ਵਧਦੀ ਧੁੰਦ ਕਾਰਨ ਬੀ.ਐਸ.ਐਫ਼. ਨੇ ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ‘ਤੇ ਵਧਾਈ ਸੁਰੱਖਿਆ
Published : Dec 31, 2018, 2:13 pm IST
Updated : Dec 31, 2018, 2:13 pm IST
SHARE ARTICLE
B.S.F.
B.S.F.

ਭਾਰਤ-ਪਾਕ ਸਰਹੱਦ ਦੇ ਨਾਲ ਲੱਗਦੇ ਪੰਜਾਬ ਦੇ ਸਰਹੱਦੀ ਖੇਤਰਾਂ ਵਿਚ ਵੱਧਦੀ ਧੁੰਦ ਨੂੰ...

ਫਿਰੋਜ਼ਪੁਰ : ਭਾਰਤ-ਪਾਕ ਸਰਹੱਦ ਦੇ ਨਾਲ ਲੱਗਦੇ ਪੰਜਾਬ ਦੇ ਸਰਹੱਦੀ ਖੇਤਰਾਂ ਵਿਚ ਵੱਧਦੀ ਧੁੰਦ ਨੂੰ ਵੇਖਦੇ ਹੋਏ ਆਈ.ਜੀ. ਮਾਹੀਪਾਲ ਯਾਦਵ ਦੇ ਨਿਰਦੇਸ਼ਾਂ ਮੁਤਾਬਕ ਬੀ.ਐਸ.ਐਫ਼ ਨੇ ਸੁਰੱਖਿਆ ਵਿਵਸਥਾ ਹੋਰ ਜ਼ਿਆਦਾ ਕਰੜੀ ਕਰ ਦਿਤੀ ਹੈ ਅਤੇ ਆਈ.ਐਸ.ਆਈ, ਪਾਕਿਸਤਾਨ ਤੇ ਭਾਰਤੀ ਤਸਕਰਾਂ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰਨ ਦੇ ਲਈ ਬੀ.ਐਸ.ਐਫ਼. ਪੰਜਾਬ ਨੇ ਜ਼ਬਰਦਸਤ ਇੰਤਜ਼ਾਮ ਕਰ ਦਿਤੇ ਹਨ।

B.S.F.B.S.F.ਬੀ.ਐਸ.ਐਫ਼. ਅਧਿਕਾਰੀਆਂ ਦੇ ਮੁਤਾਬਕ ਬੀ.ਐਸ.ਐਫ਼. ਨੇ ਫ਼ੈਂਸਿੰਗ ਦੇ ਨਾਲ-ਨਾਲ ਜਿੱਥੇ ਪੈਟ੍ਰੋਲਿੰਗ ਤੇਜ਼ ਕੀਤੀ ਹੈ, ਉੱਥੇ ਹੀ ਸਤਲੁਜ ਦਰਿਆ ਵਿਚ ਜਿੱਥੇ ਵੀ ਕਿਤੇ ਪਾਣੀ ਹੈ ਉੱਥੇ ਮੋਟਰ ਬੋਟ੍ਰਸ ਦੇ ਜ਼ਰੀਏ ਪੈਟ੍ਰੋਲਿੰਗ ਕੀਤੀ ਜਾ ਰਹੀ ਹੈ। ਬੀ.ਐਸ.ਐਫ਼. ਅਧਿਕਾਰੀਆਂ ਨੇ ਦੱਸਿਆ ਕਿ ਧੁੰਦ ਦਾ ਫ਼ਾਇਦਾ ਚੁੱਕ ਕੇ ਅਤਿਵਾਦੀ ਅਤੇ ਤਸਕਰ ਭਾਰਤ ਵਿਚ ਘੂਸਪੈਠ ਕਰਨ ਅਤੇ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਭੇਜਣ ਦੀ ਕੋਸ਼ਿਸ਼ ਕਰਦੇ ਹਨ।

ਉਨ੍ਹਾਂ ਨੇ ਕਿਹਾ ਕਿ ਬੀ.ਐਸ.ਐਫ਼. ਜਵਾਨਾਂ ਦੇ ਹੌਂਸਲੇ ਬੁਲੰਦ ਹਨ ਅਤੇ ਉਹ ਦੇਸ਼ ਵਿਰੋਧੀ ਤਾਕਤਾਂ ਨੂੰ ਸਿਰ ਚੁੱਕਣ ਦੀ ਇਜ਼ਾਜਤ ਨਹੀਂ ਦੇਣਗੇ। ਬੀ.ਐਸ.ਐਫ਼. ਦੀ ਚੌਕਸੀ ਦੇ ਚਲਦੇ ਸਾਲ 2018 ਵਿਚ ਪਾਕਿ ਏਜੰਸੀਆਂ ਅਤੇ ਤਸਕਰਾਂ ਦੀਆਂ ਗਤੀਵਿਧੀਆਂ ਨੂੰ ਨਕੇਲ ਪਾਉਣ ਵਿਚ ਬੀ.ਐਸ.ਐਫ਼ ਸਫ਼ਲ ਰਹੀ ਹੈ। ਭਾਰਤ-ਪਾਕਿ ਫਿਰੋਜ਼ਪੁਰ ਬਾਰਡਰ ਸਮੇਤ ਪੂਰੇ ਪੰਜਾਬ ਵਿਚ ਬੀ.ਐਸ.ਐਫ਼. ਦੇ ਕੋਲ ਆਧੁਨਿਕ ਹਥਿਆਰ ਅਤੇ ਹੋਰ ਯੰਤਰ ਹਨ, ਜਿਨ੍ਹਾਂ ਦੀ ਮਦਦ ਨਾਲ ਬੀ.ਐਸ.ਐਫ਼. ਦੇ ਹੁੰਦੇ ਹੋਏ ਕੋਈ ਚਾਹ ਕੇ ਵੀ ਸਾਜ਼ਿਸ਼ ਨੂੰ ਅੰਜਾਮ ਨਹੀਂ ਦੇ ਸਕਦਾ।

B.S.F.B.S.F.ਪੰਜਾਬ ਬੀ.ਐਸ.ਐਫ਼. ਦੇ ਡੀ.ਆਈ.ਜੀ. ਆਰ.ਐਸ. ਕਟਾਰੀਆ ਸੀਨੀਅਰ ਪਬਲਿਕ ਰਿਲੇਸ਼ਨ ਅਫ਼ਸਰ ਨੇ ਦੱਸਿਆ ਕਿ ਬੀ.ਐਸ.ਐਫ਼. ਨੇ 2018 ਵਿਚ ਪੰਜਾਬ ਭਰ ਵਿਚ ਭਾਰਤ-ਪਾਕਿ ਬਾਰਡਰ ਦੀਆਂ ਵੱਖ-ਵੱਖ ਬੀ.ਓ.ਪੀ. ‘ਤੇ 229 ਕਿੱਲੋ 579 ਗ੍ਰਾਮ ਹੈਰੋਇਨ ਫੜਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 1148 ਕਰੋੜ ਦੇ ਆਸਪਾਸ ਬਣਦੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਦੇ ਦੌਰਾਨ ਬੀ.ਐਸ.ਐਫ਼. ਨੇ 635 ਗ੍ਰਾਮ ਅਫ਼ੀਮ,

33 ਪਾਕਿਸਤਾਨੀ ਮੋਬਾਇਲ ਫ਼ੋਨ ਦੇ ਸਿਮ ਕਾਰਡ, 19 ਵੱਖ-ਵੱਖ ਤਰ੍ਹਾਂ ਦੇ ਹਥਿਆਰ, 502 ਕਾਰਤੂਸ, 10 ਮੋਬਾਇਲ ਫ਼ੋਨ, 6 ਹੈਂਡ ਗ੍ਰੇਨੇਡ ਅਤੇ ਭਾਰਤੀ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਕਈ ਪਾਕਿਸਤਾਨੀ ਘੂਸਪੈਠੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement