
ਉਤਰ ਪ੍ਰਦੇਸ਼ ਵਿਚ ਆਗਰਾ ਲਖਨਊ ਐਕਸਪ੍ਰੈਸ ਵੇਅ ‘ਤੇ ਸ਼ਨੀਵਾਰ ਸਵੇਰ ਨੂੰ ਸਵਾਰੀਆਂ ਨਾਲ ਭਰੀ ਇਕ ਨਿੱਜੀ ਬੱਸ ਦੀ ਟ੍ਰੈਕਟਰ ਨਾਲ ਭਿਆਨਕ ਟੱਕਰ ਹੋ ਗਈ।
ਲਖਨਊ: ਉਤਰ ਪ੍ਰਦੇਸ਼ ਵਿਚ ਆਗਰਾ ਲਖਨਊ ਐਕਸਪ੍ਰੈਸ ਵੇਅ ‘ਤੇ ਸ਼ਨੀਵਾਰ ਸਵੇਰ ਨੂੰ ਸਵਾਰੀਆਂ ਨਾਲ ਭਰੀ ਇਕ ਨਿੱਜੀ ਬੱਸ ਦੀ ਟ੍ਰੈਕਟਰ ਨਾਲ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ 5 ਲੋਕਾਂ ਦੀ ਮੌਤ ਅਤੇ 30 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਜ਼ਖਮੀਆਂ ਵਿਚ ਬੱਚਿਆਂ ਦੀ ਗਿਣਤੀ ਕਰੀਬ ਇਕ ਦਰਜਨ ਦੱਸੀ ਜਾ ਰਹੀ ਹੈ। ਜ਼ਖਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
Bus accident on Lucknow Agra expressway
ਬੱਸ ਵਿਚ ਸਵਾਰ ਯਾਤਰੀਆਂ ਵਿਚੋਂ ਜ਼ਿਆਦਾਤਰ ਸਵਾਰੀਆਂ ਬਿਹਾਰ ਅਤੇ ਹਰਿਆਣਾ ਸੂਬੇ ਦੀਆਂ ਹਨ। ਇਹ ਬੱਸ ਦੇਰ ਰਾਤ ਬਿਹਾਰ ਤੋਂ ਮਧੁਬਨੀ ਲਈ ਰਵਾਨਾ ਹੋਈ ਸੀ। ਸ਼ਨੀਵਾਰ ਸਵੇਰੇ ਕਰੀਬ 5 ਵਜੇ ਇਹ ਬੱਸ ਅੱਗੇ ਜਾ ਰਹੇ ਤਰਬੂਜ਼ਾਂ ਨਾਲ ਭਰੇ ਟ੍ਰੈਕਟਰ ਨਾਲ ਜਾ ਟਕਰਾਈ। ਇਸ ਦੌਰਾਨ ਬੱਸ ਪਲਟ ਗਈ, ਬੱਸ ਵਿਚ ਸਵਾਰ ਦੋ ਬੱਚਿਆਂ ਸਮੇਤ ਪੰਜ ਦੀ ਮੌਕੇ ‘ਤੇ ਹੀ ਮੌਤ ਹੋ ਗਈ।
Accident
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ‘ਤੇ ਆ ਪਹੁੰਚੀ। ਪੁਲਿਸ ਕਰਮਚਾਰੀਆਂ ਅਤੇ ਸਥਾਨਕ ਲੋਕਾਂ ਨੇ ਹਾਦਸੇ ਵਿਚ ਜ਼ਖਮੀ ਲੋਕਾਂ ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਦਾ ਕਹਿਣਾ ਹੈ ਕਿ ਹਾਲੇ ਤੱਕ ਮ੍ਰਿਤਕਾਂ ਦੀ ਪਹਿਚਾਣ ਨਹੀਂ ਹੋ ਸਕੀ ਹੈ। ਉਹਨਾਂ ਕਿਹਾ ਕਿ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ।
Agra Lucknow Expressway
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਸੇ ਹਾਈਵੇਅ ‘ਤੇ ਇਕ ਟੂਰਿਸਟ ਬੱਸ ਅਤੇ ਟਰੱਕ ਵਿਚਕਾਰ ਜ਼ੋਰਦਾਰ ਟੱਕਰ ਹੋ ਗਈ ਸੀ। ਜਿਸ ਵਿਚ 20 ਮੁਸਾਫ਼ਰ ਜ਼ਖ਼ਮੀ ਹੋ ਗਏ ਸਨ। ਬੀਤੇ ਮਾਰਚ ਮਹੀਨੇ ਵਿਚ ਵੀ ਇਸੇ ਹਾਈਵੇਅ 'ਤੇ ਮਾਇਲ ਸਟੋਨ 76 ਨੇੜੇ ਦਿੱਲੀ ਤੋਂ ਲਖਨਊ ਜਾ ਰਹੀ ਰੋਡਵੇਜ਼ ਬੱਸ 'ਚ ਅੱਗ ਲੱਗ ਗਈ ਸੀ। ਜਿਸ ਦੌਰਾਨ ਇਕ ਬੱਚਾ, ਇਕ ਔਰਤ ਸਮੇਤ 4 ਮੁਸਾਫ਼ਰਾਂ ਦੀ ਅੱਗ 'ਚ ਸੜ ਕੇ ਮੌਤ ਹੋ ਗਈ ਸੀ।