ਹੁਣ ਆਨਲਾਈਨ ਡਿਗਰੀ ਵੀ ਰਵਾਇਤੀ ਡਿਗਰੀ ਦੇ ਬਰਾਬਰ ਹੋਵੇਗੀ, UGC ਨੇ ਬਣਾਇਆ ਨਵਾਂ ਨਿਯਮ
Published : Sep 10, 2022, 11:58 am IST
Updated : Sep 10, 2022, 11:58 am IST
SHARE ARTICLE
Degrees
Degrees

ਯੂਜੀਸੀ ਦੇ ਪ੍ਰਧਾਨ ਜਗਦੀਸ਼ ਕੁਮਾਰ ਨੇ ਕਿਹਾ ਕਿ ਕੰਬਾਈਨਡ ਯੂਨੀਵਰਸਿਟੀ ਐਂਟਰੈਂਸ ਟੈਸਟ (ਸੀਯੂਈਟੀ)-ਯੂਜੀ ਦੇ ਨਤੀਜੇ 15 ਸਤੰਬਰ ਤੱਕ ਐਲਾਨੇ ਜਾਣਗੇ।

 

ਨਵੀਂ ਦਿੱਲੀ - ਦੇਸ਼ 'ਚ ਲੱਖਾਂ ਦੀ ਗਿਣਤੀ 'ਚ ਆਨਲਾਈਨ ਡਿਗਰੀ ਅਤੇ ਡਿਸਟੈਂਸ ਲਰਨਿੰਗ ਡਿਗਰੀ ਲਈ ਦਾਖਲਾ ਲੈਣ ਵਾਲੇ ਲੋਕਾਂ ਲਈ ਖੁਸ਼ਖਬਰੀ ਹੈ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦਾ ਕਹਿਣਾ ਹੈ ਕਿ ਹੁਣ ਮਾਨਤਾ ਪ੍ਰਾਪਤ ਸੰਸਥਾਵਾਂ ਤੋਂ ਪ੍ਰਾਪਤ ਕੀਤੀ ਡਿਸਟੈਂਟ ਲਰਨਿੰਗ ਅਤੇ ਆਨਲਾਈਨ ਕੋਰਸਾਂ ਦੀ ਡਿਗਰੀ ਨੂੰ ਵੀ ਰਵਾਇਤੀ ਡਿਗਰੀਆਂ ਦੇ ਬਰਾਬਰ ਮੰਨਿਆ ਜਾਵੇਗਾ।   

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਦੇ ਸਕੱਤਰ ਰਜਨੀਸ਼ ਜੈਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਲ 2014 'ਚ ਯੂ.ਜੀ.ਸੀ. ਦੇ ਨੋਟੀਫਿਕੇਸ਼ਨ ਦੇ ਤਹਿਤ ਜਿਸ ਤਰ੍ਹਾਂ ਰਵਾਇਤੀ ਤਰੀਕੇ ਨਾਲ ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ ਬੈਚਲਰ ਅਤੇ ਮਾਸਟਰ ਡਿਗਰੀਆਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ, ਉਸੇ ਤਰ੍ਹਾਂ ਬੈਚਲਰ ਅਤੇ ਮਾਸਟਰ ਡਿਗਰੀਆਂ ਡਿਸਟੈਂਸ ਲਰਨਿੰਗ ਨਾਲ ਜੁੜੀਆਂ ਯੂਨੀਵਰਸਿਟੀਆਂ ਨੂੰ ਵੀ ਮਾਨਤਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉੱਚ ਵਿੱਦਿਅਕ ਸੰਸਥਾਵਾਂ ਦੇ ਆਨਲਾਈਨ ਕੋਰਸਾਂ ਨੂੰ ਵੀ ਬਰਾਬਰ ਮਹੱਤਤਾ ਮਿਲੇਗੀ। 

ਉਨ੍ਹਾਂ ਨੂੰ ਪੋਸਟ ਗ੍ਰੈਜੂਏਟ ਡਿਪਲੋਮਾ ਕੋਰਸਾਂ ਅਤੇ ਪੱਤਰ ਵਿਹਾਰ ਦੇ ਕੋਰਸਾਂ ਨੂੰ ਵੀ ਰਵਾਇਤੀ ਤੀਰ ਵਾਂਗ ਹੀ ਮਹੱਤਤਾ ਮਿਲੇਗੀ। ਕਿਹਾ ਜਾਂਦਾ ਹੈ ਕਿ ਕੁੱਲ ਭਾਰਤੀ ਵਿਦਿਆਰਥੀਆਂ ਵਿਚੋਂ 25 ਫ਼ੀਸਦੀ ਆਨਲਾਈਨ ਜਾਂ ਡਿਸਟੈਂਟ ਲਰਨਿੰਗ ਦੇ ਕੋਰਸਾਂ ਵਿਚ ਰਜਿਸਟਰਡ ਹਨ। ਇਨ੍ਹਾਂ ਵਿੱਚੋਂ ਕੁਝ ਲੋਕ ਅਜਿਹੇ ਹਨ ਜੋ ਕੰਮ ਕਰਦਿਆਂ ਪੜ੍ਹਦੇ ਹਨ। ਰਜਨੀਸ਼ ਜੈਨ ਨੇ ਦੱਸਿਆ ਕਿ ਇਹ ਫ਼ੈਸਲਾ ਯੂਜੀਸੀ (ਓਪਨ ਐਂਡ ਡਿਸਟੈਂਸ ਐਜੂਕੇਸ਼ਨ ਪ੍ਰੋਗਰਾਮ ਅਤੇ ਆਨਲਾਈਨ ਪ੍ਰੋਗਰਾਮ) ਦੇ ਨਿਯਮ 22 ਦੇ ਤਹਿਤ ਲਿਆ ਗਿਆ ਹੈ। 

ਯੂਜੀਸੀ ਦੇ ਪ੍ਰਧਾਨ ਜਗਦੀਸ਼ ਕੁਮਾਰ ਨੇ ਕਿਹਾ ਕਿ ਕੰਬਾਈਨਡ ਯੂਨੀਵਰਸਿਟੀ ਐਂਟਰੈਂਸ ਟੈਸਟ (ਸੀਯੂਈਟੀ)-ਯੂਜੀ ਦੇ ਨਤੀਜੇ 15 ਸਤੰਬਰ ਤੱਕ ਐਲਾਨੇ ਜਾਣਗੇ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੇ ਚੇਅਰਮੈਨ ਕੁਮਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਯੂਨੀਵਰਸਿਟੀਆਂ ਵਿੱਚ ਦਾਖ਼ਲੇ ਲਈ ਪ੍ਰੀਖਿਆ ਜੁਲਾਈ ਵਿਚ CUET-UG ਦੇ ਪਹਿਲੇ ਐਡੀਸ਼ਨ ਨਾਲ ਸ਼ੁਰੂ ਹੋਈ ਸੀ, ਜਿਸ ਨੂੰ ਅੰਡਰਗਰੈਜੂਏਟ ਦਾਖ਼ਲਿਆਂ ਲਈ ਗੇਟਵੇ ਮੰਨਿਆ ਜਾਂਦਾ ਹੈ ਅਤੇ ਇਹ 30 ਅਗਸਤ ਨੂੰ ਖ਼ਤਮ ਹੋਇਆ। ਪ੍ਰੀਖਿਆ ਵਿਚ 60% ਲੋਕ ਸ਼ਾਮਲ ਹੋਏ ਸਨ। 

ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ CUET-UG ਦਾ ਨਤੀਜਾ 15 ਸਤੰਬਰ ਤੱਕ ਐਲਾਨੇ ਜਾਣ ਦੀ ਉਮੀਦ ਹੈ। ਜੇਕਰ ਸੰਭਵ ਹੋਵੇ ਤਾਂ ਨਤੀਜੇ ਇਸ ਤੋਂ ਕੁਝ ਦਿਨ ਪਹਿਲਾਂ ਆ ਸਕਦੇ ਹਨ। ਇਸ ਵਿਚ ਸ਼ਾਮਲ ਸਾਰੀਆਂ ਯੂਨੀਵਰਸਿਟੀਆਂ ਨੂੰ ਆਪਣੇ ਵੈਬ ਪੋਰਟਲ ਤਿਆਰ ਰੱਖਣੇ ਹੋਣਗੇ ਤਾਂ ਜੋ CUET-UG ਅੰਕਾਂ ਦੇ ਆਧਾਰ 'ਤੇ ਅੰਡਰ ਗਰੈਜੂਏਟ ਦਾਖਲਾ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੇ। ਸ਼ੁਰੂਆਤੀ ਯੋਜਨਾ ਦੇ ਅਨੁਸਾਰ, CUET-UG ਦੇ ਸਾਰੇ ਪੜਾਅ 20 ਅਗਸਤ ਤੱਕ ਪੂਰੇ ਕੀਤੇ ਜਾਣੇ ਸਨ।

ਧਿਆਨਯੋਗ ਹੈ ਕਿ 14.9 ਲੱਖ ਉਮੀਦਵਾਰਾਂ ਦੀ ਰਜਿਸਟ੍ਰੇਸ਼ਨ ਨਾਲ, CUET ਦੇਸ਼ ਦੀ ਦੂਜੀ ਸਭ ਤੋਂ ਵੱਡੀ ਦਾਖਲਾ ਪ੍ਰੀਖਿਆ ਬਣ ਗਈ ਹੈ। ਇਸ ਨੇ JEE Mains ਦੀ ਔਸਤ 9 ਲੱਖ ਰਜਿਸਟ੍ਰੇਸ਼ਨਾਂ ਨੂੰ ਪਾਰ ਕਰ ਲਿਆ ਹੈ। NEET-UG ਦੇਸ਼ ਦੀ ਸਭ ਤੋਂ ਵੱਡੀ ਪ੍ਰਵੇਸ਼ ਪ੍ਰੀਖਿਆ ਹੈ ਜਿਸ ਵਿਚ ਔਸਤਨ 18 ਲੱਖ ਰਜਿਸਟ੍ਰੇਸ਼ਨ ਹਨ। 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement