Ratan Tata: ਨਹੀਂ ਰਹੇ ਉੱਘੇ ਉਦਯੋਗਪਤੀ ਰਤਨ ਟਾਟਾ, 86 ਸਾਲ ਦੀ ਉਮਰ 'ਚ ਲਏ ਆਖਰੀ ਸਾਹ
Published : Oct 10, 2024, 7:11 am IST
Updated : Oct 10, 2024, 7:17 am IST
SHARE ARTICLE
Eminent industrialist Ratan Tata is no more, he breathed his last at the age of 86
Eminent industrialist Ratan Tata is no more, he breathed his last at the age of 86

Ratan Tata: ਉਨ੍ਹਾਂ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਆਖਰੀ ਸਾਹ ਲਿਆ। ਉਹ ਲੰਬੇ ਸਮੇਂ ਤੋਂ ਬਿਮਾਰ ਸਨ।

 

 Ratan Tata: ਦੇਸ਼ ਦੇ ਸਭ ਤੋਂ ਸਫਲ ਉਦਯੋਗਪਤੀਆਂ ਅਤੇ ਅਰਬਪਤੀਆਂ ਵਿੱਚ ਸ਼ੁਮਾਰ ਰਤਨ ਟਾਟਾ ਨੇ ਮੁੰਬਈ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਆ ਹਨ। ਪਿਛਲੇ ਲੰਮੇਂ ਸਮੇਂ ਤੋਂ ਉਹ ਬਿਮਾਰ ਹੋਣ ਕਾਰਣ ਹਸਪਤਾਲ ਵਿੱਚ ਦਾਖਿਲ ਸਨ। 86 ਸਾਲ ਦੀ ਉਮਰ ਵਿੱਚ ਭਾਰਤ ਦੇ ਇਸ ਅਸਲੀ ਰਤਨ ਨੇ ਆਖਰੀ ਸਾਹ ਲਏ ਹਨ। ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਕੋਲਾਬਾ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਲਿਜਾਇਆ ਗਿਆ। ਉਨ੍ਹਾਂ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਆਖਰੀ ਸਾਹ ਲਿਆ। ਉਹ ਲੰਬੇ ਸਮੇਂ ਤੋਂ ਬਿਮਾਰ ਸਨ।

ਰਤਨ ਟਾਟਾ ਦੀ ਮ੍ਰਿਤਕ ਦੇਹ ਲਈ ਪੋਰਟੇਬਲ ਕੋਲਡ ਸਟੋਰੇਜ ਮੁਰਦਾਘਰ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਲੋਕਾਂ ਨੂੰ ਅੱਜ ਸ਼ਾਮ 4 ਵਜੇ ਤੱਕ ਨੈਸ਼ਨਲ ਸੈਂਟਰ ਫਾਰ ਪਰਫਾਰਮਿੰਗ ਆਰਟਸ ਵਿੱਚ ਲਿਆਂਦਾ ਜਾਵੇਗਾ। ਅੱਜ ਬਹੁਤ ਸਾਰੇ ਉਦਯੋਗਪਤੀ, ਕਾਰੋਬਾਰੀ, ਅਦਾਕਾਰ ਅਤੇ ਸਿਆਸਤਦਾਨ ਦਿਨ ਵੇਲੇ ਉਸ ਦੇ ਘਰ ਆ ਸਕਦੇ ਹਨ। ਦੱਸ ਦਈਏ ਟਾਟਾ ਨੇ ਪਿਛਲੇ ਸੋਮਵਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਬਿਆਨ ਪੋਸਟ ਕੀਤਾ, ਜਿਸ 'ਚ ਉਨ੍ਹਾਂ ਨੇ ਆਪਣੀ ਸਿਹਤ ਨੂੰ ਲੈ ਕੇ ਅਫਵਾਹਾਂ ਨੂੰ ਖਾਰਿਜ ਕੀਤਾ ਸੀ। ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਉਹ ਗੰਭੀਰ ਰੂਪ ਵਿੱਚ ਬਿਮਾਰ ਹਨ। ਉਨ੍ਹਾਂ ਕਿਹਾ ਸੀ, "ਚਿੰਤਾ ਦੀ ਕੋਈ ਗੱਲ ਨਹੀਂ ਹੈ। ਮੈਂ ਚੰਗੇ ਮੂਡ ਵਿੱਚ ਹਾਂ।" ਉਨ੍ਹਾਂ ਦਾ ਬਕਾਇਦਾ ਮੈਡੀਕਲ ਚੈਕਅੱਪ ਚੱਲ ਰਿਹਾ ਸੀ। ਉਨ੍ਹਾਂ ਲੋਕਾਂ ਅਤੇ ਮੀਡੀਆ ਨੂੰ ਗਲਤ ਜਾਣਕਾਰੀ ਫੈਲਾਉਣ ਤੋਂ ਬਚਣ ਦੀ ਅਪੀਲ ਕੀਤੀ ਸੀ।

ਰਤਨ ਟਾਟਾ ਦੀ ਅਗਵਾਈ 'ਚ ਗਰੁੱਪ ਨੇ ਦੁਨੀਆਂ ਦੀ ਸਭ ਤੋਂ ਸਸਤੀ ਕਾਰ ਟਾਟਾ ਨੈਨੋ ਨੂੰ ਲਾਂਚ ਕੀਤਾ। ਉਨ੍ਹਾਂ ਨੇ ਗਲੋਬਲ ਆਈਟੀ ਲੀਡਰ ਬਣਨ ਲਈ ਸਮੂਹ ਦੀ ਆਈਟੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐਸ) ਦਾ ਵਿਸਤਾਰ ਕੀਤਾ। ਰਤਨ ਟਾਟਾ ਨੇ 2012 ਵਿੱਚ ਟਾਟਾ ਸੰਨਜ਼ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਬਾਅਦ ਵਿੱਚ ਟਾਟਾ ਸੰਨਜ਼ ਅਤੇ ਟਾਟਾ ਮੋਟਰਜ਼ ਅਤੇ ਟਾਟਾ ਸਟੀਲ ਸਮੇਤ ਹੋਰ ਸਮੂਹ ਕੰਪਨੀਆਂ ਦੇ ਆਨਰੇਰੀ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ।

ਪੀਐਮ ਮੋਦੀ ਨੇ ਵੀ ਟਵੀਟ ਕਰ ਕੇ ਰਤਨ ਟਾਟਾ ਦੇ ਦਿਹਾਂਤ ਦਾ ਦੁਖ ਪ੍ਰਗਟਾਇਆ ਹੈ। 

..

ਰਾਹੁਲ ਗਾਂਧੀ ਨੇ ਰਤਨ ਟਾਟਾ ਦੇ ਦਿਹਾਂਤ ਉੱਤੇ ਦੁਖ ਪ੍ਰਗਟਾਉਂਦਿਆਂ ਐਕਸ ਤੇ ਲਿਖਿਆ, 

ਰਤਨ ਟਾਟਾ ਦੂਰਦਰਸ਼ੀ ਮਨੁੱਖ ਸਨ। ਉਸਨੇ ਵਪਾਰ ਅਤੇ ਪਰਉਪਕਾਰ ਦੋਵਾਂ 'ਤੇ ਇੱਕ ਸਦੀਵੀ ਛਾਪ ਛੱਡੀ ਹੈ। ਉਨ੍ਹਾਂ ਦੇ ਪਰਿਵਾਰ ਅਤੇ ਟਾਟਾ ਭਾਈਚਾਰੇ ਪ੍ਰਤੀ ਮੇਰੀ ਸੰਵੇਦਨਾ।

..

 

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉਨ੍ਹਾਂ ਦੇ ਦਿਹਾਂਤ ਉੱਤੇ ਦੁਖ ਦਾ ਪ੍ਰਗਟਾਵਾ ਕਰਦਿਆਂ ਐਕਸ ਉੱਤੇ ਟਵੀਟ ਸਾਂਝਾ ਕੀਤਾ।

..

 

 

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement