
ਉਹਨਾਂ ਗੁਰੂ ਮਹਾਰਾਜ ਦੇ ਚਰਨਾਂ ਵਿਚ ਅਰਦਾਸ ਕੀਤੀ ਕਿ ਜੰਮੂ-ਕਸ਼ਮੀਰ ਵਿਚ ਸਦਾ ਲਈ ਸ਼ਾਂਤੀ ਅਤੇ ਭਾਈਚਾਰਾ ਕਾਇਮ ਰਹੇ।
ਸ਼੍ਰੀਨਗਰ: ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ (Ravneet Bittu) ਸ਼੍ਰੀਨਗਰ ਦੌਰੇ ’ਤੇ ਹਨ। ਬਿੱਟੂ ਨੇ ਸ਼੍ਰੀਨਗਰ (Srinagar) ਵਿਖੇ ਗੁਰਦੁਆਰਾ (Gurudwara) ਛੇਵੀਂ ਪਾਤਸ਼ਾਹੀ ਵਿਖੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਰਾਏ ਜੀ ਦੇ ਚਰਨਾਂ ਵਿਚ ਸਿਰ ਝੁਕਾਇਆ। ਇਸ ਦੌਰਾਨ ਸੁਰਿੰਦਰ ਸਿੰਘ ਚੰਨੀ, ਜਨਰਲ ਸਕੱਤਰ ਪੀਸੀਸੀ ਜੰਮੂ -ਕਸ਼ਮੀਰ ਅਤੇ ਐਡਵੋਕੇਟ ਬਿਕਰਮ ਸਿੰਘ ਵੀ ਮੌਜੂਦ ਸਨ। ਸਾਰਿਆਂ ਨੇ ਗੁਰੂ ਮਹਾਰਾਜ ਦੇ ਚਰਨਾਂ ਵਿਚ ਅਰਦਾਸ ਕੀਤੀ ਕਿ ਜੰਮੂ ਅਤੇ ਕਸ਼ਮੀਰ ਵਿਚ ਸਦਾ ਲਈ ਸ਼ਾਂਤੀ ਅਤੇ ਭਾਈਚਾਰਾ ਕਾਇਮ ਰਹੇ।
ਹੋਰ ਪੜ੍ਹੋ: ਲਖੀਮਪੁਰ ਘਟਨਾ: ਰਾਹੁਲ ਗਾਂਧੀ ਦੀ ਅਗਵਾਈ ਹੇਠ 7 ਮੈਂਬਰੀ ਵਫ਼ਦ ਵੱਲੋਂ ਰਾਸ਼ਟਰਪਤੀ ਨਾਲ ਮੁਲਾਕਾਤ ਦੀ ਮੰਗ
PHOTO
ਦੱਸ ਦੇਈਏ ਕਿ, ਰਵਨੀਤ ਸਿੰਘ ਬਿੱਟੂ ਅਤਿਵਾਦੀਆਂ (Terrorist Attack) ਵੱਲੋਂ ਮਾਰੇ ਗਏ ਅਧਿਆਪਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਸ੍ਰੀਨਗਰ ਪਹੁੰਚੇ ਸਨ। ਉਹਨਾਂ ਨੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਦੁੱਖ ਸਾਂਝਾ ਕੀਤਾ। ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਮੈਂ ਇਥੇ ਕਿਸੇ ਸਿਆਸੀ ਪਾਰਟੀ ਦਾ ਨੁਮਾਇੰਦਾ ਬਣ ਕੇ ਨਹੀਂ ਆਇਆ ਸਗੋਂ ਇਸ ਲਈ ਆਇਆ ਹਾਂ ਕਿਉਂਕਿ ਮੈਂ ਵੀ ਇਹਨਾਂ ਵਿਚੋਂ ਇਕ ਹਾਂ। ਉਨ੍ਹਾਂ ਕਿਹਾ ਕਿ, “ਮੈਂ ਇਥੇ ਆ ਕੇ ਵੇਖਿਆ ਹਿੰਦੂ, ਪੰਡਿਤ ਪਰਿਵਾਰ ਇਥੋਂ ਜਾ ਰਹੇ ਹਨ ਅਤੇ ਦਰਜਨਾਂ ਪਰਿਵਾਰ ਇਥੋਂ ਜਾਣ ਬਾਰੇ ਸੋਚ ਰਹੇ ਹਨ। ਸਿੱਖ ਪਰਿਵਾਰਾਂ ਦੇ ਫੋਨ ਆ ਰਹੇ ਹਨ ਅਸੀਂ ਕੀ ਕਰੀਏ।”
ਹੋਰ ਪੜ੍ਹੋ: ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ਿਲੌਂਗ ਦੇ ਸਿੱਖਾਂ ਦੇ ਉਜਾੜੇ ਵਿਰੋਧ ਆਵਾਜ਼ ਬੁਲੰਦ ਕੀਤੀ
PHOTO
ਬਿੱਟੂ ਨੇ ਕਿਹਾ ਕਿ ਜੇ ਪੱਗੜੀ ਇਥੋਂ ਚਲੀ ਗਈ ਤਾਂ ਇਹ ਗੁਲਦਸਤਾ ਅਧੂਰਾ ਰਹਿ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ, “ਹੁਣ ਫਿਕਰ ਹੈ ਕਿ ਸਿੱਖਾਂ ਨੂੰ ਇਥੇ ਰੋਕਿਆ ਜਾਵੇ। ਉਹਨਾਂ ਨੂੰ ਲੜਨ ਦੀ ਹਿੰਮਤ ਦਿੱਤੀ ਜਾਵੇ। ਇਹ ਭੱਜਣ ਵਾਲੀ ਕੌਮ ਨਹੀਂ ਹੈ ਪਰ ਇਹਨਾਂ ਦਾ ਸਾਥ ਦੇਣਾ ਪਵੇਗਾ। ਉਹਨਾਂ ਕਿਹਾ ਕਿ ਮੈਨੂੰ ਇਥੋਂ ਜੋ ਗੱਲਾਂ ਪਤਾ ਲੱਗੀਆਂ ਹਨ ਉਹ ਮੈਂ ਪੰਜਾਬ ਅਤੇ ਦਿੱਲੀ ਸਰਕਾਰ ਨੂੰ ਜ਼ਰੂਰ ਦੱਸਾਂਗਾ।”
ਹੋਰ ਪੜ੍ਹੋ: ਰੂਸ 'ਚ ਭਿਆਨਕ ਜਹਾਜ਼ ਹਾਦਸਾ, 16 ਲੋਕਾਂ ਦੀ ਮੌਤ, 7 ਯਾਤਰੀਆਂ ਨੂੰ ਬਚਾਇਆ ਜ਼ਿੰਦਾ
Prayed for Peace and harmony in J&K at Guruduwara Sri Chevi Patshashi Sahib, Srinagar where the founder of Miri Piri and Sixth Guru Sri Guru Hargobind Rai ji had set foot in 1616 along with S. Surinder Singh channi ji, Gen Sec PCC J&K and Advocate Bikram Singh. pic.twitter.com/0K5UesPLxY
— Ravneet Singh Bittu (@RavneetBittu) October 10, 2021