TRP ਰੈਕੇਟ ਦਾ ਪਰਦਾਫਾਸ਼- ਚਾਰ ਦੋਸ਼ੀ 13 ਅਕਤੂਬਰ ਤੱਕ ਰਹਿਣਗੇ ਪੁਲਿਸ ਹਿਰਾਸਤ ਵਿੱਚ
Published : Oct 10, 2020, 11:17 am IST
Updated : Oct 10, 2020, 11:32 am IST
SHARE ARTICLE
TRP Scam
TRP Scam

ਇਸ ਦੇ ਤਹਿਤ ਘੁਟਾਲੇ 'ਚ  4 ਮੁਲਜ਼ਮ ਵਿਸ਼ਾਲ ਭੰਡਾਰੀ, ਬੰਪੱਲੀ ਰਾਓ ਮਿਸਤਰੀ, ਸ਼ਰੀਸ਼ ਸਤੀਸ਼ ਪੱਟਨਸ਼ੇਟੀ ਅਤੇ ਨਾਰਾਇਣ ਸ਼ਰਮਾ ਨੂੰ ਅਦਾਲਤ ਵਿੱਚ ਰਿਮਾਂਡ ਲਈ ਪੇਸ਼ ਕੀਤਾ

ਮੁੰਬਈ:  ਜਾਅਲੀ TRP ਰੈਕੇਟ 'ਚ ਅਦਾਲਤ ਨੇ ਚਾਰਾਂ ਮੁਲਜ਼ਮਾਂ ਨੂੰ 13 ਅਕਤੂਬਰ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਜਿਥੇ ਹੋਰ ਚੈਨਲਾਂ ਬਾਰੇ ਇਸ ਟੀਆਰਪੀ ਗਿਰੋਹ ਨਾਲ ਜੁੜੇ ਬੈਂਕ ਖਾਤਿਆਂ ਅਤੇ ਹੋਰ ਮੁਲਜ਼ਮਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਵੇਗੀ।  ਦੱਸ ਦੇਈਏ ਕਿ TRP ਰੈਕੇਟ ਦਾ ਪਰਦਾਫਾਸ਼  ਕਰਦਿਆਂ ਇਸ ਦੌਰਾਨ 3 ਚੈਨਲਾਂ ਦੇ ਨਾਮ ਸਾਹਮਣੇ ਆਏ ਹਨ, ਜਿਨ੍ਹਾਂ 'ਚ ਰਿਪਬਲਿਕ ਟੀਵੀ ਦਾ ਨਾਮ ਵੀ ਸ਼ਾਮਿਲ ਹੈ।  

ਟੀਵੀ ਨਿਊਜ਼ ਚੈਨਲਾਂ 'ਤੇ ਸ਼ਿਕੰਜਾ ਕੱਸਦੇ ਹੋਏ ਮੁੰਬਈ ਦੇ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਇੱਕ ਝੂਠਾ TRP ਰੈਕੇਟ ਚੱਲ ਰਿਹਾ ਹੈ। ਇਸ ਦੇ ਤਹਿਤ ਘੁਟਾਲੇ 'ਚ  4 ਮੁਲਜ਼ਮ ਵਿਸ਼ਾਲ ਭੰਡਾਰੀ, ਬੰਪੱਲੀ ਰਾਓ ਮਿਸਤਰੀ, ਸ਼ਰੀਸ਼ ਸਤੀਸ਼ ਪੱਟਨਸ਼ੇਟੀ ਅਤੇ ਨਾਰਾਇਣ ਸ਼ਰਮਾ ਨੂੰ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਰਿਮਾਂਡ ਲਈ ਪੇਸ਼ ਕੀਤਾ ਗਿਆ। 

ਅਦਾਲਤ ਨੇ ਇਨ੍ਹਾਂ ਚਾਰਾਂ ਮੁਲਜ਼ਮਾਂ ਨੂੰ 13 ਅਕਤੂਬਰ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ,  ਜਿਥੇ  ਹੋਰ ਚੈਨਲਾਂ ਦੀ ਜਾਣਕਾਰੀ, ਇਸ ਟੀਆਰਪੀ ਗਿਰੋਹ ਨਾਲ ਜੁੜੇ ਬੈਂਕ ਖਾਤਿਆਂ ਅਤੇ ਹੋਰ ਮੁਲਜ਼ਮਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਵੇਗੀ। 

ਮੁੰਬਈ ਕ੍ਰਾਈਮ ਬ੍ਰਾਂਚ ਦੁਆਰਾ ਦਾਇਰ ਕੀਤੀ ਗਈ ਰਿਮਾਂਡ ਕਾਪੀ ਦੇ ਅਨੁਸਾਰ ਵਿਨੈ ਤ੍ਰਿਪਾਠੀ ਨਾਮ ਦੇ ਇੱਕ ਵਿਅਕਤੀ ਨੇ ਵਿਸ਼ਾਲ ਭੰਡਾਰੀ ਨਾਮ ਦੇ ਵਿਅਕਤੀ ਨੁੂੰ ਘੱਟੋ ਘੱਟ 2 ਘੰਟਿਆਂ ਲਈ 5 ਘਰਾਂ ਵਿੱਚ ਇੰਡੀਆ ਟੂਡੇ ਚੈਨਲ ਵੇਖਣ ਲਈ ਦਿੱਤਾ, ਇਸ ਲਈ ਹਰੇਕ ਘਰ ਨੂੰ 200 ਰੁਪਏ ਮਹੀਨਾ ਦਿੱਤਾ ਜਾਂਦਾ ਸੀ। ਜਦੋਂਕਿ ਵਿਸ਼ਾਲ ਨੂੰ 5000 ਰੁਪਏ ਦਾ ਕਮਿਸ਼ਨ ਦਿੱਤਾ ਗਿਆ ਸੀ।

ਵਿਸ਼ਾਲ ਭੰਡਾਰੀ ਨੇ ਤੇਜਲ ਸੋਲੰਕੀ ਨਾਮ ਦੀ ਔਰਤ ਨਾਲ ਮੁਲਾਕਾਤ ਕੀਤੀ ਅਤੇ ਦਿਨ ਵਿਚ 2 ਘੰਟੇ ਵਿਚ ਇੰਡੀਆ ਟੂਡੇ ਦੇਖਣ ਲਈ ਕਿਹਾ। ਵਿਸ਼ਾਲ ਭੰਡਾਰੀ ਨਵੰਬਰ 2019 ਤੋਂ ਮਈ 2020 ਤੱਕ ਹਾਂਸਾ ਦੀ ਕੰਪਨੀ ਨਾਲ ਜੁੜੇ ਹੋਏ ਸਨ ਅਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਗੈਰ ਕਾਨੂੰਨੀ ਅਤੇ ਗੈਰ ਕਾਨੂੰਨੀ ਕੰਮ ਕਰਨ ਲੱਗ ਪਏ ਸਨ।

ਟੀਆਰਪੀ ਕੀ ਹੈ?
ਟੀਆਰਪੀ  ਦੀ ਵਰਤੋਂ ਇਹ ਮਾਪਣ ਲਈ ਕੀਤੀ ਜਾਂਦੀ ਹੈ ਕਿ ਇੱਕ ਖਾਸ ਸਮੇਂ ਦੇ ਅੰਤਰਾਲ ਤੇ ਕਿੰਨੇ ਲੋਕ/ਦਰਸ਼ਕ ਇੱਕ ਟੀਵੀ ਸ਼ੋਅ ਦੇਖ ਰਹੇ ਹਨ। ਟੀਆਰਪੀ ਸਾਨੂੰ ਲੋਕਾਂ ਦੀ ਪਸੰਦ ਬਾਰੇ ਦੱਸਦੀ ਹੈ ਤੇ ਇਹ ਵੀ ਦੱਸਦੀ ਹੈ ਕਿ ਕਿਸੇ ਵਿਸ਼ੇਸ਼ ਚੈਨਲ ਜਾਂ ਸ਼ੋਅ ਦੀ ਪ੍ਰਸਿੱਧੀ ਕਿੰਨੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement