ਸਿੱਖ ਤੇ ਹਿੰਦੂ ਕੁੜੀਆਂ ਤੋਂ ਬਾਅਦ ਪਾਕਿ ‘ਚ ਹੁਣ ਇਸਾਈ ਕੁੜੀ ਨੂੰ ਕਰਵਾਇਆ ਇਸਲਾਮ ਕਬੂਲ
Published : Sep 9, 2019, 11:05 am IST
Updated : Sep 9, 2019, 11:05 am IST
SHARE ARTICLE
Christian girl
Christian girl

ਸਿੱਖ ਤੇ ਹਿੰਦੂ ਕੁੜੀਆਂ ਤੋਂ ਬਾਅਦ ਹੁਣ ਪਾਕਿਸਤਾਨ 'ਚ ਘੱਟ ਗਿਣਤੀ ਕੁੜੀਆਂ ਦੇ ਜ਼ਬਰਦਸਤੀ...

ਇਸਲਾਮਾਬਾਦ: ਸਿੱਖ ਤੇ ਹਿੰਦੂ ਕੁੜੀਆਂ ਤੋਂ ਬਾਅਦ ਹੁਣ ਪਾਕਿਸਤਾਨ 'ਚ ਘੱਟ ਗਿਣਤੀ ਕੁੜੀਆਂ ਦੇ ਜ਼ਬਰਦਸਤੀ ਧਰਮ ਤਬਦੀਲੀ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਪਾਕਿ ਦੇ ਪੰਜਾਬ ਸੂਬੇ 'ਚ 15 ਸਾਲ ਦੀ ਈਸਾਈ ਵਿਦਿਆਰਥਣ ਫੈਜ਼ਾ ਮੁਖ਼ਤਾਰ ਨੂੰ ਉਸ ਦੇ ਸਕੂਲ ਪ੍ਰਿੰਸੀਪਲ ਨੇ ਜ਼ਬਰਦਸਤੀ ਇਸਲਾਮ ਧਰਮ ਕਬੂਲ ਕਰਵਾ ਦਿੱਤਾ। ਸ਼ੇਖਪੁਰਾ ਸ਼ਹਿਰ ਦੇ ਸਰਕਾਰੀ ਸਕੂਲ 'ਚ ਪੜ੍ਹਨ ਵਾਲੀ ਫੈਜ਼ਾ ਨੂੰ ਉਸ ਦਾ ਪ੍ਰਿੰਸੀਪਲ ਇਕ ਮਦਰਸੇ 'ਚ ਲੈ ਗਿਆ ਸੀ, ਉੱਥੇ ਉਸ ਦਾ ਜ਼ਬਰਦਸਤੀ ਧਰਮ ਤਬਦੀਲ ਕਰਵਾਇਆ ਗਿਆ।

PakistanPakistan

ਪਾਕਿਸਤਾਨੀ ਪੱਤਰਕਾਰ ਨਾਇਲਾ ਇਨਾਇਤ ਮੁਤਾਬਕ, ਫੈਜ਼ਾ ਦੇ ਪਰਿਵਾਰ ਨੂੰ ਵੀ ਅਖੌਤੀ ਤੌਰ 'ਤੇ ਜ਼ਬਰਦਸਤੀ ਇਸਲਾਮ ਕਬੂਲ ਕਰਵਾਇਆ ਜਾ ਰਿਹਾ ਹੈ। ਇਨਾਇਤ ਨੇ ਟਵੀਟ ਕੀਤਾ, 'ਉਹ ਪ੍ਰਿੰਸੀਪਲ ਸਕੂਲ 'ਚ ਫੈਜ਼ਾ ਨੂੰ ਅਰਬੀ ਪੜ੍ਹਾਉਂਦਾ ਸੀ। ਉਸ ਨੇ ਫੈਜ਼ਾ ਨੂੰ ਕਿਹਾ ਕਿ ਉਹ ਘਰ ਨਹੀਂ ਜਾ ਸਕਦੀ ਕਿਉਂਕਿ ਹੁਣ ਉਹ ਇਕ ਮੁਸਲਮਾਨ ਹੈ।' ਪਾਕਿਸਤਾਨ 'ਚ ਅਕਸਰ ਘੱਟ ਗਿਣਤੀ ਹਿੰਦੂ, ਸਿੱਖ ਤੇ ਈਸਾਈ ਕੁੜੀਆਂ ਨੂੰ ਅਗਵਾ ਕਰਨ ਤੇ ਜ਼ਬਰਦਸਤੀ ਧਰਮ ਤਬਦੀਲੀ ਕਰਵਾ ਕੇ ਮੁਸਲਮਾਨਾਂ ਨਾਲ ਨਿਕਾਹ ਕਰਵਾਏ ਜਾਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

12 ਦਿਨਾਂ 'ਚ ਧਰਮ ਤਬਦੀਲੀ ਦਾ ਤੀਜਾ ਮਾਮਲਾ

Suspicious balloon comes from pakistan pakistan

ਇਸ ਮਹੀਨੇ ਦੀ ਸ਼ੁਰੂਆਤ 'ਚ ਸਿੰਧ ਸੂਬੇ ਦੇ ਇੰਸਟੀਚਿਊਟ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ 'ਚ ਪੜ੍ਹਨ ਵਾਲੀ ਰੇਣੁਕਾ ਕੁਮਾਰੀ ਨੂੰ ਅਗਵਾ ਕਰ ਕੇ ਜ਼ਬਰਦਸਤੀ ਇਸਲਾਮ ਕਬੂਲ ਕਰਵਾਇਆ ਗਿਆ ਸੀ। ਇਸ ਤੋਂ ਪਹਿਲਾਂ ਅਗਸਤ ਦੇ ਅਖ਼ੀਰ 'ਚ ਬੰਦੂਕ ਦੀ ਨੋਕ 'ਤੇ ਧਰਮ ਤਬਦੀਲੀ ਕਰਵਾ ਕੇ 19 ਸਾਲਾ ਸਿੱਖ ਕੁੜੀ ਜਗਜੀਤ ਕੌਰ ਦਾ ਮੁਸਲਿਮ ਵਿਅਕਤੀ ਨਾਲ ਨਿਕਾਹ ਕਰਵਾ ਦਿੱਤਾ ਗਿਆ ਸੀ। ਇਹ ਘਟਨਾ ਲਾਹੌਰ ਦੇ ਨਨਕਾਣਾ ਸਾਹਿਬ 'ਚ ਹੋਈ ਸੀ। ਜਗਜੀਤ ਤੰਬੂ ਸਾਹਿਬ ਗੁਰਦੁਆਰਾ ਦੇ ਗ੍ਰੰਥੀ ਭਗਵਾਨ ਸਿੰਘ ਦੀ ਧੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

TOP NEWS TODAY LIVE | (ਕੇਜਰੀਵਾਲ ਤੇ ਅਖਿਲੇਸ਼ ਯਾਦਵ ਦੀ ਸਾਂਝੀ ਪ੍ਰੈੱਸ ਕਾਨਫਰੰਸ) , ਵੇਖੋ ਅੱਜ ਦੀਆਂ ਮੁੱਖ ਖ਼ਬਰਾਂ

16 May 2024 1:01 PM

Simranjit Mann ਨੇ Deep Sidhu ਅਤੇ Sidhu Moosewala ਦੇ ਨਾਮ ਨੂੰ ਵਰਤਿਆ ਮਾਨ ਦੇ ਸਾਬਕਾ ਲੀਡਰ ਨੇ ਖੋਲ੍ਹੇ ਭੇਦ

16 May 2024 12:29 PM

ਆਪ ਵਾਲੇ ਮੰਗਦੇ ਸੀ 8000 ਕਰੋੜ ਤਾਂ ਭਾਜਪਾ ਵਾਲਿਆਂ ਨੇ ਗਿਣਾ ਦਿੱਤੇ 70ਹਜ਼ਾਰ ਕਰੋੜ ਹਲਕਾ ਖਡੂਰ ਸਾਹਿਬ 'ਚ Debate LIVE

16 May 2024 12:19 PM

ਚਰਚਾ ਦੌਰਾਨ ਆਹਮੋ-ਸਾਹਮਣੇ ਹੋ ਗਏ ਬੀਜੇਪੀ ਤੇ ਕਾਂਗਰਸ ਦੇ ਵੱਡੇ ਲੀਡਰ "ਗ਼ਰੀਬੀ ਤਾਂ ਹਟੀ ਨਹੀਂ, ਗ਼ਰੀਬ ਹੀ ਹਟਾ ਦਿੱਤੇ"

16 May 2024 9:42 AM

ਚੋਣਾਂ ਤੋਂ ਪਹਿਲਾਂ ਮੈਦਾਨ ਛੱਡ ਗਏ ਅਕਾਲੀ, ਨਹੀਂ ਮਿਲਿਆ ਨਵਾਂ ਉਮੀਦਵਾਰ?

16 May 2024 9:28 AM
Advertisement