Haryana News: ਅੰਬਾਲਾ ਜ਼ਿਲ੍ਹੇ ਵਿੱਚ 39 ਵਿੱਚੋਂ 30 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ
Published : Oct 10, 2024, 9:42 am IST
Updated : Oct 10, 2024, 9:42 am IST
SHARE ARTICLE
Security of 30 out of 39 candidates in Ambala district seized
Security of 30 out of 39 candidates in Ambala district seized

Haryana News:

 

Haryana News: ਜ਼ਿਲ੍ਹੇ ਦੀਆਂ ਚਾਰ ਵਿਧਾਨ ਸਭਾਵਾਂ ਲਈ ਚੋਣ ਲੜ ਰਹੇ 39 ਉਮੀਦਵਾਰਾਂ ਵਿੱਚੋਂ 30 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਸਿਰਫ਼ ਨੌਂ ਉਮੀਦਵਾਰ ਹੀ ਆਪਣੀ ਜ਼ਮਾਨਤ ਬਚਾ ਸਕੇ। ਇਨ੍ਹਾਂ ਵਿੱਚ ਅੰਬਾਲਾ ਛਾਉਣੀ ਤੋਂ ਅਨਿਲ ਵਿੱਜ ਤੇ ਚਿਤਰਾ ਸਰਵਰਾ, ਅੰਬਾਲਾ ਸ਼ਹਿਰ ਤੋਂ ਨਿਰਮਲ ਸਿੰਘ ਤੇ ਅਸੀਮ ਗੋਇਲ, ਮੁਲਾਣਾ ਤੋਂ ਪੂਜਾ ਚੌਧਰੀ ਤੇ ਸੰਤੋਸ਼ ਸਰਵਣ ਤੇ ਨਰਾਇਣਗੜ੍ਹ ਤੋਂ ਸ਼ੈਲੀ ਚੌਧਰੀ, ਡਾਕਟਰ ਪਵਨ ਸੈਣੀ ਤੇ ਹਰਬਿਲਾਸ ਸਿੰਘ ਆਪਣੀ ਜ਼ਮਾਨਤ ਬਚਾਉਣ ਵਿੱਚ ਕਾਮਯਾਬ ਹੋ ਗਏ ਹਨ।

ਜਮਾਨਤ ਨਾ ਬਚਾਉਣ ਵਾਲੇ ਉਮੀਦਵਾਰਾਂ ਵਿੱਚ ਅੰਬਾਲਾ ਛਾਉਣੀ ਤੋਂ ਜੇਜੇਪੀ ਉਮੀਦਵਾਰ ਅਵਤਾਰ ਸਿੰਘ, ਇਨੈਲੋ ਉਮੀਦਵਾਰ ਓਮਕਾਰ ਸਿੰਘ, ਕਾਂਗਰਸ ਉਮੀਦਵਾਰ ਪਰਵਿੰਦਰ ਪਾਲ ਪਰੀ, ਆਮ ਆਦਮੀ ਪਾਰਟੀ ਦੀ ਉਮੀਦਵਾਰ ਰਾਜ ਕੌਰ ਗਿੱਲ, ਯੁੱਗ ਤੁਲਸੀ ਪਾਰਟੀ ਦੇ ਉਮੀਦਵਾਰ ਨਵੀਨ ਕੁਮਾਰ, ਆਜ਼ਾਦ ਉਮੀਦਵਾਰ ਜਸਵਿੰਦਰ, ਧਰਮੇਸ਼ ਸੂਦ, ਨਵੀਨ ਬਿਰਲਾ ਅਤੇ ਸੁਨੀਲ ਵਰਮਾ ਸ਼ਾਮਲ ਹਨ।

ਇਸੇ ਤਰ੍ਹਾਂ ਅੰਬਾਲਾ ਸ਼ਹਿਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੇਤਨ ਸ਼ਰਮਾ, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਮਲਕੀਤ ਸਿੰਘ ਭਾਨੋਖੇੜੀ, ਆਜ਼ਾਦ ਸਮਾਜ ਪਾਰਟੀ ਦੇ ਉਮੀਦਵਾਰ ਪਾਰੁਲ ਨਾਗਪਾਲ ਉਦੈਪੁਰੀਆ, ਆਜ਼ਾਦ ਉਮੀਦਵਾਰ ਭੁਪਿੰਦਰ, ਮਯੂਰ ਨੰਦਾ, ਲਲਿਤ ਵਾਲੀਆ, ਸਚਿਨ ਕੁਮਾਰ, ਸਤਨਾਮ ਸਿੰਘ, ਸੁਨੀਲ ਦੱਤ ਸ਼ਾਮਲ ਹਨ।

ਜਦਕਿ ਨਰਾਇਣਗੜ੍ਹ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪਾਲ ਸਿੰਘ, ਭਾਰਤੀ ਸ਼ਕਤੀ ਚੇਤਨਾ ਪਾਰਟੀ ਦੀ ਉਮੀਦਵਾਰ ਸੀਮਾ ਦੇਵੀ, ਆਜ਼ਾਦ ਉਮੀਦਵਾਰ ਧਰਮਪਾਲ ਅਤੇ ਨੀਤੂ ਅਤੇ ਮੁਲਾਣਾ ਵਿਧਾਨ ਸਭਾ ਹਲਕੇ ਤੋਂ ਆਪ ਪਾਰਟੀ ਦੇ ਉਮੀਦਵਾਰ ਗੁਰਤੇਜ ਸਿੰਘ, ਇਨੈਲੋ ਉਮੀਦਵਾਰ ਪ੍ਰਕਾਸ਼ ਭਾਰਤੀ, ਜੇ.ਜੇ.ਪੀ. ਪਾਰਟੀ ਦੇ ਉਮੀਦਵਾਰ ਡਾ: ਰਵਿੰਦਰ ਆਦਿ ਧੇਨ, ਰਾਸ਼ਟਰਵਾਦੀ ਜਨ ਲੋਕ ਪਾਰਟੀ ਤੋਂ ਪ੍ਰੀਤਮ ਸਿੰਘ, ਆਜ਼ਾਦ ਉਮੀਦਵਾਰ ਅਜੈਬ ਸਿੰਘ, ਦਲੀਪ ਸਿੰਘ, ਹਰਕੇਸ਼ ਕੁਮਾਰ ਅਤੇ ਆਜ਼ਾਦ ਉਮੀਦਵਾਰ ਹਵੇਲੀ ਰਾਮ ਸ਼ਾਮਲ ਹਨ।

SHARE ARTICLE

ਏਜੰਸੀ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement