ਪ੍ਰਧਾਨ ਮੰਤਰੀ ਮੋਦੀ ਨੇ ਕੌਮਾਂਤਰੀ ਸੰਸਥਾਵਾਂ ’ਚ ਸੁਧਾਰ ਦੀ ਜ਼ੋਰਦਾਰ ਪੈਰਵੀ ਕੀਤੀ

By : BIKRAM

Published : Sep 10, 2023, 9:44 pm IST
Updated : Sep 10, 2023, 9:44 pm IST
SHARE ARTICLE
PM Modi
PM Modi

ਸੰਯੁਕਤ ਰਾਸ਼ਟਰ ਸੁਰਖਿਆ ਕੌਂਸਲ ਦੇ ਵਿਸਤਾਰ ਦੀ ਮੰਗ ਦੁਹਰਾਈ

ਕਿਹਾ, ਨਵੇਂ ਹਾਲਾਤ ਨਾਲ ਸਿੱਝਣ ਲਈ ਬਣੇ ਨਵੀਂ ਕੌਮਾਂਤਰੀ ਸੰਰਚਨਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸੰਯੁਕਤ ਰਾਸ਼ਟਰ ਸੁਰਖਿਆ ਕੌਂਸਲ (ਯੂ.ਐੱਨ.ਐੱਸ.ਸੀ.) ਦੇ ਵਿਸਤਾਰ ਅਤੇ ਸਾਰੀਆਂ ਕੌਮਾਂਤਰੀ ਸੰਸਥਾਵਾਂ ’ਚ ਸੁਧਾਰ ਦੀ ਜ਼ੋਰਦਾਰ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਦੁਨੀਆਂ ਦੀਆਂ ‘ਨਵੀਆਂ ਅਸਲੀਅਤਾਂ’, ‘ਨਵੀਂ ਕੌਮਾਂਤਰੀ ਸੰਰਚਨਾ’ ’ਚ ਪ੍ਰਤੀਬਿੰਬਤ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਇਹ ਕੁਦਰਤ ਦੇ ਨਿਯਮ ਹਨ ਜੋ ਨਹੀਂ ਬਦਲਦੇ ਹਨ, ਸਮੇਂ ਨਾਲ ਉਨ੍ਹਾਂ ਦੀ ਪ੍ਰਾਸੰਗਿਕਤਾ ਖ਼ਤਮ ਹੋ ਜਾਂਦੀ ਹੈ। 

ਪ੍ਰਧਾਨ ਮੰਤਰੀ ਨੇ ਜੀ20 ਸ਼ਿਖਰ ਸੰਮੇਲਨ ’ਚ ਲਏ ਫੈਸਲਿਆਂ ’ਤੇ ਹੋਈ ਤਰੱਕੀ ਦੀ ਸਮੀਖਿਆ ਲਈ ਨਵੰਬਰ ਦੇ ਅੰਤ ’ਚ ਇਕ ਵਰਚੂਅਲ ਸੈਸ਼ਨ ਕਰਵਾਉਣ ਦਾ ਵੀ ਮਤਾ ਪੇਸ਼ ਕੀਤਾ। 

ਸਮਾਪਤੀ ਸੈਸ਼ਨ ’ਚ ਮੋਦੀ ਨੇ ਬ੍ਰਾਜ਼ੀਲ ਨੂੰ ਜੀ20 ਦੀ ਪ੍ਰਧਾਨਗੀ ਤਬਦੀਲ ਕਰਦਿਆਂ ਰਵਾਇਤੀ ਗੈਵਲ (ਇਕ ਤਰ੍ਹਾਂ ਦਾ ਹਥੌੜਾ) ਸੌਂਪਿਆ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿਤੀਆਂ। ਬ੍ਰਾਜ਼ੀਲ ਇਸ ਸਾਲ 1 ਦਸੰਬਰ ਨੂੰ ਜੀ20 ਸਮੂਹ ਦੇ ਪ੍ਰਧਾਨ ਦਾ ਕੰਮਕਾਜ ਸੰਭਾਲੇਗਾ। ਮੋਦੀ ਨੇ ਕਿਹਾ, ‘‘ਇਸ ਦੇ ਨਾਲ ਹੀ ਮੈਂ ਜੀ20 ਸ਼ਿਖਰ ਸੰਮੇਲਨ ਦੇ ਖ਼ਤਮ ਹੋਣ ਦਾ ਐਲਾਨ ਕਰਦਾ ਹਾਂ।’’

ਬਾਅਦ ’ਚ, ਸਮਾਪਤੀ ਸੈਸ਼ਨ ’ਚ, ਪ੍ਰਧਾਨ ਮੰਤਰੀ ਮੋਦੀ ਨੇ ਬ੍ਰਾਜ਼ੀਲ ਨੂੰ ਪੂਰਾ ਸਮਰਥਨ ਦਿਤਾ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਬ੍ਰਾਜ਼ੀਲ ਦੀ ਪ੍ਰਧਾਨਗੀ ਹੇਠ ਜੀ20 ਸਮੂਹ ਦੇ ਸਾਂਝੇ ਟੀਚਿਆਂ ਨੂੰ ਅੱਗੇ ਵਧਾਏਗਾ।

ਕ੍ਰਿਪਟਰੋ ਕਰੰਸੀ ਅਤਿਵਾਦ ਲਈ ਪੈਸਾ ਪ੍ਰਾਪਤ ਕਰਨ ਦੇ ਨਵੇਂ ਸਰੋਤ ਵਜੋਂ ਉਭਰਿਆ : ਮੋਦੀ

‘ਇਕ ਭਵਿੱਖ’ ਸੈਸ਼ਨ ’ਚ ਅਪਣੇ ਸੰਬੋਧਨ ’ਚ ਮੋਦੀ ਨੇ ਸਾਈਬਰ ਸੁਰੱਖਿਆ ਅਤੇ ‘ਕ੍ਰਿਪਟੋਕਰੰਸੀ’ ਨੂੰ ਦੁਨੀਆਂ ਦੇ ਵਰਤਮਾਨ ਅਤੇ ਭਵਿੱਖ ਨੂੰ ਪ੍ਰਭਾਵਤ ਕਰਨ ਵਾਲੇ ਭਖਦੇ ਮੁੱਦਿਆਂ ’ਚੋਂ ਇਕ ਦਸਿਆ। ਉਨ੍ਹਾਂ ਕਿਹਾ ਕਿ ਕ੍ਰਿਪਟੋ ਮੁਦਰਾ ਸਮਾਜਕ ਵਿਵਸਥਾ ਅਤੇ ਮੁਦਰਾ ਅਤੇ ਵਿੱਤੀ ਸਥਿਰਤਾ ਲਈ ਇਕ ਨਵਾਂ ਵਿਸ਼ਾ ਹੈ। ਉਨ੍ਹਾਂ ਇਸ ਨੂੰ ਰੈਗੂਲੇਟ ਕਰਨ ਲਈ ਕੌਮਾਂਤਰੀ ਮਾਪਦੰਡਾਂ ਦੇ ਵਿਕਾਸ ਦੀ ਮੰਗ ਕੀਤੀ। ਮੋਦੀ ਨੇ ਕਿਹਾ ਕਿ ਸਾਈਬਰ ਜਗਤ ਅਤਿਵਾਦ ਲਈ ਪੈਸਾ ਪ੍ਰਾਪਤ ਕਰਨ ਦੇ ਨਵੇਂ ਸਰੋਤ ਵਜੋਂ ਉਭਰਿਆ ਹੈ ਅਤੇ ਇਸ ਨੂੰ ਸੁਰੱਖਿਅਤ ਕਰਨ ਲਈ ਵਿਸ਼ਵ ਪੱਧਰ ’ਤੇ ਸਹਿਯੋਗ ਅਤੇ ਢਾਂਚਾ ਜ਼ਰੂਰੀ ਹੈ। ਉਨ੍ਹਾਂ ਕਿਹਾ, ‘‘ਇਹ ਹਰ ਦੇਸ਼ ਦੀ ਸੁਰੱਖਿਆ ਅਤੇ ਖੁਸ਼ਹਾਲੀ ਲਈ ਬਹੁਤ ਮਹੱਤਵਪੂਰਨ ਵਿਸ਼ਾ ਹੈ।’’

ਬਨਾਉਟੀ ਬੁੱਧੀ (ਏ.ਆਈ.) ਬਾਰੇ ਉਨ੍ਹਾਂ ਕਿਹਾ, ‘‘ਸਾਡੀ ਕੋਸ਼ਿਸ਼ ਇਹ ਯਕੀਨੀ ਬਣਾਉਣ ਦੀ ਹੋਵੇਗੀ ਕਿ ਸਾਰੇ ਦੇਸ਼ ਸਮਾਜਕ-ਆਰਥਕ ਵਿਕਾਸ, ਗਲੋਬਲ ਵਰਕਫੋਰਸ ਅਤੇ ਖੋਜ ਅਤੇ ਵਿਕਾਸ ਵਰਗੇ ਖੇਤਰਾਂ ’ਚ ਏ.ਆਈ. ਤੋਂ ਲਾਭ ਪ੍ਰਾਪਤ ਕੀਤਾ ਜਾਵੇ।’’

ਜੀ.ਡੀ.ਪੀ.-ਕੇਂਦ੍ਰਿਤ ਪਹੁੰਚ ਦੀ ਬਜਾਏ ਮਨੁੱਖੀ-ਕੇਂਦ੍ਰਿਤ ਪਹੁੰਚ ਲਈ ਅਪਣੀ ਕੋਸ਼ਿਸ਼ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਕਿਹਾ ਕਿ ਭਾਰਤ ਨੇ ਮਨੁੱਖਤਾ ਦੇ ਹਿੱਤ ’ਚ ਅਪਣੇ ਚੰਦਰ ਮਿਸ਼ਨ ਦੇ ਡੇਟਾ ਨੂੰ ਸਾਰਿਆਂ ਨਾਲ ਸਾਂਝਾ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ, ‘‘ਇਹ ਮਨੁੱਖੀ-ਕੇਂਦ੍ਰਿਤ ਵਿਕਾਸ ਪ੍ਰਤੀ ਸਾਡੀ ਵਚਨਬੱਧਤਾ ਦਾ ਸਬੂਤ ਵੀ ਹੈ।’’

ਸੁਰਖਿਆ ਕੌਂਸਲ ’ਚ ਵਿਸਤਾਰ ਦੀ ਮੰਗ ’ਤੇ ਭਾਰਤ ਨੂੰ ਮਿਲਿਆ ਬ੍ਰਾਜ਼ੀਲ ਦਾ ਸਾਥ

ਆਖ਼ਰੀ ਸੈਸ਼ਨ ’ਚ ਗਲੋਬਲ ਸੰਸਥਾਵਾਂ ’ਚ ਸੁਧਾਰਾਂ ਲਈ ਮੋਦੀ ਦੇ ਸੱਦੇ ਨੂੰ ਦੁਹਰਾਉਂਦੇ ਹੋਏ, ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ. ਸਿਲਵਾ ਨੇ ਕਿਹਾ ਕਿ ਯੂ.ਐਨ.ਐਸ.ਸੀ. ਨੂੰ ਸਿਆਸੀ ਸ਼ਕਤੀ ਹਾਸਲ ਕਰਨ ਲਈ ਸਥਾਈ ਅਤੇ ਗੈਰ-ਸਥਾਈ ਮੈਂਬਰਾਂ ਵਜੋਂ ਨਵੇਂ ਵਿਕਾਸਸ਼ੀਲ ਦੇਸ਼ਾਂ ਦੀ ਲੋੜ ਹੈ। ਉਨ੍ਹਾਂ ਕਿਹਾ, ‘‘ਅਸੀਂ ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ ’ਚ ਉਭਰਦੇ ਦੇਸ਼ਾਂ ਲਈ ਵਧੇਰੇ ਪ੍ਰਤੀਨਿਧਤਾ ਚਾਹੁੰਦੇ ਹਾਂ।’’

ਭਾਰਤ ਨੇ ਐਲਾਨਨਾਮੇ ’ਚ ਵਿਕਾਸਾਤਮਕ ਅਤੇ ਭੌਂ-ਰਾਜਨੀਤਕ ਮੁੱਦਿਆਂ ’ਤੇ ‘ਸੌ ਫ਼ੀ ਸਦੀ’ ਆਮ ਸਹਿਮਤੀ ਹਾਸਲ ਕੀਤੀ, ਜਿਸ ’ਚ ਯੂਕਰੇਨ ’ਤੇ ਰੂਸੀ ਹਮਲੇ ਦਾ ਜ਼ਿਕਰ ਕੀਤੇ ਜਾਣ ਤੋਂ ਪਰਹੇਜ਼ ਕੀਤਾ ਗਿਆ ਅਤੇ ਸਾਰੇ ਦੇਸ਼ਾਂ ਨੇ ਇਕ-ਦੂਜੇ ਦੀ ਖੇਤਰੀ ਅਖੰਡਤਾ ਅਤੇ ਸੰਪ੍ਰਭੂਤਾ ਦਾ ਮਾਣ ਕਰਨ ਦੇ ਸਿਧਾਂਤ ਦਾ ਪਾਲਣ ਕਰਨ ਦਾ ਸੱਦਾ ਦਿਤਾ। 

ਜੀ-20 ਸੰਮੇਲਨ ਦੇ ‘ਇਕ ਭਵਿੱਖ ਸੈਸ਼ਨ’ ’ਚ ਮੋਦੀ ਨੇ ਸੰਯੁਕਤ ਰਾਸ਼ਟਰ ਸਮੇਤ ਆਲਮੀ ਸੰਸਥਾਵਾਂ ’ਚ ਸੁਧਾਰਾਂ ’ਤੇ ਨਵੇਂ ਸਿਰੇ ਤੋਂ ਜ਼ੋਰ ਦਿਤਾ। ਮੋਦੀ ਨੇ ਕਿਹਾ, ‘‘ਇਹ ਮਹੱਤਵਪੂਰਨ ਹੈ ਕਿ ਵਿਸ਼ਵ ਨੂੰ ਬਿਹਤਰ ਭਵਿੱਖ ਵਲ ਲਿਜਾਣ ਲਈ ਆਲਮੀ ਸੰਸਥਾਵਾਂ ਅੱਜ ਦੀਆਂ ਹਕੀਕਤਾਂ ਨੂੰ ਦਰਸਾਉਣ।’’

ਉਨ੍ਹਾਂ ਕਿਹਾ, ‘‘ਦੁਨੀਆ ਨੂੰ ਬਿਹਤਰ ਭਵਿੱਖ ਵੱਲ ਲਿਜਾਣ ਲਈ ਇਹ ਜ਼ਰੂਰੀ ਹੈ ਕਿ ਆਲਮੀ ਪ੍ਰਣਾਲੀਆਂ ਮੌਜੂਦਾ ਹਕੀਕਤਾਂ ਦੇ ਮੁਤਾਬਕ ਹੋਣ। ਅੱਜ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵੀ ਇਸ ਦੀ ਇਕ ਮਿਸਾਲ ਹੈ।’’  ਉਨ੍ਹਾਂ ਕਿਹਾ ਕਿ ਜਦੋਂ ਸੰਯੁਕਤ ਰਾਸ਼ਟਰ ਦੀ ਸਥਾਪਨਾ 51 ਮੈਂਬਰਾਂ ਨਾਲ ਹੋਈ ਸੀ ਤਾਂ ਦੁਨੀਆਂ ਵਖਰੀ ਸੀ ਅਤੇ ਹੁਣ ਮੈਂਬਰ ਦੇਸ਼ਾਂ ਦੀ ਗਿਣਤੀ 200 ਦੇ ਕਰੀਬ ਹੋ ਗਈ ਹੈ ਅਤੇ ਇਸ ਦੇ ਬਾਵਜੂਦ ਯੂ.ਐਨ.ਐਸ.ਸੀ. ’ਚ ਸਥਾਈ ਮੈਂਬਰਾਂ ਦੀ ਗਿਣਤੀ ਅਜੇ ਵੀ ਉਹੀ ਹੈ। ਯੂ.ਐਨ.ਐਸ.ਸੀ. ਦੇ ਪੰਜ ਸਥਾਈ ਮੈਂਬਰਾਂ ’ਚ ਅਮਰੀਕਾ, ਚੀਨ, ਫਰਾਂਸ, ਬਰਤਾਨੀਆਂ ਅਤੇ ਰੂਸ ਸ਼ਾਮਲ ਹਨ।

ਅਮਰੀਕਾ ਅਤੇ ਫ਼ਰਾਂਸ ਨੇ ਭਾਰਤ ਦੀ ਪ੍ਰਧਾਨਗੀ ਦੀ ਕੀਤੀ ਤਾਰੀਫ਼

ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਇਸ ਸਾਲ ਦੇ ਜੀ20 ਸ਼ਿਖਰ ਸੰਮੇਲਨ ਨੇ ਸਾਬਤ ਕਰ ਦਿਤਾ ਹੈ ਕਿ ਇਹ ਸਮੂਹ ਅਪਣੇ ਸਭ ਤੋਂ ਅਹਿਮ ਮੁੱਦਿਆਂ ਦਾ ਹੁਣ ਵੀ ਹੱਲ ਕੱਢ ਸਕਦਾ ਹੈ। ਜਦਕਿ ਫ਼ਰਾਂਸ ਦੇ ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਕਿ ਮੌਜੂਦਾ ਖੰਡਿਤ ਮਾਹੌਲ ਨੂੰ ਵੇਖਦਿਆਂ ਭਾਰਤ ਨੇ ਜੀ20 ਦੇ ਪ੍ਰਧਾਨ ਵਜੋਂ ਚੰਗਾ ਕੰਮ ਕੀਤਾ ਹੈ। 

SHARE ARTICLE

ਏਜੰਸੀ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement