ਹਮਾਸ ਦੀ ਨਫ਼ਰਤ ਦੀ ਬਲੀ ਚੜਿਆ ਕੁੱਤਾ, ਗੋਲੀ ਲੱਗਣ ਤੋਂ ਬਾਅਦ ਵੀ ਨਹੀਂ ਡਰਿਆ ਬੇਜ਼ੁਬਾਨ, ਵੀਡੀਓ 
Published : Oct 10, 2023, 2:24 pm IST
Updated : Oct 10, 2023, 2:24 pm IST
SHARE ARTICLE
Israel Attack: Hamas Terrorists Shoot Dog
Israel Attack: Hamas Terrorists Shoot Dog

ਹਮਾਸ ਦੇ ਅਤਿਵਾਦੀ ਇਜ਼ਰਾਈਲ ਵਿਚ ਦਾਖਲ ਹੋਏ ਅਤੇ ਇੱਕ ਘਰ ਦੀ ਰਾਖੀ ਕਰ ਰਹੇ ਇੱਕ ਕੁੱਤੇ ਨੂੰ ਗੋਲੀ ਮਾਰ ਦਿੱਤੀ।  

ਨਵੀਂ ਦਿੱਲੀ - ਇਸਲਾਮਿਕ ਅਤਿਵਾਦੀ ਸੰਗਠਨ ਹਮਾਸ ਇਜ਼ਰਾਈਲ 'ਤੇ ਹਮਲੇ ਦੌਰਾਨ ਇਨਸਾਨਾਂ ਦੇ ਨਾਲ-ਨਾਲ ਜਾਨਵਰਾਂ ਨੂੰ ਵੀ ਆਪਣੀ ਹਿੰਸਾ ਦਾ ਸ਼ਿਕਾਰ ਬਣਾ ਰਿਹਾ ਹੈ। ਹਮਾਸ ਦੇ ਅਤਿਵਾਦੀ ਇਜ਼ਰਾਈਲ ਵਿਚ ਦਾਖਲ ਹੋਏ ਅਤੇ ਇੱਕ ਘਰ ਦੀ ਰਾਖੀ ਕਰ ਰਹੇ ਇੱਕ ਕੁੱਤੇ ਨੂੰ ਗੋਲੀ ਮਾਰ ਦਿੱਤੀ।  

ਇਸ ਪੂਰੀ ਘਟਨਾ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ ਇਹ ਵੀਡੀਓ ਅਤਿਵਾਦੀ ਦੀ ਵਰਦੀ 'ਤੇ ਲੱਗੇ ਬਾਡੀਕੈਮ 'ਚ ਵੀ ਰਿਕਾਰਡ ਕੀਤਾ ਗਿਆ ਸੀ। ਇਸ ਵੀਡੀਓ ਨੂੰ ਹਮਾਸ ਨੇ ਆਪਣੀ ਬਹਾਦਰੀ ਦਿਖਾਉਣ ਲਈ ਪ੍ਰਸਾਰਿਤ ਕੀਤਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਅਤੇ ਹੁਣ ਇਸ ਕਾਰਨਾਮੇ ਲਈ ਹਮਾਸ ਦੀ ਆਲੋਚਨਾ ਹੋ ਰਹੀ ਹੈ। 

ਜਾਣਕਾਰੀ ਮੁਤਾਬਕ 7 ਅਕਤੂਬਰ ਨੂੰ ਹਮਾਸ ਦੇ ਅਤਿਵਾਦੀ ਇਜ਼ਰਾਈਲ 'ਚ ਹਮਲਾ ਕਰਨ ਲਈ ਦਾਖਲ ਹੋਏ ਸਨ ਕਿਬੁਟਜ਼ ਦੇ ਇਕ ਇਲਾਕੇ 'ਚ ਪਹੁੰਚ ਗਏ ਸਨ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਇਲਾਕਾ ਪੂਰੀ ਤਰ੍ਹਾਂ ਸੁੰਨਸਾਨ ਹੈ ਅਤੇ ਉੱਥੇ ਸਿਰਫ਼ ਇਕ ਕੁੱਤਾ ਹੀ ਪਹਿਰਾ ਦੇਣ ਲਈ ਮੌਜੂਦ ਹੈ।   

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਕੁੱਤਾ ਹਮਾਸ ਦੇ ਅਤਿਵਾਦੀ ਨੂੰ ਦੇਖਦਾ ਹੈ, ਉਹ ਹਮਲਾ ਕਰਨ ਲਈ ਉਸ ਵੱਲ ਦੌੜਦਾ ਹੈ। ਆਪਣੇ ਆਪ ਨੂੰ ਕੁੱਤੇ ਦੇ ਹਮਲੇ ਤੋਂ ਬਚਾਉਣ ਲਈ ਡਰੇ ਹੋਏ ਅਤਿਵਾਦੀ ਨੇ ਉਸ ਨੂੰ ਆਪਣੀ ਅਸਾਲਟ ਰਾਈਫਲ ਨਾਲ ਗੋਲੀ ਮਾਰ ਦਿੱਤੀ। ਕੁੱਤਾ ਜ਼ਖਮੀ ਹੋਣ ਦੇ ਬਾਵਜੂਦ ਉਸ ਵੱਲ ਦੌੜਦਾ ਹੈ ਪਰ ਹਮਾਸ ਦੇ ਅਤਿਵਾਦੀ ਨੇ ਹੋਰ ਗੋਲੀਆਂ ਚਲਾ ਕੇ ਉਸ ਨੂੰ ਮਾਰ ਦਿੱਤਾ।      

ਕੁੱਤੇ ਨੂੰ ਮਾਰਨ ਤੋਂ ਬਾਅਦ ਅਤਿਵਾਦੀ ਸੁੰਨਸਾਨ ਘਰ 'ਚ ਦਾਖਲ ਹੋ ਕੇ ਫਰਿੱਜ ਖੋਲ੍ਹਦੇ ਹਨ। ਇਸ ਤੋਂ ਬਾਅਦ ਉਸ ਨੇ ਘਰ ਨੂੰ ਅੱਗ ਲਗਾ ਦਿੱਤੀ। ਜ਼ਿਕਰਯੋਗ ਹੈ ਕਿ 7 ਅਕਤੂਬਰ ਨੂੰ ਹਮਾਸ ਦੇ ਹਮਲੇ 'ਚ ਹੁਣ ਤੱਕ 900 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 3000 ਦੇ ਕਰੀਬ ਲੋਕ ਜ਼ਖਮੀ ਹਨ।  


   

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement