ਇਕ ਸਾਬਤ ਸੂਰਤ ਸਿੱਖ ਨੂੰ ਦਿੱਲੀ ਦੇ ਹੋਟਲ ਵਿਚ ਜਾਣ ਤੋਂ ਰੋਕਿਆ
Published : Sep 10, 2019, 10:38 am IST
Updated : Sep 10, 2019, 11:25 am IST
SHARE ARTICLE
Denied entry at Delhi restaurant over religion and attire, alleges Sikh man
Denied entry at Delhi restaurant over religion and attire, alleges Sikh man

ਇਹ ਘਟਨਾ ਸਨਿੱਚਰਵਾਰ ਰਾਤ ਦੀ ਹੈ ਜਦੋਂ ਉਨ੍ਹਾਂ ਤੇ ਉਨ੍ਹਾਂ ਦੇ ਇੱਕ ਹੋਰ ਦੋਸਤ ਨਾਲ ਦੁਰਵਿਹਾਰ ਕੀਤਾ ਗਿਆ

ਨਵੀਂ ਦਿੱਲੀ- ਇੱਕ ਸਾਬਤ–ਸੂਰਤ ਸਿੱਖ ਸ੍ਰੀ ਪਰਮ ਸਾਹਿਬ ਨੂੰ ਦਿੱਲੀ ਦੇ ਇੱਕ ਰੈਸਟੋਰੈਂਟ ‘ਵੀ ਕੁਤਬ’ ਦੇ ਪ੍ਰਬੰਧਕਾਂ ਨੇ ਸਿਰਫ਼ ਇਸ ਲਈ ਅੰਦਰ ਦਾਖ਼ਲ ਹੋਣ ਤੋਂ ਰੋਕ ਦਿੱਤਾ ਕਿਉਂਕਿ ਉਨ੍ਹਾਂ ਨੂੰ ਉਨ੍ਹਾਂ ਦੇ ਦਾੜ੍ਹੀ–ਕੇਸ ਪਸੰਦ ਨਹੀਂ ਸਨ। ਸ੍ਰੀ ਪਰਮ ਸਾਹਿਬ ਨੇ ਆਪਣੇ ਨਾਲ ਹੋਈ ਇਹ ਸਾਰੀ ਵਾਰਦਾਤ ਨੂੰ ਇੰਸਟਾਗ੍ਰਾਮ ਉੱਤੇ ਸਾਂਝਾ ਕਰਦਿਆਂ ਦੋਸ਼ ਲਾਇਆ ਹੈ ਕਿ ਰੈਸਟੋਰੈਂਟ ਦੇ ਸਟਾਫ਼ ਨੇ ਉਨ੍ਹਾਂ ਨਾਲ ਮਾੜਾ ਸਲੂਕ ਕੀਤਾ।

Param SahibParam Sahib

ਇਹ ਘਟਨਾ ਸਨਿੱਚਰਵਾਰ ਰਾਤ ਦੀ ਹੈ ਜਦੋਂ ਉਨ੍ਹਾਂ ਤੇ ਉਨ੍ਹਾਂ ਦੇ ਇੱਕ ਹੋਰ ਦੋਸਤ ਨਾਲ ਦੁਰਵਿਹਾਰ ਕੀਤਾ ਗਿਆ। ਉਨ੍ਹਾਂ ਆਪਣੀ ਇੰਸਟਾਗ੍ਰਾਮ ਪੋਸਟ ਵਿਚ ਲਿਖਿਆ ਹੈ ਕਿ – ‘ਮੈਨੂੰ ਸਿਰਫ਼ ਮੇਰੀ ਅਣਕੱਟੀ ਦਾੜ੍ਹੀ ਤੇ ਕੇਸਾਂ ਕਾਰਨ ਰੈਸਟੋਰੈਂਟ ਅੰਦਰ ਦਾਖ਼ਲ ਹੋਣ ਤੋਂ ਮਨ੍ਹਾਂ ਕੀਤਾ ਗਿਆ ਕਿਉਂਕ ਉਨ੍ਹਾਂ ਮੁਤਾਬਕ ਮੈਂ ਕਿਸੇ ਹਿੰਦੂ ਜੈਂਟਲਮੈਨ ਵਾਂਗ ‘ਕੂਲ’ ਨਹੀਂ ਲੱਗਦਾ।’ ਸ੍ਰੀ ਪਰਮ ਸਾਹਿਬ ਨੇ ਦੋਸ਼ ਲਾਇਆ ਕਿ ਉਨ੍ਹਾਂ ਨਾਲ ਮੌਜੂਦ ਦੋਸਤ ਕੁੜੀਆਂ ਨਾਲ ਵੀ ਮਾੜੇ ਤਰੀਕੇ ਨਾਲ ਵਿਵਹਾਰ ਕੀਤਾ ਗਿਆ। ਇਹ ਸਾਰਾ ਕਾਰਾ ਰੈਸਟੋਰੈਂਟ ਦੇ ਕਾਊਂਟਰ ਉੱਤੇ ਬੈਠੇ ਵਿਅਕਤੀ ਨੇ ਕੀਤਾ।

Denied entry at Delhi restaurant over religion and attire, alleges Sikh manDenied entry at Delhi restaurant over religion and attire, alleges Sikh man

ਉਸ ਰਿਸੈਪਸ਼ਨਿਸਟ ਨੇ ਕਿਹਾ ਕਿ – ‘‘ਅਸੀਂ ਸਿੱਖ ਲੋਕਾਂ ਨੂੰ ਲਾਊਂਜ ਵਿਚ ਦਾਖ਼ਲ ਨਹੀਂ ਹੋਣ ਦਿੰਦੇ ਤੇ ਇਹ ਸਾਡਾ ਆਦਰਸ਼–ਵਾਕ ਹੈ।‘ ਬਾਅਦ ’ਚ ਉਸ ਰਿਸੈਪਸ਼ਨਿਸਟ ਨੇ ਆਪਣੀ ਗੱਲ ਨੂੰ ਕੁਝ ਸੋਧ ਕੇ ਆਖਿਆ ਕਿ ਉਸ ਨੂੰ ਮੇਰਾ ਗੁਲਾਬੀ ਕਮੀਜ਼ ਪਸੰਦ ਨਹੀਂ।’’ ਹੁਣ ਰੈਸਟੋਰੈਂਟ ਦੇ ਮਾਲਕ ਵਾਰ–ਵਾਰ ਸ੍ਰੀ ਪਰਮ ਸਾਹਿਬ ਨਾਲ ਸੰਪਰਕ ਕਰਨ ਦੇ ਯਤਨ ਕਰ ਰਹੇ ਹਨ। ਸ੍ਰੀ ਪਰਮ ਸਾਹਿਬ ਚਾਹੁੰਦੇ ਹਨ ਕਿ ਮਾਲਕ ਜਨਤਕ ਤੌਰ ’ਤੇ ਮੁਆਫ਼ੀ ਮੰਗਣ ਕਿਉਂਕਿ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਦੋਸ਼ ਲਾਇਆ ਹੈ ਕਿ ‘ਵੀ ਕੁਤਬ’ ਨਾਂਅ ਦੇ ਇਸ ਹੋਟਲ ’ਚ ਉਨ੍ਹਾਂ ਨਾਲ ਵੀ ਅਜਿਹਾ ਦੁਰਵਿਹਾਰ ਪਹਿਲਾਂ ਹੋ ਚੁੱਕਾ ਹੈ। 

ਪਰਮ ਦਾ ਕਹਿਣਾ ਹੈ ਕਿ ਰੈਸਟੋਰੈਂਟ ਦਾ ਮਾਲਕ ਦੁੰਬਈ ਵਿਚ ਹੈ ਅਤੇ ਉਹ ਅਜੇ ਵੀ ਸਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਰਮ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਕਹਿ ਦਿੱਤਾ ਹੈ ਕਿ ਇਕ ਆਧਿਕਾਰਕ ਮਾਫ਼ੀ ਪੋਸਟ ਕਰੋ ਅਤੇ 100 ਗਰੀਬ ਬੱਚਿਆਂ ਨੂੰ ਖਾਣਾ ਖਿਲਾਓ। ਉਹਨਾਂ ਕਿਹਾ ਕਿ ਉਹ ਅਜੇ ਵੀ ਉਹਨਾਂ ਨਾਲ ਗੱਲ ਕਰ ਰਹੇ ਹਨ। ਪਰਮ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਇਹੋ ਜਿਹਾ ਵਿਵਹਾਰ ਕਿਸੇ ਹੋਰ ਨਾਲ ਹੋਵੇ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM

ਧਾਕੜ ਅਫ਼ਸਰ ਨੇ Akali Dal ਨੂੰ Bye-Bye ਕਹਿ Congress ਕਰ ਲਈ ਜੁਆਇਨ, Raja Warring ਨੇ Dr Lakhbir Singh ਨੂੰ..

06 May 2024 10:33 AM

'84 ਦੇ ਕਾਲੇ ਦੌਰ 'ਚ ਭਰਾ ਗਵਾਉਣ ਵਾਲੇ ਭਾਈ ਹਰੀ ਸਿੰਘ ਦਾ ਸੁਣੋ ਦਰਦ, "ਬਾਦਲਾਂ 'ਤੇ ਭਾਈ ਹਰੀ ਸਿੰਘ ਨੇ ਕੱਢੀ ਭੜਾਸ"

06 May 2024 8:38 AM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM
Advertisement