
ਪ੍ਰੇਮਾ ਨੇ ਦੱਸਿਆ ਕਿ ਰੋਜ਼ਾਨਾ ਦੀ ਇਸ ਪਰੇਸ਼ਾਨੂੀ ਤੋਂ ਛੁਟਕਾਰਾ ਪਾਉਣ ਦੇ ਲਈ ਉਹ ਖੁਦਕੁਸ਼ੀ ਕਰਨ ਦੀ ਸੋਚਦੀ ਹੈ
ਨਵੀਂ ਦਿੱਲੀ : ਤਾਮਿਲਨਾਡੂ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਮਾਂ ਨੇ ਆਪਣੇ ਭੁੱਖੇ ਬੱਚਿਆਂ ਦਾ ਪੇਟ ਭਰਨ ਦੇ ਲਈ ਆਪਣੇ ਸਿਰ ਦੇ ਵਾਲ ਕਟਵਾ ਕੇ ਵੇਚ ਦਿੱਤੇ। ਇਸ ਘਟਨਾ ਨੇ ਦੇਸ਼ ਵਿਚ ਗਰੀਬੀ ਅਤੇ ਭੁੱਖਮਰੀ ਦੀ ਵੱਧ ਰਹੀ ਘਟਨਾ ਨੂੰ ਲੈ ਕੇ ਹਰ ਕਿਸੇ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ।
A widow mother sells her hair for 150 rupees to feed her 3 children..
— Pramod Madhav (@madhavpramod1) January 10, 2020
She attempted to kill herself unable to bare the words from loan sharks until she got a lending hand from Bala, a good samaritan who helped her using @Facebook.. pic.twitter.com/Ia8yavS4jr
ਦਰਅਸਲ 31 ਸਾਲਾ ਪ੍ਰੇਮਾ ਨਾਮ ਦੀ ਔਰਤ ਨੇ ਦੱਸਿਆ ਕਿ ਉਸ ਦੇ ਪਤੀ ਨੇ 7 ਮਹੀਂਨੇ ਪਹਿਲਾਂ ਖੁਦਕੁਸ਼ੀ ਕਰ ਲਈ ਸੀ ਜਿਸ ਤੋਂ ਬਾਅਦ ਘਰ ਦੀ ਹਾਲਤ ਬਹੁਤ ਖਰਾਬ ਹੋ ਗਈ ਸੀ। ਉਸ ਦੇ ਦੋ ਸਾਲ, ਤਿੰਨ ਸਾਲ ਅਤੇ ਪੰਜ ਸਾਲ ਦੇ ਤਿੰਨ ਬੱਚੇ ਹਨ ਜੋ ਕਿ ਭੁੱਖ ਨਾਲ ਤੜਫ ਰਹੇ ਸਨ ਪਰ ਕਿਸੇ ਵੀ ਰਿਸ਼ਤੇਦਾਰ ਅਤੇ ਗੁਆਂਢੀ ਨੇ ਉਸਦੀ ਮਦਦ ਨਹੀਂ ਕੀਤੀ।
File Photo
ਪ੍ਰੇਮਾ ਨੇ ਦੱਸਿਆ ਕਿ ਉਸੇ ਦਿਨ ਉਸ ਦੀ ਗਲੀ ਵਿਚੋ ਬਾਲ ਖਰੀਦਣ ਵਾਲਾ ਗੁਜ਼ਰ ਰਿਹਾ ਸੀ। ਉਸ ਨੂੰ ਵਿਗ ਬਣਾਉਣ ਦੇ ਲਈ ਵਾਲਾਂ ਦੀ ਜ਼ਰੂਰਤ ਸੀ ਅਤੇ ਉਸਦੀ ਅਵਾਜ ਸੁਣ ਕੇ ਉਹ ਬਾਹਰ ਨਿਕਲੀ ਅਤੇ ਵਾਲ ਦੇ ਬਦਲੇ ਪੈਸੇ ਦੇਣ ਦੇ ਗੱਲ ਕਹੀ। ਉਸ ਤੋਂ ਬਾਅਦ ਉਸ ਨੇ 150 ਰੁਪਏ ਵਿਚ ਵਾਲ ਵੇਚ ਦਿੱਤੇ।
File Photo
ਪ੍ਰੇਮਾਂ ਨੇ ਦੱਸਿਆ ਕਿ ਰੋਜ਼ਾਨਾ ਦੀ ਇਸ ਪਰੇਸ਼ਾਨੂੀ ਤੋਂ ਛੁਟਕਾਰਾ ਪਾਉਣ ਦੇ ਲਈ ਉਹ ਖੁਦਕੁਸ਼ੀ ਕਰਨ ਦੀ ਸੋਚਦੀ ਹੈ। ਸੋਸ਼ਲ ਮੀਡੀਆ ;ਤੇ ਇਸ ਘਟਨਾ ਦੇ ਵਾਇਰਲ ਹੋਣ ਤੋਂ ਬਾਅਦ ਇਕ ਵਿਅਕਤੀ ਨੇ ਉਸ ਦੀ ਮਦਦ ਕਰਨ ਦੀ ਸੋਚੀ । ਜੀ ਬਾਲਾ ਨਾਮ ਦੇ ਉਸ ਵਿਅਕਤੀ ਨੇ ਸੋਸ਼ਲ ਮੀਡੀਆ 'ਤੇ ਕਰਾਊਡ ਫੰਡਿਗ ਦੇ ਜਰੀਏ 1.45 ਲੱਖ ਰੁਪਏ ਇਕੱਠੇ ਕਰ ਪ੍ਰੇਮਾ ਨੂੰ ਦਿੱਤੇ। ਹੁਣ ਸੂਬਾ ਸਰਕਾਰ ਵੱਲੋਂ ਵੀ ਇਸ ਔਰਤ ਨੂੰ ਵਿਧਵਾ ਪੈਂਸ਼ਨ ਦਿੱਤੇ ਜਾਣ ਦੀ ਪੇਸ਼ਕਸ਼ ਕੀਤੀ ਗਈ ਹੈ।