ਨਿਜੀ ਬੱਸ ਨੇ ਜੁਗਾੜੂ ਮੋਟਰਸਾਈਕਲ 'ਤੇ ਅੰਬਾਲਾ ਤੋਂ ਮੋਹਾਲੀ ਜਾ ਰਹੇ 3 ਵਿਅਕਤੀਆਂ ਨੂੰ ਟੱਕਰ ਮਾਰ ਉਤਾਰਿਆ ਮੌਤ ਦੇ ਘਾਟ
Published : Dec 10, 2023, 5:17 pm IST
Updated : Dec 10, 2023, 5:17 pm IST
SHARE ARTICLE
File Photo
File Photo

ਮਰਨ ਵਾਲਿਆਂ ਦੀ ਪਛਾਣ ਨਹੀਂ ਹੋ ਸਕੀ ਹੈ

Ambala News: ਪੰਜਾਬ ਦੀ ਸਰਹੱਦ 'ਤੇ ਅੰਬਾਲਾ ਨੇੜੇ ਇੱਕ ਨਿੱਜੀ ਬੱਸ ਨੇ ਜੁਗਾੜੂ ਬਾਈਕ ਵਾਲੇ ਸਟਰੀਟ ਵਿਕਰੇਤਾ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਤੀਜੇ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।

ਇਹ ਹਾਦਸਾ ਅੰਬਾਲਾ-ਨਰਾਇਣਗੜ੍ਹ ਰੋਡ 'ਤੇ ਮੋਹਾਲੀ ਦੇ ਹੰਡੇਸਰਾ ਥਾਣੇ ਅਧੀਨ ਪੈਂਦੇ ਤਸੀੰਬਲੀ ਚੌਕ ਨੇੜੇ ਵਾਪਰਿਆ। ਸੂਚਨਾ ਮਿਲਣ ਤੋਂ ਬਾਅਦ ਥਾਣਾ ਪੰਜੋਖਰਾ ਦੀ ਪੁਲਿਸ ਮੌਕੇ 'ਤੇ ਪਹੁੰਚੀ, ਬਾਅਦ 'ਚ ਥਾਣਾ ਹੰਡੇਸਰਾ ਪੁਲਿਸ ਕਾਰਵਾਈ ਕਰ ਰਹੀ ਹੈ।

ਪੁਲਿਸ ਅਨੁਸਾਰ ਐਤਵਾਰ ਦੁਪਹਿਰ ਤਿੰਨੇ ਵਿਅਕਤੀ ਜੁਗਾੜ ਗੱਡੀ ਵਿਚ ਅੰਬਾਲਾ ਸ਼ਹਿਰ ਤੋਂ ਹੰਡੇਸਰਾ (ਪੰਜਾਬ) ਵੱਲ ਜਾ ਰਹੇ ਸਨ। ਇਸੇ ਦੌਰਾਨ ਅੰਬਾਲਾ ਸ਼ਹਿਰ ਤੋਂ ਨਰਾਇਣਗੜ੍ਹ ਜਾ ਰਹੀ ਇੱਕ ਪ੍ਰਾਈਵੇਟ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ।

ਦੱਸ ਦਇਏ ਕਿ ਇਸ ਤੋਂ ਪਹਿਲਾਂ 2 ਦਸੰਬਰ ਨੂੰ ਅੰਬਾਲਾ-ਨਰਾਇਣਗੜ੍ਹ ਰੋਡ 'ਤੇ ਇਕ ਨਿੱਜੀ ਬੱਸ ਅਤੇ ਟਿੱਪਰ ਵਿਚਾਲੇ ਟੱਕਰ ਹੋ ਗਈ ਸੀ, ਜਿਸ 'ਚ ਹਸਪਤਾਲ ਦੇ ਰਿਕਾਰਡ ਮੁਤਾਬਕ 33 ਸਵਾਰੀਆਂ ਗੰਭੀਰ ਫੱਟੜ ਹੋ ਗਈਆਂ ਸਨ। ਇਨ੍ਹਾਂ ਵਿਚੋਂ 5 ਯਾਤਰੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਜੀਐਮਸੀਐਚ ਸੈਕਟਰ-32 ਅਤੇ ਪੀਜੀਆਈ ਚੰਡੀਗੜ੍ਹ ਲਈ ਰੈਫ਼ਰ ਕਰ ਦਿੱਤਾ ਗਿਆ। ਹਾਲਾਂਕਿ ਕਈ ਹੋਰ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਪੁਲਿਸ ਨੇ ਬੱਸ ਚਾਲਕ ਖ਼ਿਲਾਫ਼ ਲਾਪਰਵਾਹੀ ਵਰਤਣ ਦਾ ਕੇਸ ਦਰਜ ਕਰ ਲਿਆ ਹੈ।

(For more news apart from Motorcycle rider dies due to collision with private bus, stay tuned to Rozana Spokesman)

SHARE ARTICLE

ਏਜੰਸੀ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement