ਜਹਾਜ਼ ਦੇ ਇੰਜਣ ‘ਚ ਹੋਈ ਤਕਨੀਕੀ ਖ਼ਰਾਬੀ, ਕਰਨੀ ਪਈ ਐਮਰਜੈਂਸੀ ਲੈਂਡਿੰਗ
Published : Jan 11, 2019, 10:30 am IST
Updated : Jan 11, 2019, 10:30 am IST
SHARE ARTICLE
GO Airline
GO Airline

ਮੁੰਬਈ ਤੋਂ ਦਿੱਲੀ ਲਈ ਰਵਾਨਾ ਹੋਣ ਦੇ ਕਰੀਬ ਦੋ ਘੰਟੇ ਬਾਅਦ ਗੋ ਏਅਰ ਦੀ ਫਲਾਇਟ......

ਨਵੀਂ ਦਿੱਲੀ : ਮੁੰਬਈ ਤੋਂ ਦਿੱਲੀ ਲਈ ਰਵਾਨਾ ਹੋਣ ਦੇ ਕਰੀਬ ਦੋ ਘੰਟੇ ਬਾਅਦ ਗੋ ਏਅਰ ਦੀ ਫਲਾਇਟ ਦੀ ਮੁੰਬਈ ਵਿਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਦੱਸਿਆ ਜਾਂਦਾ ਹੈ ਕਿ ਪਾਇਲਟ ਨੂੰ ਜਹਾਜ਼ ਦੇ ਇੰਜਣ ਵਿਚ ਜਿਆਦਾ ਖੜਕਾ ਹੋਣ ਦਾ ਅਹਿਸਾਸ ਹੋਣ ਦੇ ਚਲਦੇ ਇਹ ਫੈਸਲਾ ਲਿਆ ਗਿਆ। ਸੂਤਰਾਂ ਦੇ ਮੁਤਾਬਕ ਇਹ ਜਹਾਜ਼ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਸੁਰੱਖਿਅਤ ਤਰੀਕੇ ਨਾਲ ਉਤਾਰਿਆ ਗਿਆ। ਇਸ ਫਲਾਇਟ ਵਿਚ 168 ਯਾਤਰੀ ਸਵਾਰ ਸਨ।

GO-AirlineGO-Airline

ਇਸ ਸੰਬੰਧ ਵਿਚ ਸੰਪਰਕ ਕਰਨ ਉਤੇ ਗੋ-ਏਅਰ ਦੇ ਕਰਮਚਾਰੀ ਨੇ ਦੱਸਿਆ ਕਿ ਗੋ-ਏਅਰ ਦੀ ਉਡ਼ਾਣ G8319 ਮੁੰਬਈ ਹਵਾਈ ਅੱਡੇ ਤੋਂ 10 ਵਜਕੇ 17 ਮਿੰਟ ਉਤੇ ਦਿੱਲੀ ਲਈ ਰਵਾਨਾ ਹੋਈ। ਪਰ ਅਸਮਾਨ ਵਿਚ ਜਹਾਜ਼ ਦੇ ਇਕ ਇੰਜਣ ਵਿਚ ਬਹੁਤ ਤੇਜ਼ ਖੜਕਾ ਹੋਣ ਲੱਗਿਆ ਜਿਸ ਦੇ ਨਾਲ ਪਾਇਲਟ ਨੂੰ ਏਟੀਸੀ ਤੋਂ ਮੁੰਬਈ ਮੁੜਨ ਦੀ ਇਜਾਜਤ ਮੰਗਣੀ ਪਈ। ਸੂਤਰਾਂ ਨੇ ਦੱਸਿਆ ਕਿ ਜਹਾਜ਼ ਕਰੀਬ ਸਵਾ ਬਾਰਾਂ ਵਜੇ ਆਪਾ ਹਵਾਈ ਅੱਡੇ ਉਤੇ ਸੁਰੱਖਿਅਤ ਉਤਾਰਿਆ ਗਿਆ। ਗੋ-ਏਅਰ ਨੇ ਇਕ ਬਿਆਨ ਵਿਚ ਕਿਹਾ, ਉਡਾਨ G8319 (ਮੁੰਬਈ-ਦਿੱਲੀ) ਰਵਾਨਾ ਹੋਣ ਤੋਂ ਬਾਅਦ ਤਕਨੀਕੀ ਗੜਬੜੀ ਦੇ ਚਲਦੇ ਮੁੰਬਈ ਮੁੜ ਆਈ।

GO-AirlineGO-Airline

ਤੁਰੰਤ ਬਾਅਦ ਵਿਚ ਸਾਰੇ ਮੁਸਾਫਰਾਂ ਨੂੰ ਦਿੱਲੀ ਜਾਣ ਲਈ ਦੂਜੇ ਜਹਾਜ਼ ਵਿਚ ਬਿਠਾਇਆ ਗਿਆ। ਦੱਸ ਦਈਏ ਕਿ ਐਤਵਾਰ 6 ਜਨਵਰੀ ਨੂੰ ਦੁਬਈ ਜਾ ਰਹੀ ਏਅਰ ਇੰਡੀਆ ਦੀ ਫਲਾਇਟ ਨੂੰ ਤਕਨੀਕੀ ਖਰਾਬੀ ਤੋਂ ਬਾਅਦ ਮੁੰਬਈ ਵਿਚ ਐਮਰਜੈਂਸੀ ਲੈਂਡਿੰਗ ਕਰਨੀ ਪਈ ਸੀ। ਇਹ ਫਲਾਇਟ (IX-247) ਮੁੰਬਈ ਤੋਂ ਦੁਬਈ ਜਾ ਰਹੀ ਸੀ। ਉਦੋਂ ਫਲਾਇਟ ਦੇ ਹਾਈਡਰੋਲੀਕ ਸਿਸਟਮ ਵਿਚ ਖਰਾਬੀ ਆ ਗਈ ਇਸ ਤੋਂ ਬਾਅਦ ਫਲਾਇਟ ਨੂੰ ਤੁਰੰਤ ਮੁੰਬਈ ਏਅਰਪੋਰਟ ਉਤੇ ਹੀ ਉਤਾਰਨਾ ਪਿਆ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement