
ਹਿੰਦ-ਪਾਕਿ ਬਾਰਡਰ 'ਤੇ ਜਿੱਥੇ ਬੀ.ਐਸ.ਐਫ. ਦੇ ਜਵਾਨਾਂ ਵਲੋਂ ਪੂਰੀ ਮੁਸਤੈਦੀ ਨਾਲ ਦੇਸ਼ ਦੀ ਰੱਖਿਆ ਕੀਤੀ ਜਾ ਰਹੀ........
ਮਮਦੋਟ : ਹਿੰਦ-ਪਾਕਿ ਬਾਰਡਰ 'ਤੇ ਜਿੱਥੇ ਬੀ.ਐਸ.ਐਫ. ਦੇ ਜਵਾਨਾਂ ਵਲੋਂ ਪੂਰੀ ਮੁਸਤੈਦੀ ਨਾਲ ਦੇਸ਼ ਦੀ ਰੱਖਿਆ ਕੀਤੀ ਜਾ ਰਹੀ ਹੈ ਉਥੇ ਦੇਸ਼ ਅੰਦਰ ਚੱਲ ਰਹੇ ਸਮਾਜ ਸੇਵੀ ਕੰਮਾ ਅਤੇ ਨਸ਼ਾ ਵਿਰੋਧੀ ਮੁਹਿੰਮ ਵਿਚ ਵੀ ਬੀ.ਐਸ.ਐਫ. ਵਲੋਂ ਅਪਣਾ ਬਣਦਾ ਵਧੀਆ ਯੋਗਦਾਨ ਦਿਤਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ੍ਰੀ ਸੰਜੇ ਕੁਮਾਰ ਕਮਾਡੈਂਟ 29 ਬਟਾਲੀਅਨ ਬੀ.ਐਸ.ਐਫ. ਨੇ ਸੈਂਕਟਰ ਮਮਦੋਟ ਵਿਖੇ ਕਰਵਾਏ ਜਾ ਰਹੇ ਨਸ਼ਾ ਵਿਰੋਧੀ ਸੈਮੀਨਾਰ ਦੌਰਾਨ ਵੱਡੀ ਗਿਣਤੀ ਵਿਚ ਇਕੱਠੇ ਹੋਏ ਸਰਹੱਦੀ ਲੋਕਾਂ ਅਤੇ ਨੋਜਵਾਨਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਮ.ਡੀ. ਡਾਕਟਰ ਮੈਡਮ ਤਰੁਨਪਾਲ ਸੋਢੀ ਨੇ ਵੀ ਨੌਜਵਾਨਾਂ 'ਤੇ ਪੈ ਰਹੇ ਨਸ਼ਿਆਂ ਦੇ ਮਾੜੇ ਪ੍ਰਭਾਵ ਤੋ ਆਏ ਹੋਏ ਲੋਕਾਂ ਨੂੰ ਜਾਣੂ ਕਰਵਾਇਆ। ਇਸ ਤੋਂ ਬਾਅਦ ਕਮਾਡੈਂਟ ਸੰਜੇ ਕੁਮਾਰ ਵਲੋਂ ਨਸ਼ਿਆਂ ਵਿਰੋਧੀ ਦਸਤਖਤ ਮੁਹਿੰਮ ਤਹਿਤ ਲੋਕਾਂ ਤੋਂ ਨਸ਼ੇ ਵਿਰੋਧੀ ਦਸਤਖਤ ਕਰਵਾਏ ਗਏ ਅਤੇ ਮਮਦੋਟ ਬੀ.ਐਸ.ਐਫ. ਤੋਂ ਸ਼ੁਰੂ ਹੋ ਕੇ ਬਜਾਰਾ ਵਿਚ ਦੀ ਹੁੰਦੇ ਹੋਏ ਸਬ ਤਹਿਸੀਲ ਮਮਦੋਟ ਤੱਕ ਇਕ ਨਸ਼ਾ ਵਿਰੋਧੀ ਰੈਲੀ ਵੀ ਕੱਢੀ ਗਈ । ਇਸ ਮੌਕੇ 'ਤੇ ਸਰਹੱਦੀ ਪੱਟੀ ਦੇ 15 ਪਿੰਡਾਂ ਜਿਵੇਂ ਰੁਹੇਲਾ ਹਾਜੀ, ਨਿਹਾਲਾ ਕਿਲਚਾ, ਹਬੀਬ ਵਾਲਾ, ਮੱਬੋ ਕੇ , ਫੱਤੇ ਵਾਲਾ, ਪੋਜੋ ਕੇ , ਕਾਲੂ ਅਰਾਈ ਹਿਠਾੜ,
ਗੱਟੀ ਹਯਾਤ, ਸੇਠਾ ਵਾਲਾ, ਮਸਤਾ ਗੱਟੀ, ਲੱਖਾ ਸਿੰਘ ਵਾਲਾ ਹਿਠਾੜ ਆਦਿ ਪਿੰਡਾਂ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਨਸ਼ੇ ਵਿਰੋਧੀ ਕਰਵਾਈ ਗਈ ਇਸ ਰੈਂਲੀ ਵਿਚ ਹਿੱਸਾ ਲਿਆ। ਇਸ ਮੌਕੇ 'ਤੇ ਬੀ.ਐਸ.ਐਫ. ਦੇ ਜਵਾਨਾਂ ਦੇ ਹੱਥਾਂ ਵਿਚ ਨਸ਼ਾ ਵਿਰੋਧੀ ਮਾਟੋ ਚੁੱਕੇ ਹੋਏ ਸਨ। ਇਸ ਮੌਕੇ 'ਤੇ ਕਮਾਡੈਂਟ ਸੰਜੇ ਕੁਮਾਰ 29 ਬਟਾਲੀਅਨ ਤੋਂ ਇਲਾਵਾ ਡਾਕਟਰ ਪਰਮਪਾਲ ਸੋਢੀ, ਅਮਨਦੀਪ ਸਿੰਘ ਟੂ ਆਈ.ਸੀ, ਸੁਖਬੀਰ ਸਿੰਘ ਡਿਪਟੀ ਕਮਾਡੈਂਟ,
ਰਾਜ ਕੁਮਾਰ ਮਕੇਲਾ ਡਿਪਟੀ ਕਮਾਡੈਂਟ, ਐਨ.ਐਨ ਸਿੰਘ ਇੰਸਪੈਕਟਰ ਜੀ. ਬਰਾਚ, ਹਵਾ ਸਿੰਘ, ਸ਼ਮਸ਼ੇਰ ਸਿੰਘ ਤੋ ਇਲਾਵਾ 250 ਦੇ ਕਰੀਬ ਜਵਾਨ ਹਾਜ਼ਰ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵੰਤ ਸਿੰਘ ਚੱਕ ਭੰਗੇ ਵਾਲਾ, ਹਰਬੰਸ ਸਿੰਘ ਲੱਖਾ ਸਿੰਘ ਵਾਲਾ, ਜਸਵੰਤ ਸਿੰਘ ਝੂਗੇ ਕਿਸ਼ੋਰ ਸਿੰਘ ਵਾਲੇ, ਤਰਲੋਕ ਸਿੰਘ ਜਾਮਾ ਰੱਖਈਆ , ਸਰਦਾਰਾ ਸਿੰਘ ਸਰਪੰਚ ਕਾਲੂ ਅਰਾਈ ਹਿਠਾੜ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।