Curb proxy sarpanch menace: ਮਹਿਲਾ ਸਰਪੰਚਾਂ ਦੇ ਪਤੀਆਂ ਵਲੋਂ ਕੰਮਕਾਜ ਵਿਚ ਦਖ਼ਲਅੰਦਾਜ਼ੀ ਦਾ ਹਾਈ ਕੋਰਟ ਨੇ ਲਿਆ ਸਖ਼ਤ ਨੋਟਿਸ
Published : Nov 10, 2023, 10:21 am IST
Updated : Nov 10, 2023, 10:21 am IST
SHARE ARTICLE
Curb proxy sarpanch menace: Orissa HC takes strong exceptions
Curb proxy sarpanch menace: Orissa HC takes strong exceptions

ਪ੍ਰੌਕਸੀ ਸਰਪੰਚਾਂ ਵਿਰੁਧ ਕਾਰਵਾਈ ਦੀ ਸੂਬਾ ਸਰਕਾਰ ਤੋਂ ਮੰਗੀ ਰੀਪੋਰਟ

Curb proxy sarpanch menace: ਉੜੀਸਾ ਹਾਈ ਕੋਰਟ ਨੇ ਮਹਿਲਾ ਸਰਪੰਚਾਂ ਦੇ ਪਤੀਆਂ ਵਲੋਂ ਪੰਚਾਇਤਾਂ ਦੇ ਕੰਮਕਾਜ ਵਿਚ ਦਖ਼ਲਅੰਦਾਜ਼ੀ ਕਰਨ ਦਾ ਸਖ਼ਤ ਨੋਟਿਸ ਲਿਆ ਹੈ ਅਤੇ ਸੂਬਾ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਸਬੰਧਤ ਵਿਭਾਗ ਵਲੋਂ ਅਜਿਹੇ ‘ਪ੍ਰੌਕਸੀ ਸਰਪੰਚਾਂ ਵਿਰੁਧ ਕੀ ਕਾਰਵਾਈ ਕੀਤੀ ਗਈ ਹੈ ਅਤੇ ਮਹਿਲਾ ਸਰਪੰਚਾਂ ਨੂੰ ਸਮਰੱਥਾ ਨਿਰਮਾਣ ਦੀ ਸਹੀ ਸਿਖਲਾਈ ਦੇਣ ਲਈ ਕੀ ਕਾਰਵਾਈ ਕੀਤੀ ਗਈ ਹੈ।

ਸਰਪੰਚ ਦੇ ਪਤੀ ਤੋਂ ਦੁਖੀ 'ਗਾਓਂ ਸਾਥੀ' (ਪੰਚਾਇਤ ਦਾ ਇਕ ਮੈਂਬਰ) ਮਨੋਜ ਕੁਮਾਰ ਮੰਗਰਾਜ ਦੁਆਰਾ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਡਾ. ਜਸਟਿਸ ਐਸ.ਕੇ. ਪਾਨੀਗ੍ਰਹੀ  ਦੀ ਅਗਵਾਈ ਵਾਲੀ ਸਿੰਗਲ ਬੈਂਚ ਨੇ ਕਿਹਾ, "ਅਜਿਹਾ ਲੱਗਦਾ ਹੈ ਕਿ ਸਰਪੰਚ ਪਤੀ 'ਗਾਓਂ ਸਾਥੀ' ਦੀ ਨਿਯੁਕਤੀ ਵਿਚ ਵਧੇਰੇ ਭੂਮਿਕਾ ਨਿਭਾ ਰਿਹਾ ਹੈ, ਜਦਕਿ ਉਸ ਦੀ ਸਰਪੰਚ ਚੁਣੀ ਗਈ ਪਤਨੀ ਕੋਲ ਅਸਲ ਸਿਆਸੀ ਅਤੇ ਫੈਸਲਾ ਲੈਣ ਦੀ ਸ਼ਕਤੀ ਹੁੰਦੀ ਹੈ”।  
ਜਸਟਿਸ ਨੇ ਕਿਹਾ ਕਿ “ਇਹ ਰੁਝਾਨ 73ਵੇਂ ਸੰਵਿਧਾਨਕ ਸੋਧ ਐਕਟ, 1992 ਦੀ ਭਾਵਨਾ ਅਤੇ ਉਦੇਸ਼ ਨੂੰ ਕਮਜ਼ੋਰ ਕਰਦੀ ਹੈ, ਜਿਸ ਨਾਲ ਜ਼ਮੀਨੀ ਪੱਧਰ 'ਤੇ ਔਰਤਾਂ ਦੇ ਸਸ਼ਕਤੀਕਰਨ ਦੇ ਉਪਬੰਧ ਹਨ ਅਤੇ ਔਰਤਾਂ ਦੇ ਸੰਵਿਧਾਨਕ ਅਧਿਕਾਰਾਂ ਅਤੇ ਸਨਮਾਨ ਦੀ ਉਲੰਘਣਾ ਹੁੰਦੀ ਹੈ, ਜੋ ਜ਼ਮੀਨੀ ਪੱਧਰ 'ਤੇ 'ਫੇਸਲੇਸ ਸਰਪੰਚ' ਬਣ ਕੇ ਰਹਿ ਜਾਂਦੀਆਂ ਹਨ। ਇਹ ਔਰਤਾਂ ਨੂੰ ਉਨ੍ਹਾਂ ਦੀ ਏਜੰਸੀ, ਖੁਦਮੁਖਤਿਆਰੀ ਅਤੇ ਜਨਤਕ ਮਾਮਲਿਆਂ ਵਿਚ ਆਵਾਜ਼ ਤੋਂ ਵਾਂਝਾ ਕਰਦਾ ਹੈ”।

ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦੀ ਧਾਰਾ 243 ਡੀ ਸੂਬਾ ਸਰਕਾਰਾਂ ਨੂੰ ਪੰਚਾਇਤੀ ਰਾਜ ਸੰਸਥਾਵਾਂ ਵਿਚ ਸਾਰੇ ਪੱਧਰਾਂ 'ਤੇ ਔਰਤਾਂ ਲਈ ਘੱਟੋ-ਘੱਟ ਇਕ ਤਿਹਾਈ ਸੀਟਾਂ ਰਾਖਵੀਆਂ ਕਰਨ ਲਈ ਸਬੰਧਤ ਰਾਜ ਐਕਟਾਂ ਵਿਚ ਇਕ ਉਪਬੰਧ ਸ਼ਾਮਲ ਕਰਨ ਦਾ ਆਦੇਸ਼ ਦਿੰਦੀ ਹੈ, ਜਦਕਿ, ਉੜੀਸਾ ਵਰਗੇ ਸੂਬੇ ਪੰਚਾਇਤੀ ਰਾਜ ਸੰਸਥਾਵਾਂ ਵਿਚ ਔਰਤਾਂ ਲਈ 50% ਰਾਖਵੇਂਕਰਨ ਦੀ ਪਾਲਣਾ ਕਰਦੇ ਹਨ।

ਉੜੀਸਾ ਹਾਈ ਕੋਰਟ ਦੇ ਜੱਜ ਨੇ ਟਿੱਪਣੀ ਕੀਤੀ, "ਪ੍ਰੌਕਸੀ ਸਰਪੰਚ ਅਤੇ ਪਿਤਰੀ ਰਵੱਈਏ ਜਨਤਕ ਜੀਵਨ ਵਿਚ ਔਰਤਾਂ ਦੀ ਭਾਗੀਦਾਰੀ ਅਤੇ ਸਸ਼ਕਤੀਕਰਨ ਵਿਚ ਬਹੁਤ ਰੁਕਾਵਟ ਪਾਉਂਦੇ ਹਨ।"

“ਪੰਚਾਇਤੀ ਰਾਜ ਅਤੇ ਜਲ ਵਿਭਾਗ ਸੂਬੇ ਵਿਚ ਪੰਚਾਇਤੀ ਰਾਜ ਪ੍ਰਣਾਲੀ ਵਿਚ ਔਰਤਾਂ ਦੇ ਰਾਖਵੇਂਕਰਨ ਦੀ ਪਵਿੱਤਰਤਾ ਦੀ ਰਾਖੀ ਲਈ ਪਾਬੰਦ ਹੈ। ਕਿਉਂਕਿ ਪ੍ਰੌਕਸੀ ਸਰਪੰਚ ਗ੍ਰਾਮ ਪੰਚਾਇਤਾਂ ਖਾਸ ਕਰਕੇ ਜਿਥੇ ਔਰਤਾਂ ਸਰਪੰਚ ਹਨ, ਦਾ ਪ੍ਰਬੰਧਨ ਕਰ ਰਹੇ ਹਨ, ਇਸ ਲਈ ਸਰਕਾਰ ਨੂੰ ਢੁਕਵੇਂ ਵਿਭਾਗ ਰਾਹੀਂ ਅਜਿਹੇ ਮਾਮਲੇ ਨੂੰ ਗੰਭੀਰਤਾ ਨਾਲ ਨਜਿੱਠਣਾ ਚਾਹੀਦਾ ਹੈ ਨਹੀਂ ਤਾਂ ਲੋਕਤੰਤਰ ਖ਼ਤਰੇ ਵਿਚ ਹੋਵੇਗਾ”।

ਉੜੀਸਾ ਹਾਈਕੋਰਟ ਨੇ ਹੁਕਮ ਦਿੰਦਿਆਂ ਪੰਚਾਇਤੀ ਰਾਜ ਵਿਭਾਗ ਦੇ ਸਕੱਤਰ ਨੂੰ ਜਵਾਬ ਦਾਇਰ ਕਰਨ ਲਈ ਕਿਹਾ ਗਿਆ ਹੈ ਕਿ ਸਬੰਧਤ ਵਿਭਾਗ ਵਲੋਂ ਅਜਿਹੇ ਪ੍ਰੌਕਸੀ ਸਰਪੰਚਾਂ ਵਿਰੁਧ ਕੀ ਕਾਰਵਾਈ ਕੀਤੀ ਗਈ ਹੈ ਅਤੇ ਮਹਿਲਾ ਸਰਪੰਚਾਂ ਨੂੰ ਉੱਚਿਤ ਸਮਰੱਥਾ ਨਿਰਮਾਣ ਸਿਖਲਾਈ ਦੇਣ ਲਈ ਕੀ ਕਦਮ ਚੁੱਕੇ ਗਏ ਹਨ।

ਹਾਈ ਕੋਰਟ ਨੇ ਸਕੱਤਰ ਨੂੰ ਅਜਿਹੇ ਪ੍ਰੌਕਸੀ ਸਰਪੰਚਾਂ ਵਿਰੁਧ ਜ਼ਿਲ੍ਹਾ ਪੱਧਰ 'ਤੇ ਸ਼ਿਕਾਇਤ ਨਿਵਾਰਣ ਵਿਧੀ ਦੇ ਉਪਬੰਧਾਂ ਦੀ ਉਪਲਬਧਤਾ ਨੂੰ ਦਰਸਾਉਂਦਾ ਹਲਫ਼ਨਾਮਾ ਦਾਇਰ ਕਰਨ ਦੇ ਨਿਰਦੇਸ਼ ਵੀ ਦਿਤੇ ਹਨ।

Location: India, Odisha, Bhubaneswar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement