
2019 ਦੀਆਂ ਲੋਕਸਭਾ ਚੋਣਾਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਦੀ ਤਰਜ਼ ਤੇ ਰਾਜ ਸਰਕਾਰ ਵੀ ਆਂਗਨਵਾੜੀ ਕਰਮਚਾਰੀਆਂ ਦਾ ਮਾਣਭੱਤਾ ਵਧਾਉਣ ਜਾ ਰਹੀ ਹੈ।
ਲਖਨਊ , ( ਪੀਟੀਆਈ ) : 2019 ਦੀਆਂ ਲੋਕਸਭਾ ਚੋਣਾਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਦੀ ਤਰਜ਼ ਤੇ ਰਾਜ ਸਰਕਾਰ ਵੀ ਆਂਗਨਵਾੜੀ ਕਰਮਚਾਰੀਆਂ ਦਾ ਮਾਣਭੱਤਾ ਵਧਾਉਣ ਜਾ ਰਹੀ ਹੈ। ਸਰਕਾਰ ਦੇ ਇਸ ਫੈਸਲੇ ਨਾਲ ਰਾਜ ਵਿਚ ਲਗਭਗ 4 ਲੱਖ ਆਂਗਨਵਾੜੀ ਵਰਕਰਾਂ ਨੂੰ ਲਾਭ ਹੋ ਸਕਦਾ ਹੈ। ਮੁਖ ਮੰਤਰੀ ਨਿਵਾਸ ਵਿਖੇ ਸਰਕਾਰ ਅਤੇ ਸੰਗਠਨ ਵਿਚ ਹੋਈ ਬੈਠਕ ਦੌਰਾਨ ਅਜਿਹੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਹ ਵੀ ਨਿਰਧਾਰਤ ਕੀਤਾ ਗਿਆ ਹੈ ਕਿ ਸਾਰੇ ਮੰਤਰੀਆਂ ਨੂੰ ਲੋਕ ਸਭਾ ਖੇਤਰਾਂ ਵਿਚ ਚੋਣ ਪ੍ਰਬੰਧਨ ਦੀ ਜਿਮ੍ਹੇਵਾਰੀ ਵੀ ਦਿਤੀ ਜਾਵੇਗੀ।
Lok Sabha Elections 2019
ਸੰਗਠਨ ਤੋਂ ਮਿਲੀ ਜਿਮ੍ਹੇਵਾਰੀ ਨੂੰ ਇਹ ਸਾਰੇ ਮੰਤਰੀ ਅਪਣੇ ਸਰਕਾਰੀ ਕੰਮਕਾਜ ਤੋਂ ਇਲਾਵਾ ਪੂਰਾ ਕਰਨਗੇ। ਭਾਜਪਾ ਨੇ ਵਿਧਾਨਸਭਾ ਚੋਣਾਂ ਦੇ ਅਪਣੇ ਚੋਣ ਮੈਨੀਫੈਸਟੋ ਵਿਚ ਆਂਗਨਵਾੜੀ ਕਰਮਚਾਰੀਆਂ ਦਾ ਮਾਣਭੱਤਾ ਵਧਾਉਣ ਦਾ ਵਾਦਾ ਕੀਤਾ ਸੀ। ਇਸ ਤੋਂ ਬਾਅਦ ਹੀ ਸੰਗਠਨ ਵਰਕਰਾਂ ਦਾ ਮਾਣਭੱਤਾ ਵਧਾਉਣ ਤੇ ਲਗਾਤਾਰ ਜ਼ੋਰ ਦੇ ਰਿਹਾ ਸੀ। ਕੇਂਦਰ ਸਰਕਾਰ ਵੱਲੋਂ ਮਾਣਭੱਤਾ ਵਧਾਉਣ ਤੋਂ ਬਾਅਦ ਤੋਂ ਹੀ ਰਾਜ ਸਰਕਾਰ ਵੱਲੋਂ ਅਪਣੇ ਹਿੱਸੇ ਵਿਚ ਆਉਣ ਵਾਲੇ ਮਾਣਭੱਤੇ ਨੂੰ ਵਧਾਉਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਸੀ।