Bengaluru News : ਭਾਰਤ ਦੁਨੀਆਂ ਦੀ ਸੱਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ : ਪ੍ਰਧਾਨ ਮੰਤਰੀ ਮੋਦੀ 
Published : Aug 10, 2025, 7:31 pm IST
Updated : Aug 10, 2025, 7:31 pm IST
SHARE ARTICLE
ਭਾਰਤ ਦੁਨੀਆਂ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ : ਪ੍ਰਧਾਨ ਮੰਤਰੀ ਮੋਦੀ 
ਭਾਰਤ ਦੁਨੀਆਂ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ : ਪ੍ਰਧਾਨ ਮੰਤਰੀ ਮੋਦੀ 

Bengaluru News : ਪ੍ਰਧਾਨ ਮੰਤਰੀ ਦੀ ਇਹ ਟਿਪਣੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਬਿਆਨ ਤੋਂ ਕੁੱਝ ਦਿਨ ਬਾਅਦ ਆਈ

Bengaluru News in Punjabi : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਦੁਨੀਆਂ ਦੀ ਤੀਜੀ ਵੱਡੀ ਅਰਥਵਿਵਸਥਾ ਬਣਨ ਵਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਇਹ ਰਫ਼ਤਾਰ ‘ਸੁਧਾਰ, ਪ੍ਰਦਰਸ਼ਨ ਅਤੇ ਤਬਦੀਲੀ’ ਦੀ ਭਾਵਨਾ ਨਾਲ ਹਾਸਲ ਕੀਤੀ ਗਈ ਹੈ। 

ਪ੍ਰਧਾਨ ਮੰਤਰੀ ਦੀ ਇਹ ਟਿਪਣੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਬਿਆਨ ਤੋਂ ਕੁੱਝ ਦਿਨ ਬਾਅਦ ਆਈ ਹੈ, ਜਿਸ ’ਚ ਉਨ੍ਹਾਂ ਨੇ ਕਿਹਾ ਸੀ ਕਿ ਭਾਰਤ ਇਕ ਮਰੀ ਹੋਈ ਅਰਥਵਿਵਸਥਾ ਹੈ। ਮੋਦੀ ਨੇ ਕਿਹਾ ਕਿ ਪਿਛਲੇ 11 ਸਾਲਾਂ ਦੌਰਾਨ ਭਾਰਤ ਦੀ ਅਰਥਵਿਵਸਥਾ ਵਿਸ਼ਵ ਪੱਧਰ ਉਤੇ 10ਵੇਂ ਸਥਾਨ ਤੋਂ ਚੋਟੀ ਦੇ 5 ਦੇਸ਼ਾਂ ’ਚ ਸ਼ਾਮਲ ਹੋ ਗਈ ਹੈ ਅਤੇ ਤੇਜ਼ੀ ਨਾਲ ਚੋਟੀ ਦੀਆਂ ਤਿੰਨ ਅਰਥਵਿਵਸਥਾਵਾਂ ਵਿਚੋਂ ਇਕ ਬਣਨ ਵਲ ਵਧ ਰਹੀ ਹੈ। 

ਬੈਂਗਲੁਰੂ ਮੈਟਰੋ ਫੇਜ਼-3 ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਅਤੇ 3 ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀਆਂ ਨੂੰ ਹਰੀ ਝੰਡੀ ਵਿਖਾਉਣ ਅਤੇ ਮੈਟਰੋ ਰੇਲ ਯੈਲੋ ਲਾਈਨ ਦਾ ਉਦਘਾਟਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਅਪਣੇ ਸੰਬੋਧਨ ਵਿਚ ਵੱਖ-ਵੱਖ ਖੇਤਰਾਂ ਦੇ ਵਿਕਾਸ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਆਤਮਨਿਰਭਰ ਭਾਰਤ ਦੇ ਸੰਕਲਪ ਨੂੰ ਮਜ਼ਬੂਤ ਕਰਦੀਆਂ ਹਨ। 

ਉਨ੍ਹਾਂ ਕਿਹਾ ਕਿ ਇਹ ਗਤੀ ਸਪੱਸ਼ਟ ਇਰਾਦੇ ਅਤੇ ਇਮਾਨਦਾਰ ਯਤਨਾਂ ਨਾਲ ਪ੍ਰਾਪਤ ਕੀਤੀ ਗਈ ਹੈ ਅਤੇ, ‘‘ਅਸੀਂ ਦੁਨੀਆਂ ਦੀਆਂ ਚੋਟੀ ਦੀਆਂ ਤਿੰਨ ਅਰਥਵਿਵਸਥਾਵਾਂ ਵਿਚੋਂ ਇਕ ਬਣਨ ਲਈ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ। ਸਾਨੂੰ ਇਹ ਗਤੀ ਕਿਵੇਂ ਮਿਲੀ? ਅਸੀਂ ਇਹ ਸੁਧਾਰ, ਪ੍ਰਦਰਸ਼ਨ ਅਤੇ ਤਬਦੀਲੀ ਦੀ ਭਾਵਨਾ ਨਾਲ ਪ੍ਰਾਪਤ ਕੀਤਾ ਹੈ।’’

ਬੁਨਿਆਦੀ ਢਾਂਚੇ ਦੇ ਵਿਕਾਸ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ, ‘‘2014 ਵਿਚ ਮੈਟਰੋ ਰੇਲ ਸੇਵਾਵਾਂ ਸਿਰਫ ਪੰਜ ਸ਼ਹਿਰਾਂ ਤਕ ਸੀਮਤ ਸਨ। ਅੱਜ, ਮੈਟਰੋ ਰੇਲ ਨੈੱਟਵਰਕ 24 ਸ਼ਹਿਰਾਂ ਵਿਚ 1,000 ਕਿਲੋਮੀਟਰ ਤੋਂ ਵੱਧ ਫੈਲਿਆ ਹੋਇਆ ਹੈ, ਜਿਸ ਨਾਲ ਭਾਰਤ ਵਿਸ਼ਵ ਪੱਧਰ ਉਤੇ ਤੀਜਾ ਸੱਭ ਤੋਂ ਵੱਡਾ ਮੈਟਰੋ ਨੈਟਵਰਕ ਬਣ ਗਿਆ ਹੈ।’’

ਉਨ੍ਹਾਂ ਕਿਹਾ, ‘‘ਆਜ਼ਾਦੀ ਤੋਂ ਲੈ ਕੇ 2014 ਤਕ ਸਿਰਫ 20,000 ਕਿਲੋਮੀਟਰ ਰੇਲ ਨੈੱਟਵਰਕ ਦਾ ਬਿਜਲੀਕਰਨ ਕੀਤਾ ਗਿਆ ਸੀ। ਇਕੱਲੇ 11 ਸਾਲਾਂ ਦੌਰਾਨ, 2014 ਤੋਂ 2025 ਤਕ, ਇਹ ਵਧ ਕੇ 40,000 ਕਿਲੋਮੀਟਰ ਹੋ ਗਿਆ ਹੈ। ਇਸੇ ਤਰ੍ਹਾਂ, 2014 ਵਿਚ ਦੇਸ਼ ਵਿਚ 74 ਹਵਾਈ ਅੱਡੇ ਸਨ, ਜੋ ਅੱਜ 160 ਤੋਂ ਵੱਧ ਹੋ ਗਏ ਹਨ ਅਤੇ ਇਸੇ ਤਰ੍ਹਾਂ, ਕੌਮੀ ਜਲ ਮਾਰਗ ਸਿਰਫ 3 ਤੋਂ ਵਧ ਕੇ 30 ਹੋ ਗਏ ਹਨ।’’ 

ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਨੇ ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਵੀ ਵੱਡੀ ਛਾਲ ਮਾਰੀ ਹੈ। ਉਨ੍ਹਾਂ ਕਿਹਾ, ‘‘ਸਾਲ 2014 ਤਕ 7 ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਅਤੇ 387 ਮੈਡੀਕਲ ਕਾਲਜ ਸਨ। ਹੁਣ ਇਹ 22 ਏਮਜ਼ ਅਤੇ 704 ਮੈਡੀਕਲ ਕਾਲਜਾਂ ਤਕ ਪਹੁੰਚ ਗਿਆ ਹੈ, ਜੋ ਲੋਕਾਂ ਦੀ ਸੇਵਾ ਕਰ ਰਹੇ ਹਨ।

ਪਿਛਲੇ 11 ਸਾਲਾਂ ’ਚ, ਦੇਸ਼ ਭਰ ਦੇ ਮੈਡੀਕਲ ਕਾਲਜਾਂ ਵਿਚ ਇਕ ਲੱਖ ਤੋਂ ਵੱਧ ਨਵੀਆਂ ਸੀਟਾਂ ਸ਼ਾਮਲ ਕੀਤੀਆਂ ਗਈਆਂ ਹਨ। ਆਈ.ਆਈ.ਟੀ. ਦੀ ਗਿਣਤੀ 16 ਤੋਂ ਵਧ ਕੇ 23, ਆਈ.ਆਈ.ਆਈ.ਟੀ. ਦੀ ਗਿਣਤੀ 9 ਤੋਂ ਵਧ ਕੇ 25 ਅਤੇ ਆਈ.ਆਈ.ਐਮ. ਦੀ ਗਿਣਤੀ 13 ਤੋਂ ਵਧ ਕੇ 21 ਹੋ ਗਈ ਹੈ। ਅੱਜ, ਉੱਚ ਸਿੱਖਿਆ ਦੇ ਖੇਤਰ ਵਿਚ ਵਿਦਿਆਰਥੀਆਂ ਲਈ ਵਧੇਰੇ ਮੌਕੇ ਉਪਲਬਧ ਹਨ।’’

ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਦੇਸ਼ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ, ਗਰੀਬਾਂ ਅਤੇ ਹਾਸ਼ੀਏ ਉਤੇ ਪਏ ਲੋਕਾਂ ਦੀ ਜ਼ਿੰਦਗੀ ਉਸੇ ਰਫਤਾਰ ਨਾਲ ਬਦਲ ਰਹੀ ਹੈ। ਉਨ੍ਹਾਂ ਕਿਹਾ, ‘‘2014 ਤੋਂ ਪਹਿਲਾਂ ਕੁਲ ਨਿਰਯਾਤ 468 ਅਰਬ ਡਾਲਰ ਸੀ ਪਰ ਅੱਜ ਇਹ 824 ਅਰਬ ਡਾਲਰ ਹੈ। ਅਸੀਂ ਮੋਬਾਈਲ ਫੋਨ ਆਯਾਤ ਕਰਦੇ ਸੀ ਪਰ ਹੁਣ ਅਸੀਂ ਮੋਬਾਈਲ ਹੈਂਡਸੈੱਟ ਦੇ ਚੋਟੀ ਦੇ ਪੰਜ ਨਿਰਯਾਤਕ ਹਾਂ।

2014 ਤੋਂ ਪਹਿਲਾਂ ਸਾਡਾ ਇਲੈਕਟ੍ਰਾਨਿਕ ਨਿਰਯਾਤ 6 ਅਰਬ ਡਾਲਰ ਸੀ ਜੋ ਹੁਣ ਵਧ ਕੇ 38 ਅਰਬ ਡਾਲਰ ਹੋ ਗਿਆ ਹੈ। 2014 ਤੋਂ ਪਹਿਲਾਂ ਭਾਰਤ ਦਾ ਆਟੋਮੋਬਾਈਲ ਨਿਰਯਾਤ 16 ਬਿਲੀਅਨ ਡਾਲਰ ਸੀ ਅਤੇ ਹੁਣ ਇਹ ਦੁੱਗਣੇ ਤੋਂ ਵੱਧ ਹੋ ਗਿਆ ਹੈ, ਜਿਸ ਨਾਲ ਭਾਰਤ ਵਿਸ਼ਵ ਪੱਧਰ ਉਤੇ ਚੌਥਾ ਵੱਡਾ ਆਟੋਮੋਬਾਈਲ ਨਿਰਯਾਤਕ ਬਣ ਗਿਆ ਹੈ।’’

ਪ੍ਰਧਾਨ ਮੰਤਰੀ ਨੇ ਕਿਹਾ, ‘‘ਇਹ ਪ੍ਰਾਪਤੀਆਂ ਆਤਮਨਿਰਭਰ ਭਾਰਤ ਦੇ ਸਾਡੇ ਸੰਕਲਪ ਨੂੰ ਤਾਕਤ ਦਿੰਦੀਆਂ ਹਨ। ਅਸੀਂ ਇਕੱਠੇ ਮਾਰਚ ਕਰਾਂਗੇ ਅਤੇ ਵਿਕਸਤ ਭਾਰਤ ਦਾ ਨਿਰਮਾਣ ਕਰਾਂਗੇ।’’

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਅਗਲੀ ਵੱਡੀ ਤਰਜੀਹ ਤਕਨਾਲੋਜੀ ਵਿਚ ਆਤਮ ਨਿਰਭਰ ਬਣਨਾ ਹੋਣਾ ਚਾਹੀਦਾ ਹੈ। ਭਾਰਤੀ ਤਕਨੀਕੀ ਕੰਪਨੀਆਂ ਨੇ ਪੂਰੀ ਦੁਨੀਆਂ ਲਈ ਸਾਫਟਵੇਅਰ ਅਤੇ ਉਤਪਾਦ ਵਿਕਸਿਤ ਕਰ ਕੇ ਵਿਸ਼ਵ ਪੱਧਰ ਉਤੇ ਅਪਣੀ ਪਛਾਣ ਬਣਾਈ ਹੈ। 

ਉੱਭਰ ਰਹੇ ਖੇਤਰਾਂ ਵਿਚ ਅਗਵਾਈ ਕਰਨ ਲਈ ਕੇਂਦਰਿਤ ਯਤਨਾਂ ਦੀ ਵਕਾਲਤ ਕਰਦਿਆਂ ਉਨ੍ਹਾਂ ਨੇ ‘ਮੇਕ ਇਨ ਇੰਡੀਆ’ ਅਤੇ ਨਿਰਮਾਣ ਖੇਤਰ ਵਿਚ ਬੈਂਗਲੁਰੂ ਅਤੇ ਕਰਨਾਟਕ ਦੀ ਮੌਜੂਦਗੀ ਨੂੰ ਮਜ਼ਬੂਤ ਕਰਨ ਦੀ ਲੋੜ ਉਤੇ ਜ਼ੋਰ ਦਿਤਾ। 

ਉਨ੍ਹਾਂ ਅਪੀਲ ਕੀਤੀ ਕਿ ਭਾਰਤ ਦੇ ਉਤਪਾਦਾਂ ਨੂੰ ‘ਜ਼ੀਰੋ ਡਿਫੈਕਟ, ਜ਼ੀਰੋ ਇਫੈਕਟ’ ਮਾਪਦੰਡ ਦੀ ਪਾਲਣਾ ਕਰਨੀ ਚਾਹੀਦੀ ਹੈ, ਜਿਸ ਦਾ ਮਤਲਬ ਹੈ ਕਿ ਉਹ ਗੁਣਵੱਤਾ ਵਿਚ ਨਿਰਦੋਸ਼ ਹੋਣੇ ਚਾਹੀਦੇ ਹਨ ਅਤੇ ਵਾਤਾਵਰਣ ਉਤੇ ਕੋਈ ਨਕਾਰਾਤਮਕ ਪ੍ਰਭਾਵ ਨਹੀਂ ਪਾਉਣਾ ਚਾਹੀਦਾ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਕਰਨਾਟਕ ਦੀ ਪ੍ਰਤਿਭਾ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਦੀ ਅਗਵਾਈ ਕਰੇਗੀ। 

ਪੁਲਾੜ ਮਿਸ਼ਨਾਂ ਦੇ ਸਬੰਧ ਵਿਚ ਉਨ੍ਹਾਂ ਕਿਹਾ ਕਿ ਭਾਰਤ ‘ਘੱਟ ਲਾਗਤ ਵਾਲੇ ਹਾਈ-ਟੈਕ ਪੁਲਾੜ ਮਿਸ਼ਨਾਂ’ ਦੀ ਉਦਾਹਰਣ ਬਣ ਗਿਆ ਹੈ, ਜਿਸ ਦਾ ਮਤਲਬ ਹੈ ਕਿ ਭਾਰਤ ਭਵਿੱਖ ਦੀਆਂ ਤਕਨਾਲੋਜੀਆਂ ਦੇ ਖੇਤਰ ਵਿਚ ਅੱਗੇ ਵਧ ਰਿਹਾ ਹੈ। ਇਸ ਮੌਕੇ ਰਾਜਪਾਲ ਥਾਵਰਚੰਦ ਗਹਿਲੋਤ, ਮੁੱਖ ਮੰਤਰੀ ਸਿਧਾਰਮਈਆ, ਕੇਂਦਰੀ ਮੰਤਰੀ ਮਨੋਹਰ ਲਾਲ, ਐਚ.ਡੀ. ਕੁਮਾਰਸਵਾਮੀ, ਅਸ਼ਵਨੀ ਵੈਸ਼ਣਵ, ਵੀ. ਸੋਮਨਾ, ਸ਼ੋਭਾ ਕਰਾਂਦਲਾਜੇ ਮੌਜੂਦ ਸਨ। 

(For more news apart from  India is the fastest growing economy in world: PM Modi News in Punjabi, stay tuned to Rozana Spokesman)

Location: India, Karnataka, Bengaluru

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement