ਹੁਣ ਭੋਜਸ਼ਾਲਾ ’ਤੇ ਛਿੜਿਆ ਵਿਵਾਦ, ਅਣਪਛਾਤਿਆਂ ਵਲੋਂ ਮੂਰਤੀ ਰੱਖਣ ਦੀ ਕੋਸ਼ਿਸ਼ ਮਗਰੋਂ ਪੁਲਿਸ ਤੈਨਾਤ

By : BIKRAM

Published : Sep 10, 2023, 5:01 pm IST
Updated : Sep 10, 2023, 5:01 pm IST
SHARE ARTICLE
Bhojshala
Bhojshala

ਹਿੰਦੂ ਅਤੇ ਮੁਸਲਮਾਨ ਦੋਵੇਂ ਇਤਿਹਾਸਕ ਇਮਾਰਤ ’ਤੇ ਜਤਾਉਂਦੇ ਹਨ ਅਪਣਾ ਦਾਅਵਾ

ਧਾਰ (ਮੱਧ ਪ੍ਰਦੇਸ਼): ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ’ਚ 11ਵੀਂ ਸਦੀ ਦੀ ਵਿਵਾਦਤ ਇਤਿਹਾਸਕ ਇਮਾਰਤ ਭੋਜਸ਼ਾਲਾ ’ਚ ਅਣਪਛਾਤੇ ਲੋਕਾਂ ਨੇ ਕਥਿਤ ਤੌਰ ’ਤੇ ਮੂਰਤੀ ਰੱਖਣ ਦੀ ਕੋਸ਼ਿਸ਼ ਕੀਤੀ।

ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਸਨਿਚਰਵਾਰ ਦੀ ਰਾਤ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਕੈਂਪਸ ਦੇ ਆਲੇ-ਦੁਆਲੇ ਸੁਰੱਖਿਆ ਲਈ ਪੁਲਿਸ ਤਾਇਨਾਤ ਕਰ ਦਿਤੀ ਗਈ ਹੈ।

ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਭੋਜਸ਼ਾਲਾ ’ਤੇ ਆਪੋ-ਅਪਣਾ ਦਾਅਵਾ ਕਰਦੇ ਹਨ, ਜਿਸ ਦਾ ਨਾਂ ਰਾਜਾ ਭੋਜ ਦੇ ਨਾਂ ’ਤੇ ਹੈ। ਇਹ ਭਾਰਤੀ ਪੁਰਾਤੱਤਵ ਸਰਵੇਖਣ (ਏ.ਐਸ.ਆਈ.) ਵਲੋਂ ਇਕ ਸੁਰੱਖਿਅਤ ਸਮਾਰਕ ਹੈ।

ਵਧੀਕ ਪੁਲੀਸ ਸੁਪਰਡੈਂਟ ਇੰਦਰਜੀਤ ਸਿੰਘ ਬਕਰਵਾਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਣਪਛਾਤੇ ਸਮਾਜ ਵਿਰੋਧੀ ਅਨਸਰਾਂ ਨੇ ਰਾਤ ਸਮੇਂ ਭਾਰਤੀ ਪੁਰਾਤੱਤਵ ਸਰਵੇਖਣ ਅਧੀਨ ਭੋਜਸ਼ਾਲਾ ਦੇ ਬਾਹਰ ਸੁਰੱਖਿਆ ਲਈ ਲਾਈ ਗਈ ਕੰਡਿਆਲੀ ਤਾਰ ਦੀ ਵਾੜ ਨੂੰ ਕੱਟ ਕੇ ਇਸ ਯਾਦਗਾਰ ’ਚ ਮੂਰਤੀ ਰੱਖਣ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਦਸਿਆ ਕਿ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਨੇ ਮਾਮਲੇ ਦਾ ਜਾਇਜ਼ਾ ਲਿਆ। ਬਕਰਵਾਲ ਨੇ ਦਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਅਤੇ ਵੀਡੀਉ ਹਾਸਲ ਕਰ ਕੇ ਵਿਸਥਾਰਤ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੇ ਆਧਾਰ ’ਤੇ ਦੋਸ਼ੀਆਂ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬਕਰਵਾਲ ਨੇ ਕਿਹਾ ਕਿ ਭੋਜਸ਼ਾਲਾ ਦੇ ਆਲੇ-ਦੁਆਲੇ ਵਾਧੂ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।

ਹਿੰਦੂ ਭੋਜਸ਼ਾਲਾ ਨੂੰ ਵਾਗਦੇਵੀ ਯਾਨੀ ਸਰਸਵਤੀ ਦਾ ਮੰਦਰ ਮੰਨਦੇ ਹਨ, ਜਦਕਿ ਮੁਸਲਮਾਨ ਇਸ ਕੰਪਲੈਕਸ ਨੂੰ ਕਮਾਲ ਮੌਲਾ ਮਸਜਿਦ ਦਸਦੇ ਹਨ।
ਇਸ ਤੋਂ ਪਹਿਲਾਂ ਵੀ ਕਈ ਮੌਕਿਆਂ ’ਤੇ ਜਦੋਂ ਸ਼ੁਕਰਵਾਰ ਨੂੰ ਬਸੰਤ ਪੰਚਮੀ ਦਾ ਤਿਉਹਾਰ ਧਾਰ ਸ਼ਹਿਰ ’ਚ ਹੁੰਦਾ ਸੀ ਤਾਂ ਇਤਿਹਾਸਕ ਇਮਾਰਤ ਭੋਜਸ਼ਾਲਾ ਨੂੰ ਲੈ ਕੇ ਤਣਾਅ ਵਾਲੀ ਸਥਿਤੀ ਬਣੀ ਰਹਿੰਦੀ ਸੀ। 

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement