ਰਾਜਸਥਾਨ 'ਚ ਬੱਸ-ਟਰਾਲੇ ਦੀ ਆਪਸ ਵਿਚ ਹੋਈ ਭਿਆਨਕ ਟੱਕਰ, 4 ਸਵਾਰੀਆਂ ਦੀ ਹੋਈ ਮੌਤ

By : GAGANDEEP

Published : Sep 10, 2023, 2:41 pm IST
Updated : Sep 10, 2023, 2:41 pm IST
SHARE ARTICLE
photo
photo

28 ਲੋਕ ਗੰਭੀਰ ਜ਼ਖ਼ਮੀ

 

ਨਾਗੌਰ: ਰਾਜਸਥਾਨ ਦੇ ਨਾਗੌਰ ਤੋਂ 4 ਕਿਲੋਮੀਟਰ ਦੂਰ ਅਮਰਪੁਰਾ ਪਿੰਡ ਦੀ ਮੁੱਖ ਸੜਕ 'ਤੇ ਅੱਜ ਸਵੇਰੇ 8.40 ਵਜੇ ਇਕ ਨਿੱਜੀ ਬੱਸ ਅਤੇ ਟਰਾਲੇ ਦੀ ਟੱਕਰ ਹੋ ਗਈ। ਹਾਦਸੇ ਵਿੱਚ ਬੱਸ ਵਿੱਚ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ। ਜਦਕਿ 28 ਯਾਤਰੀ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਚਾਰ ਗੰਭੀਰ ਜ਼ਖ਼ਮੀਆਂ ਨੂੰ ਜੋਧਪੁਰ ਰੈਫ਼ਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਬੈਂਗਲੁਰੂ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਦੇ ਉੱਡੇ ਹੋਸ਼, ਬੈਗ 'ਚੋਂ ਮਿਲੇ 72 ਸੱਪ ਤੇ ਕੈਪਚਿਨ ਬਾਂਦਰ 

ਹਾਦਸੇ ਦੀ ਸੂਚਨਾ ਮਿਲਣ 'ਤੇ ਥਾਣਾ ਸਦਰ, ਕੋਤਵਾਲੀ ਅਤੇ ਸੁਰਪਾਲੀਆ ਥਾਣਿਆਂ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਸਥਾਨਕ ਲੋਕਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਨੇ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਬੱਸ 'ਚੋਂ ਬਾਹਰ ਕੱਢਿਆ।

ਇਹ ਵੀ ਪੜ੍ਹੋ: ਜੰਡਿਆਲਾ ਗੁਰੂ 'ਚ ਮੌਜੂਦਾ ਸਰਪੰਚ ਦੇ ਨੌਜਵਾਨ ਪੁੱਤਰ ਦਾ ਕਤਲ, ਮਚਿਆ ਹੜਕੰਪ

ਪ੍ਰਾਈਵੇਟ ਬੱਸ ਨੰਬਰ ਆਰਜੇ 21ਪੀਏ0832 ਸੁਰਪਾਲੀਆ ਥਾਣਾ ਖੇਤਰ ਦੇ ਪਿੰਡ ਖੇੜਾ ਤੋਂ ਨਾਗੌਰ ਜਾ ਰਹੀ ਸੀ। ਬੱਸ 'ਤੇ ਪੂਨੀਆ ਟਰੈਵਲਜ਼ ਲਿਖਿਆ ਹੋਇਆ ਹੈ। ਜਦੋਂਕਿ ਡਰੰਮਾਂ ਨਾਲ ਭਰਿਆ ਟਰਾਲਾ ਨੰਬਰ ਐਚਆਰ 62 ਏ 3313 ਹਰਿਆਣਾ ਨਾਗੌਰ ਤੋਂ ਖੇਰਾਤ ਵੱਲ ਜਾ ਰਿਹਾ ਸੀ।

ਹਾਦਸੇ ਤੋਂ ਬਾਅਦ ਰੌਲਾ ਪੈ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਜ਼ਖ਼ਮੀ ਯਾਤਰੀਆਂ ਨੂੰ ਬੱਸ 'ਚੋਂ ਕੱਢਣਾ ਸ਼ੁਰੂ ਕਰ ਦਿਤਾ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਲੋਕਾਂ ਨੇ ਲਾਸ਼ਾਂ ਨੂੰ ਬੱਸ 'ਚੋਂ ਕੱਢ ਕੇ ਸੜਕ 'ਤੇ ਰੱਖ ਦਿੱਤਾ। ਜ਼ਖ਼ਮੀਆਂ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਕਰੇਨ ਦੀ ਮਦਦ ਨਾਲ ਬੱਸ ਅਤੇ ਟਰਾਲੇ ਨੂੰ ਸੜਕ ਤੋਂ ਹਟਾਇਆ। ਘਟਨਾ ਤੋਂ ਬਾਅਦ ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਜ਼ਖ਼ਮੀਆਂ ਦਾ ਜੇਐਲਐਨ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

Location: India, Rajasthan

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ 'ਚ ਬਿੱਟੂ ਤੇ ਵੜਿੰਗ ਸੀਟਾਂ ਛੱਡ ਕੇ ਇੱਕ ਦੁਜੇ ਵੱਲ ਵਧੇ ਤੇਜ਼ੀ ਨਾਲ, ਸਪੀਕਰ ਨੇ ਰੋਕ ਦਿੱਤੀ ਕਾਰਵਾਈ, ਦੇਖੋ Live

25 Jul 2024 4:28 PM

ਸੰਸਦ 'ਚ ਚਰਨਜੀਤ ਚੰਨੀ ਦਾ ਰਵਨੀਤ ਬਿੱਟੂ ਨਾਲ ਪੈ ਗਿਆ ਪੇਚਾ, ਰੱਜ ਕੇ ਖੜਕੀ | Live | Rozana Spokesman

25 Jul 2024 4:26 PM

ਸੰਸਦ 'ਚ ਚਰਨਜੀਤ ਚੰਨੀ ਦਾ ਰਵਨੀਤ ਬਿੱਟੂ ਨਾਲ ਪੈ ਗਿਆ ਪੇਚਾ, ਰੱਜ ਕੇ ਖੜਕੀ | Live | Rozana Spokesman

25 Jul 2024 4:24 PM

Sukhbir ਜੀ ਸੇਵਾ ਕਰੋ, ਰਾਜ ਨਹੀਂ ਹੋਣਾ, ਲੋਕਾਂ ਨੇ ਤੁਹਾਨੂੰ ਨਕਾਰ ਦਿੱਤਾ ਹੈ | Sukhbir Singh Badal Debate LIVE

25 Jul 2024 9:59 AM

"ਪੰਜਾਬ ਨੂੰ Ignore ਕਰਕੇ ਸਾਡੇ ਲੋਕਾਂ ਨਾਲ ਦੁਸ਼ਮਣੀ ਕੱਢੀ ਗਈ" | MP Dharamvir Gandhi | Rozana Spokesman

25 Jul 2024 9:57 AM
Advertisement