
ਪਾਕਿਸਤਾਨੀ ਗੋਲਾਬਾਰੀ ਤੋਂ ਕਿਸਾਨਾਂ ਨੂੰ ਮਿਲੇਗੀ ਸੁਰੱਖਿਆ
- ਸ਼੍ਰੀਨਗਰ: ਕੌਮਾਂਤਰੀ ਸਰਹੱਦ ਉਤੇ ਸਾਂਬਾ ਸੈਕਟਰ ਵਿਖੇ ਖੇਤਾਂ 'ਚ ਬੂਲਿਟ ਪਰੂਫ਼ ਟਰੈਕਟਰ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਟਰੈਕਟਰ ਪਾਕਿਸਤਾਨ ਵਲੋਂ ਗੋਲੀਬਾਰੀ ਦੀਆਂ ਵੱਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਖ਼ਰੀਦੇ ਗਏ ਹਨ। ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦੀ ਨਿਗਰਾਨੀ ਹੇਠ ਕਿਸਾਨ ਇਨ੍ਹਾਂ ਟਰੈਕਟਰਾਂ ਨਾਲ ਬਾਰਡਰ ਨਾਲ ਲਗਦੀਆਂ ਜ਼ਮੀਨਾਂ ਵਿਚ ਖੇਤੀ ਕਰ ਰਹੇ ਹਨ।
File photo90 ਦੇ ਦਹਾਕੇ ਦੌਰਾਨ ਸ਼ੁਰੂਆਤ ਵਿਚ ਜਦੋਂ ਖ਼ਾਲਿਸਤਾਨੀ ਲਹਿਰ ਜ਼ੋਰਾਂ 'ਤੇ ਸੀ, ਉਸ ਵੇਲੇ ਪੰਜਾਬ ਪੁਲਿਸ ਨੇ ਖ਼ਾਸ ਤੌਰ 'ਤੇ ਬੁਲਿਟ ਪਰੂਫ਼ ਟਰੈਕਟਰ ਤਿਆਰ ਕਰਵਾਏ ਸਨ। ਉਸ ਤੋਂ ਪਹਿਲਾਂ ਸੁਰੱਖਿਆ ਏਜੰਸੀਆਂ ਨੇ ਅਜਿਹੇ ਵਾਹਨਾਂ ਦੀ ਵਰਤੋਂ ਨਹੀਂ ਸੀ ਕੀਤੀ। ਉਸ ਵਕਤ ਇਨ੍ਹਾਂ ਟਰੈਕਟਰ ਦਾ ਮੱਦਦ ਨਾਲ 10 ਤੋਂ 15 ਫੁੱਟ ਉੱਚੇ ਗੰਨੇ ਦੇ ਖੇਤਾਂ ਵਿਚ ਪੁਲਿਸ ਨੇ ਅਤਿਵਾਦੀਆਂ ਨਾਲ ਲੋਹਾ ਲਿਆ ਸੀ। ਇਹ ਟਰੈਕਟਰ ਅਤਿਵਾਦੀਆਂ ਦੇ ਸਫ਼ਾਏ ਲਈ ਅਹਿਮ ਹਥਿਆਰ ਸਾਬਤ ਹੋਏ ਸਨ। ਹੁਣ ਪਾਕਿਸਤਾਨ ਵੱਲੋਂ ਗੋਲੀਬੰਦੀ ਦੀ ਉਲੰਘਣਾ ਦੀਆਂ ਵੱਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਕਿਸਾਨ ਅਜਿਹੇ ਟਰੈਕਟਰਾਂ ਦੀ ਵਰਤੋਂ ਕਰ ਰਹੇ ਹਨ।
file photoਸਰਹੱਦ 'ਤੇ ਗੋਲਾਬਾਰੀ ਦੀਆਂ ਘਟਨਾਵਾਂ 'ਚ ਵਾਧਾ
ਕਾਬਲੇਗੌਰ ਹੈ ਕਿ ਇਸ ਸਮੇਂ ਕੌਮਾਂਤਰੀ ਸਰਹੱਦ 'ਤੇ ਗੋਲਾਬਾਰੀ ਦੀਆਂ ਘਟਨਾਵਾਂ 'ਚ ਵਾਧਾ ਹੋਇਆ ਹੈ। ਇਸ ਸਾਲ ਅਗੱਸਤ ਤੋਂ ਅਕਤੂਬਰ ਦੌਰਾਨ ਕੰਟਰੋਲ ਲਾਈਨ (ਐਲਓਸੀ) 'ਤੇ 950 ਵਾਰੀ ਅਤੇ ਕੌਮਾਂਤਰੀ ਸਰਹੱਦ 'ਤੇ 79 ਵਾਰ ਗੋਲੀਬੰਦੀ ਦੀ ਉਲੰਘਣਾ ਦੇ ਮਾਮਲੇ ਸਾਹਮਣੇ ਆਏ ਹਨ। ਪਾਕਿਸਤਾਨ ਵਲੋਂ ਇਸ ਸਾਲ ਗੋਲਾਬਾਰੀ ਦੀਆਂ ਘਟਨਾਵਾਂ 'ਚ 50 ਫ਼ੀ ਸਦੀ ਤਕ ਵਾਧਾ ਹੋਇਆ ਹੈ। ਕੰਟਰੋਲ ਲਾਈਨ 'ਤੇ ਜਿੱਥੇ ਸੈਨਾ ਹਰ ਵਕਤ ਤਿਆਰ ਰਹਿੰਦੀ ਹੈ ਉੱਥੇ ਕੌਮਾਂਤਰੀ ਸਰਹੱਦ ਦੀ ਨਿਗਰਾਨੀ ਬੀਐਸਐਫ ਕਰਦੀ ਹੈ।
file photo
ਘੁਸਪੈਠ ਦੇ ਮਕਸਦ ਨਾਲ ਹੁੰਦੀ ਹੈ ਗੋਲਾਬਾਰੀ
ਰਖਿਆ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਇਸ ਸਾਲ ਪਾਕਿਸਤਾਨ ਨੇ 2300 ਵਾਰ ਗੋਲੀਬੰਦੀ ਦੀ ਉਲੰਘਣਾ ਕੀਤੀ। ਜਦਕਿ 2018 ਵਿਚ ਕੁਲ 1629 ਵਾਰ ਗੋਲੀਬੰਦੀ ਦੀ ਉਲੰਘਣਾ ਹੋਈ ਸੀ। ਇਸੇ ਤਰ੍ਹਾਂ 2017 ਵਿਚ 860 ਅਤੇ 2016 ਵਿਚ 228 ਵਾਰ ਪਾਕਿਸਤਾਨ ਵਲੋਂ ਗੋਲੀਬੰਦੀ ਦੀ ਉਲੰਘਣਾ ਕੀਤੀ ਗਈ। ਗ੍ਰਹਿ ਮੁਤਾਬਲੇ ਮੁਤਾਬਕ 2018 ਵਿਚ ਘੁਸਪੈਠ ਦੀਆਂ 328 ਘਟਨਾਵਾਂ ਸਾਹਮਣੇ ਆਈਆਂ ਸਨ ਜਿਨ੍ਹਾਂ 'ਚ 143 ਵਾਰ ਅਤਿਵਾਦੀ ਸਰਹੱਦ ਪਾਰ ਕਰਨ ਵਿਚ ਕਾਮਯਾਬ ਹੋਏ ਸਨ।