scheme
ਹੋਰ ਪੜ੍ਹੋ: ਸ਼ਿਵਸੈਨਾ ਦਾ ਸਵਾਲ- ਰਾਜੀਵ ਗਾਂਧੀ ਨੇ ਹਾਕੀ ਨਹੀਂ ਚੁੱਕੀ ਤਾਂ ਮੋਦੀ ਨੇ ਕ੍ਰਿਕਟ ਵਿਚ ਕੀ ਕੀਤਾ?
ਉਹਨਾਂ ਕਿਹਾ, ‘ਦੇਸ਼ ਜਦੋਂ ਆਜ਼ਾਦੀ ਦੇ 100 ਸਾਲ ਪੂਰੇ ਕਰੇਗਾ, 2047 ਵਿਚ ਉਦੋਂ ਭਾਰਤ ਦੀ ਸਥਿਤੀ ਕੀ ਹੋਵੇਗੀ। ਇਹ ਤੈਅ ਕਰਨ ਵਿਚ ਸਾਡੀ ਖੇਤੀ, ਸਾਡੇ ਕਿਸਾਨਾਂ ਦੀ ਬਹੁਤ ਵੱਡੀ ਭੂਮਿਕਾ ਹੈ। ਇਹ ਸਮਾਂ ਭਾਰਤ ਦੀ ਖੇਤੀ ਨੂੰ ਇਕ ਅਜਿਹੀ ਦਿਸ਼ਾ ਦੇਣ ਦਾ ਹੈ, ਜੋ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕੇ ਅਤੇ ਨਵੇਂ ਮੌਕਿਆਂ ਦਾ ਲਾਭ ਚੁੱਕ ਸਕੇ’। ਪੀਐਮ ਮੋਦੀ ਨੇ ਕਿਹਾ ਕਿ, ‘ਸਰਕਾਰ ਨੇ ਖਰੀਫ ਹੋਵੇ ਜਾਂ ਰਬੀ ਸੀਜ਼ਨ, ਕਿਸਨਾਂ ਕੋਲੋਂ ਐਮਐਸਪੀ ’ਤੇ ਹੁਣ ਤੱਕ ਦੀ ਸਭ ਤੋਂ ਵੱਡੀ ਖਰੀਦ ਕੀਤੀ ਹੈ। ਇਸ ਨਾਲ ਲਗਭਗ 1 ਲੱਖ 70 ਹਜ਼ਾਰ ਕਰੋੜ ਰੁਪਏ ਝੋਨਾ ਉਤਪਾਦਕਾਂ ਅਤੇ ਲਗਭਗ 85 ਹਜ਼ਾਰ ਕਰੋੜ ਰੁਪਏ ਸਿੱਧੇ ਕਣਕ ਉਤਪਾਦਕਾਂ ਦੇ ਖਾਤੇ ਵਿਚ ਸਿੱਧੇ ਪਹੁੰਚੇ ਹਨ’।
PM Kisan Scheme
ਹੋਰ ਪੜ੍ਹੋ: 96 ਸਾਲ ਪਹਿਲਾਂ ਵਾਪਰੇ ਕਾਕੋਰੀ ਕਾਂਡ ਦੀ ਕਹਾਣੀ? ਯੋਗੀ ਸਰਕਾਰ ਨੇ ਨਾਂਅ ਰੱਖਿਆ 'ਟ੍ਰੇਨ ਐਕਸ਼ਨ ਡੇਅ'
ਉਹਨਾਂ ਕਿਹਾ ਕਿ ਕੁਝ ਸਾਲ ਪਹਿਲਾਂ ਜਦੋਂ ਦੇਸ਼ ਵਿਚ ਦਾਲਾਂ ਦੀ ਬਹੁਤ ਕਮੀ ਹੋ ਗਈ ਸੀ ਤਾਂ ਮੈਂ ਕਿਸਾਨਾਂ ਨੂੰ ਦਾਲ ਉਤਪਾਦਨ ਵਧਾਉਣ ਦਾ ਸੁਝਾਅ ਦਿੱਤਾ ਸੀ। ਮੇਰੀ ਉਸ ਸਲਾਹ ਨੂੰ ਕਿਸਾਨਾਂ ਨੇ ਮੰਨਿਆ ਅਤੇ ਨਤੀਜਾ ਇਹ ਹੋਇਆ ਕਿ ਬੀਤੇ 6 ਸਾਲ ਵਿਚ ਦੇਸ਼ ਵਿਚ ਦਾਲ ਉਤਪਾਦਨ ਵਿਚ ਲਗਭਗ 50% ਦਾ ਵਾਧਾ ਹੋਇਆ ਹੈ। ਪੀਐਮ ਮੋਦੀ ਨੇ ਸੰਬੋਧਨ ਦੌਰਾਨ ਕਿਹਾ ਕਿ ਹੁਣ ਦੇਸ਼ ਦੀਆਂ ਖੇਤੀਬਾੜੀ ਨੀਤੀਆਂ ਵਿਚ ਇਹਨਾਂ ਛੋਟੇ ਕਿਸਾਨਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਖੇਤੀਬਾੜੀ ਨਿਰਯਾਤ ਦੇ ਮਾਮਲੇ ਵਿਚ ਪਹਿਲੀ ਵਾਰ ਦੁਨੀਆਂ ਦੇ ਟਾਪ-10 ਦੇਸ਼ਾਂ ਵਿਚ ਪਹੁੰਚਿਆ ਹੈ। ਕੋਰੋਨਾ ਕਾਲ ਵਿਚ ਦੇਸ਼ ਨੇ ਖੇਤੀਬਾੜੀ ਨਿਰਯਾਤ ਦੇ ਨਵੇਂ ਰਿਕਾਰਡ ਬਣਾਏ ਹਨ।