
ਜੀ ਹਾਂ, ਜਿੱਥੇ ਅੱਜ ਕੱਲ੍ਹ ਬਾਰਾਤ ਵਿਚ ਦਿਖਾਉਣ ਲਈ ਲੋਕ ਮਹਿੰਗੀਆਂ...
ਨਵੀਂ ਦਿੱਲੀ: ਜ਼ਿਲ੍ਹਾ ਉਤਰਾਖੰਡ ਦੇ ਨਜ਼ਦੀਕੀ ਪਿੰਡ ਲਾਡਾਬਾਸ ਦੀ ਬਾਰਾਤ ਖੇਤਰ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਬਾਰਾਤ ਚਰਚਾ ਵਿਚ ਇਸ ਲਈ ਬਣੀ ਹੋਈ ਹੈ ਕਿਉਂ ਕਿ ਇੱਥੇ ਲਾੜੀ ਨੂੰ ਲੈ ਕੇ ਜਾਣ ਲਈ 10-20 ਨਹੀਂ ਬਲਕਿ ਪੂਰੇ 40 ਟ੍ਰੈਕਟਰ ਰਵਾਨਾ ਹੋਏ ਹਨ।
Photoਜੀ ਹਾਂ, ਜਿੱਥੇ ਅੱਜ ਕੱਲ੍ਹ ਬਾਰਾਤ ਵਿਚ ਦਿਖਾਉਣ ਲਈ ਲੋਕ ਮਹਿੰਗੀਆਂ ਅਤੇ ਲਗਜ਼ਰੀ ਗੱਡੀਆਂ ਦਿਖਾਵੇ ਲਈ ਲੈ ਜਾਂਦੇ ਹਨ ਉੱਥੇ ਹੀ ਲਾਡਾਬਾਸ ਪਿੰਡ ਨਿਵਾਸੀ ਮੁਹੰਮਦ ਯੂਸੁਫ ਗਹਿਲੋਤ ਦੇ ਪੁੱਤਰ ਮੁਹੰਮਦ ਨੋਸ਼ਾਦ ਗਹਿਲੋਦ ਦੀ ਬਾਰਾਤ ਨੂੰ ਠੀਕ ਇਸ ਦੇ ਉਲਟ ਤਰੀਕੇ ਨਾਲ ਲਿਜਾਇਆ ਗਿਆ। ਨੋਸ਼ਾਦ ਗਹਿਲੋਤ ਨੇ ਇਕ ਦਮ ਪੇਂਡੂ ਵਾਤਾਵਾਰਨ ਵਿਚ ਕਿਸਾਨ ਦੀ ਸਵਾਰੀ ਟ੍ਰੈਕਟਰ ਤੇ ਬਾਰਾਤ ਲੈ ਜਾਣ ਬਾਰੇ ਸੋਚਿਆ ਅਤੇ 40 ਤੋਂ ਜ਼ਿਆਦਾ ਟ੍ਰੈਕਟਰਾਂ ਵਿਚ ਬਾਰਾਤ ਨਿਕਲੀ।
Photoਸਾਰੇ ਬਾਰਾਤੀ ਵੀ ਟ੍ਰੈਕਟਰਾਂ ਤੇ ਬੈਠ ਕੇ ਲਾਡਾਬਾਸ ਵਿਚ ਰਾਮਸਾਬਾਸ ਲਾੜੀ ਲੈਣ ਰਵਾਨਾ ਹੋਏ। ਅੱਜ-ਕੱਲ ਪੰਜਾਬ ਵਿਚ ਸਾਈਕਲ-ਸਕਟੂਰਾਂ ‘ਤੇ ਡੋਲੀ ਘਰ ਲਿਆਉਣ ਦਾ ਟਰੈਂਡ ਸ਼ੁਰੂ ਹੋ ਗਿਆ ਹੈ ਅਤੇ ਇਨ੍ਹਾਂ ਵਿਆਹਾਂ ਦੀ ਚਰਚਾ ਵੀ ਖ਼ੂਬ ਹੁੰਦੀ ਹੈ। ਪੰਜਾਬ ‘ਚ ਜਿਥੇ ਵਿਆਹ ਸਮਾਗਮਾਂ ‘ਤੇ ਲੱਖਾਂ ਕਰੋੜਾਂ ਰੁਪਏ ਖਰਚ ਕਰਕੇ ਆਪਣੀ ਬੱਲੇ- ਬੱਲੇ ਕਰਵਾਉਣ ਦੀ ਹੋੜ ਲੱਗੀ ਹੋਈ ਹੈ। ਉਥੇ ਹੀ ਸੰਗਰੂਰ ਦੇ ਕਸਬਾ ਦਿੜ੍ਹਬਾ ਦੇ ਪਿੰਡ ਜਨਾਲ ਵਿਖੇ ਇੱਕ ਨੌਜਵਾਨ ਨੇ ਵੱਖਰੀ ਮਿਸਾਲ ਪੈਦਾ ਕੀਤੀ ਹੈ।
Tractorਜਿਸ ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਦੇ ਪਿੰਡ ਜਨਾਲ ਦਾ ਲਾੜਾ ਨਵਜੋਤ ਸਿੰਘ ਆਪਣੇ ਸਹੁਰੇ ਪਿੰਡ ਖਡਿਆਲ ਤੋਂ ਸਕੂਟਰ ‘ਤੇ ਡੋਲੀ ਲੈ ਕੇ ਆਇਆ ਹੈ। ਇਸ ਦੌਰਾਨ ਲਾੜੇ ਨਵਜੋਤ ਦੀ ਪਤਨੀ ਸੁਖਵੀਰ ਕੌਰ ਨੇ ਦੱਸਿਆ ਕਿ ਜਦੋਂ ਨਵਜੋਤ ਨੇ ਸਕੂਟਰ ‘ਤੇ ਬਾਰਾਤ ਲਿਆਉਣ ਦੀ ਗੱਲ ਕੀਤੀ ਤਾਂ ਉਸ ਨੂੰ ਵੀ ਅਜੀਬ ਲੱਗਾ ਸੀ ਅਤੇ ਬਾਅਦ ਵਿਚ ਉਹ ਵੀ ਮੰਨ ਗਈ ਅਤੇ ਬੁੱਧਵਾਰ ਨੂੰ ਉਸ ਦੀ ਡੋਲੀ ਸਕੂਟਰ ‘ਤੇ ਹੀ ਗਈ।
Tractorਇਸ ਅਨੋਖੀ ਬਾਰਾਤ ਨੂੰ ਦੇਖ ਕੇ ਹਰ ਕੋਈ ਚਰਚਾ ਕਰਨ ਲੱਗਿਆ ਅਤੇ ਇਹ ਆਕਰਸ਼ਣ ਦਾ ਕੇਂਦਰ ਬਣ ਗਈ। ਇਸ ਨੂੰ ਦੇਖ ਲੋਕਾਂ ਦਾ ਬਹੁਤ ਇਕੱਠ ਹੋਇਆ। ਉੱਥੇ ਹੀ ਮੁਹੰਮਦ ਨੋਸ਼ਾਦ ਗਹਿਲੋਤ ਲਾੜੇ ਦੇ ਪਿਤਾ ਮੁਹੰਮਦ ਯੂਸਫ ਗਹਿਲੋਤ ਨੇ ਦਸਿਆ ਕਿ ਉਹ ਕਿਸਾਨ ਪਰਵਾਰ ਤੋਂ ਹੈ ਅਤੇ ਉਹਨਾਂ ਦਾ ਸਭ ਤੋਂ ਪਿਆਰਾ ਸਾਧਨ ਟ੍ਰੈਕਟਰ ਹੈ। ਇਸ ਬਾਰਾਤ ਵਿਚ ਬਰਾਤੀਆਂ ਦਾ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਹਾਈਵੇਅ ਤੋਂ ਲੰਘਣ ਵਾਲੇ ਰਾਹਗਿਰੀਆਂ ਲਈ ਵੀ ਬਰਾਤ ਆਕਰਸ਼ਣ ਦਾ ਕੇਂਦਰ ਬਣੀ ਰਹੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।