
ਕਾਂਗਰਸ ਨੇ ਕਿਹਾ- ਸੰਗਠਨ ਕਮਜ਼ੋਰ, ਇਸ ਲਈ ਹੋਈ ਹਾਰ
ਜੈਪੁਰ - ਰਾਜਸਥਾਨ ਵਿਚ ਭਾਰਤ ਜੋੜੋ ਯਾਤਰਾ ਦੇ ਛੇਵੇਂ ਦਿਨ ਰਾਹੁਲ ਗਾਂਧੀ ਨੇ ਸਫ਼ਾਈ ਕਰਮਚਾਰੀਆਂ ਨਾਲ ਗੱਲਬਾਤ ਕੀਤੀ। ਰਾਹੁਲ ਗਾਂਧੀ ਨੇ ਉਹਨਾਂ ਜੱਫੀ ਵੀ ਪਾਈ ਤੇ ਕਾਫ਼ੀ ਦੂਰ ਤੱਕ ਤੁਰੇ। ਯਾਤਰਾ ਦੀ ਲੰਚ ਬਰੇਕ ਤੋਂ ਬਾਅਦ ਯਾਤਰਾ ਦਾ ਦੂਜਾ ਪੜਾਅ ਸ਼ੁਰੂ ਹੋਵੇਗਾ। ਲੰਚ ਬ੍ਰੇਕ ਦੌਰਾਨ ਪ੍ਰੈਸ ਕਾਨਫ਼ਰੰਸ ਵਿੱਚ ਜੈਰਾਮ ਰਮੇਸ਼ ਨੇ ਗੁਜਰਾਤ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਐਮਆਈਐਮ ਉੱਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਵੋਟਾਂ ਕਟਵਾ ਰਹੀਆਂ ਹਨ।
ਜਿੱਥੇ ਕਿਤੇ ਵੀ ਕਾਂਗਰਸ ਅਤੇ ਭਾਜਪਾ ਵਿਚਾਲੇ ਸਿੱਧਾ ਮੁਕਾਬਲਾ ਹੁੰਦਾ ਹੈ, ਦੋਵੇਂ ਹੀ ਵੋਟਾਂ ਕੱਟਣ ਲਈ ਉੱਥੇ ਪਹੁੰਚ ਜਾਂਦੇ ਹਨ। ਇਹ ਦੋਵੇਂ ਭਾਜਪਾ ਦੀ ਬੀ ਟੀਮ ਹਨ।
ਰਮੇਸ਼ ਨੇ ਗੁਜਰਾਤ 'ਚ ਹਾਰ ਲਈ ਕਮਜ਼ੋਰ ਪਾਰਟੀ ਸੰਗਠਨ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਕਰੀਬ ਦਸ ਕਿਲੋਮੀਟਰ ਦੀ ਯਾਤਰਾ 'ਚ ਵੱਖ-ਵੱਖ ਧਰਮਾਂ ਦੇ ਗੁਰੂ ਵੀ ਰਾਹੁਲ ਗਾਂਧੀ ਨੂੰ ਮਿਲਣ ਪਹੁੰਚੇ। ਰਾਹੁਲ ਨੇ ਉਨ੍ਹਾਂ ਨਾਲ ਰਾਜਸਥਾਨ ਦੇ ਨਾਲ ਦੇਸ਼ ਦੀ ਸਥਿਤੀ ਬਾਰੇ ਗੱਲਬਾਤ ਕੀਤੀ। ਮੁੱਖ ਮੰਤਰੀ ਅਸ਼ੋਕ ਗਹਿਲੋਤ, ਪ੍ਰਦੇਸ਼ ਕਾਂਗਰਸ ਪ੍ਰਧਾਨ ਗੋਵਿੰਦ ਸਿੰਘ ਦੋਟਾਸਰਾ, ਖੇਡ ਮੰਤਰੀ ਅਸ਼ੇਕ ਚੰਦਨਾ ਸਮੇਤ ਸੀਨੀਅਰ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਸਮੇਤ ਕਈ ਮੰਤਰੀ ਅਤੇ ਵਿਧਾਇਕ ਵੀ ਅੱਜ ਦੀ ਯਾਤਰਾ 'ਤੇ ਗਏ।
ਦੂਜੇ ਪਾਸੇ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਅੱਜ ਪਚਪਦਰਾ ਦੇ ਵਿਧਾਇਕ ਨੰਗੇ ਪੈਰੀਂ ਘੁੰਮਦੇ ਹੋਏ ਨਜ਼ਰ ਆਏ। ਯਾਤਰਾ ਅੱਜ 23.50 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਇਸ ਤੋਂ ਪਹਿਲਾਂ ਸਵੇਰੇ ਰਾਹੁਲ ਰਣਥੰਬੌਰ ਤੋਂ ਹੈਲੀਕਾਪਟਰ 'ਚ ਯਾਤਰਾ ਕੈਂਪ ਪਹੁੰਚੇ। ਰਾਹੁਲ ਨੇ ਸੋਨੀਆ ਗਾਂਧੀ ਦੇ ਜਨਮ ਦਿਨ ਕਾਰਨ ਸ਼ੁੱਕਰਵਾਰ ਨੂੰ ਯਾਤਰਾ ਤੋਂ ਬ੍ਰੇਕ ਲਿਆ ਸੀ।
ਭਾਰਤ ਜੋੜੋ ਯਾਤਰਾ 'ਚ ਔਰਤਾਂ ਲਈ ਅੱਜ ਦਾ ਦਿਨ ਤੈਅ ਕੀਤਾ ਗਿਆ ਸੀ ਪਰ ਹੁਣ ਇਸ 'ਚ ਬਦਲਾਅ ਕਰ ਦਿੱਤਾ ਗਿਆ ਹੈ। ਹੁਣ 12 ਦਸੰਬਰ ਨੂੰ ਰਾਹੁਲ ਦੇ ਨਾਲ ਸਿਰਫ਼ ਮਹਿਲਾ ਯਾਤਰੀ ਹੀ ਤੁਰਨਗੀਆਂ। ਪ੍ਰਿਯੰਕਾ ਗਾਂਧੀ ਵੀ ਇਸ ਦਿਨ ਯਾਤਰਾ ਦਾ ਹਿੱਸਾ ਬਣੇਗੀ। ਇਸ ਨੂੰ ਮਹਿਲਾ ਸ਼ਕਤੀ ਪਦਯਾਤਰਾ ਦਾ ਨਾਂ ਦਿੱਤਾ ਗਿਆ ਹੈ।